ਪੰਜਾਬ ਕਾਂਗਰਸ ਵੱਲੋਂ 86 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਮਹਿੰਦਰ ਸਿੰਘ ਕੇ. ਪੀ. ਦੀ ਟਿਕਟ ਕੱਟ ਦਿੱਤੀ ਗਈ ਹੈ। ਹੁਣ ਉਨ੍ਹਾਂ ਦੀ ਥਾਂ ‘ਤੇ 17 ਦਸੰਬਰ ਨੂੰ ਬਸਪਾ ਤੋਂ ਕਾਂਗਰਸ ਵਿਚ ਆਏ ਜਨਰਲ ਸਕੱਤਰ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤਾ ਗਿਆ ਹੈ। ਕਾਂਗਰਸ ਹਾਈਕਮਾਨ ਦੀ ਸੋਚ ਹੈ ਕਿ ਜੋ ਦੌਰੇ ਸੀ. ਐੱਮ. ਚੰਨੀ ਨੇ ਇਥੇ ਕੀਤੇ ਹਨ, ਉਸੇ ਦੇ ਆਧਾਰ ਉਤੇ ਲੋਕ ਕੋਟਲੀ ਨੂੰ ਵੋਟ ਪਾਉਣਗੇ।
ਟਿਕਟ ਕੱਟੇ ਜਾਣ ‘ਤੇ ਸਿਰਫ ਕੇਪੀ ਸਗੋਂ ਉਨ੍ਹਾਂ ਦੇ ਸਮਰਥਕਾਂ ਵਿਚ ਵੀ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਕੇਪੀ ਇਸ ਸੀਟ ਦੇ ਮੁੱਖ ਦਾਅਵੇਦਾਰਾਂ ਵਿਚੋਂ ਇੱਕ ਸਨ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਵੀ ਹਨ। 2017 ਵਿਚ ਆਦਮਪੁਰ ਸੀਟ ਤੋਂ ਕੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਟੀਨੂੰ ਦੇ ਹੱਥੋਂ ਹਾਰ ਮਿਲੀ ਸੀ। ਕੇਪੀ ਨੇ ਮੀਡੀਆ ਨੇ ਕਿਹਾ ਕਿ ਉੁਹ 17 ਜਨਵਰੀ ਨੂੰ ਆਪਣੇ ਸਮਰਥਕਾਂ ਤੋਂ ਪੁੱਛ ਕੇ ਅੱਗੇ ਦੀ ਰਣਨੀਤੀ ਬਣਾਉਣਗੇ। ਆਦਮਪੁਰ ਸੀਟ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਟੀਨੂ ਦੋ ਵਾਰ ਤੋਂ ਵਿਧਾਇਕ ਹਨ। ਉਹ ਬਸਪਾ ਤੋਂ ਅਕਾਲੀ ਦਲ ਵਿਚ ਆਏ ਸਨ। ਹੁਣ ਕਾਂਗਰਸ ਦੇ ਜੋ ਉਮੀਦਵਾਰ ਹਨ, ਉਹ ਵੀ ਬਸਪਾ ਤੋਂ ਹੀ ਆਏ ਹਨ। ਸੁਖਵਿੰਦਰ ਕੋਟਲੀ ਸਿਆਸਤ ਵਿਚ ਟੀਨੂੰ ਦੇ ਪੁਰਾਣੇ ਸਾਥੀ ਹਨ। ਜੇਕਰ ਸੀ. ਐੱਮ. ਚੰਨੀ ਜਾਂ ਫਿਰ ਕੇਪੀ ਇਥੋਂ ਚੋਣ ਲੜਦੇ ਤਾਂ ਨਜ਼ਾਰਾ ਕੁਝ ਹੋਰ ਹੀ ਹੁੰਦਾ।
ਮੁੱਖ ਮੰਤਰੀ ਚੰਨੀ ਨੇ 17 ਦਸੰਬਰ 2021 ਨੂੰ ਜਲੰਧਰ ਦੀ ਪ੍ਰਤਾਪਪੁਰਾ ਦਾਣਾ ਮੰਡੀ ਵਿਚ ਰੈਲੀ ਦੌਰਾਨ ਬਸਪਾ ਦੇ ਪੰਜਾਬ ਜਨਰਲ ਸਕੱਤਰ ਸੁਖਵਿੰਦਰ ਸਿੰਘ ਕੋਟਲੀ ਨੂੰ ਕਾਂਗਰਸ ਜੁਆਇਨ ਕਰਵਾਈ ਸੀ। ਇਸ ਸਮੇਂ ਸੀ. ਐੱਮ. ਚੰਨੀ ਵੀ ਨਾਲ ਹਨ ਜੋ ਕਿ ਕੇਪੀ ਦੇ ਰਿਸ਼ਤੇਦਾਰ ਵੀ ਹਨ। ਅੱਜ ਉਨ੍ਹਾਂ ਨੇ ਕੋਟਲੀ ਨੂੰ ਆਦਮਪੁਰ ਵਿਸ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਇਥੇ ਮੋਹਿੰਦਰ ਸਿੰਘ ਕੇਪੀ ਦਾ ਟਿਕਟ ਕੱਟਿਆ। ਕੇਪੀ ਪਾਰਟੀ ਦੇ ਫੈਸਲੇ ਤੋਂ ਨਾਰਾਜ਼ ਹਨ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ, ਇੱਕ ਦਿਨ ‘ਚ 6883 ਨਵੇਂ ਮਾਮਲੇ, 22 ਲੋਕਾਂ ਦੀ ਹੋਈ ਮੌਤ
ਗੌਰਤਲਬ ਹੈ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਵੀ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਸ਼ਨੀਵਾਰ ਸ਼ਾਮ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਮੋਗਾ ਤੋਂ ਸੋਨੂੰ ਸੂਦ ਚੋਣ ਲੜਦੇ ਤਾਂ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਸੀ ਪਰ ਛੋਟੀ ਭੈਣ ਮਾਲਵਿਕਾ ਉਨ੍ਹਾਂ ਦੇ ਸਿਆਸੀ ਕਰੀਅਰ ਸਾਹਮਣੇ ਕਾਫੀ ਛੋਟੀ ਹੈ।