ਮੰਕੀਪੌਕਸ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਨੂੰ ਦੇਖਦੇ ਹੋਏ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਛੋਟੇ ਬੱਚਿਆਂ ਨੂੰ ਇਸ ਬੀਮਾਰੀ ਦਾ ਜ਼ਿਆਦਾ ਖ਼ਤਰਾ ਹੈ, ਜਿਸ ਕਰਕੇ ਇਸ ਦੇ ਲੱਛਣਾਂ ‘ਤੇ ਨਜ਼ਰ ਰੱਖਣੀ ਹੋਵੇਗੀ। ਫਿਲਹਾਲ ਭਾਰਤ ਵਿੱਚ ਮੰਕੀਪੌਕਸ ਦੇ ਇੱਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਸਰਕਾਰ ਇਸ ਲਾਗ ਨੂੰ ਲੈ ਕੇ ਹਾਈ ਅਲਰਟ ‘ਤੇ ਹੈ।
ਦੂਜੇ ਪਾਸੇ ਭਾਰਤੀ ਪ੍ਰਾਈਵੇਟ ਹੈਲਥ ਡਿਵਾਈਸ ਕੰਪਨੀ ਟ੍ਰਿਵਿਟਰੋਨ ਹੈਲਥਕੇਅਰ ਨੇ ਮੰਕੀਪੌਕਸ ਦੇ ਟੈਸਟ ਲਈ ਇੱਕ RT-PCR ਟੈਸਟ ਕਿੱਟ ਤਿਆਰ ਕੀਤੀ ਹੈ। ਇਹ ਕਿੱਟ 1 ਘੰਟੇ ਦੇ ਅੰਦਰ ਨਤੀਜੇ ਦੇਣ ਦੇ ਸਕੇਗੀ।
ਮੰਕੀਪੌਕਸ ਦਾ ਪਹਿਲਾ ਮਾਮਲਾ ਸ਼ੁੱਕਰਵਾਰ ਨੂੰ ਅਰਜਨਟੀਨਾ ਵਿੱਚ ਸਾਹਮਣੇ ਆਇਆ ਸੀ। ਮਰੀਜ਼ ਹਾਲ ਹੀ ਵਿੱਚ ਸਪੇਨ ਤੋਂ ਵਾਪਸ ਆਇਆ ਹੈ। ਦੇਸ਼ ਵਿੱਚ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਵੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੱਛਮੀ ਅਫਰੀਕਾ ਤੋਂ ਯੂਏਈ ਪਰਤਣ ਵਾਲੀ ਇੱਕ ਔਰਤ ਵਿੱਚ ਵੀ ਮੰਕੀਪੌਕਸ ਦੀ ਪੁਸ਼ਟੀ ਹੋਈ ਸੀ।
ਦੱਸ ਦੇਈਏ ਕਿ ਹੁਣ ਤੱਕ 21 ਦੇਸ਼ਾਂ ਵਿੱਚ ਮੰਕੀਪੌਕਸ ਦੇ 226 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। WHO ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲਗਭਗ 100 ਸ਼ੱਕੀ ਮਰੀਜ਼ ਉਨ੍ਹਾਂ ਦੇਸ਼ਾਂ ਤੋਂ ਸਾਹਮਣੇ ਆਏ ਹਨ ਜਿੱਥੇ ਮੰਕੀਪੌਕਸ ਆਮ ਤੌਰ ‘ਤੇ ਨਹੀਂ ਪਾਇਆ ਜਾਂਦਾ ਹੈ। ਯੂਕੇ ਵਿੱਚ 7 ਮਈ ਨੂੰ ਮੰਕੀਪੌਕਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।
ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਮੰਕੀਪੌਕਸ ਵਾਇਰਸ ਵਿੱਚ ਹੁਣ ਤੱਕ ਕੋਈ ਜੈਨੇਟਿਕ ਬਦਲਾਅ ਨਹੀਂ ਮਿਲਿਆ ਹੈ। ਭਾਵ, ਵਾਇਰਸ ਅਜੇ ਤੱਕ ਮਨੁੱਖਾਂ ਵਿੱਚ ਮਿਊਟੇਟ ਨਹੀਂ ਹੋਇਆ ਹੈ। ਇਹ ਬਿਮਾਰੀ ਅਫਰੀਕਾ ਤੋਂ ਬਾਹਰ ਕਿਵੇਂ ਫੈਲੀ ਵਿਗਿਆਨੀ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ੁੱਕਰਵਾਰ ਤੱਕ ਸਪੇਨ ਵਿੱਚ 98 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬ੍ਰਿਟੇਨ ਵਿਚ 106 ਅਤੇ ਪੁਰਤਗਾਲ ਵਿਚ 74 ਮਰੀਜ਼ ਇਸ ਦੁਰਲੱਭ ਬੀਮਾਰੀ ਦੀ ਲਪੇਟ ਵਿਚ ਹਨ। ਇਸ ਤੋਂ ਇਲਾਵਾ ਕੈਨੇਡਾ, ਬੈਲਜੀਅਮ, ਫਰਾਂਸ, ਜਰਮਨੀ, ਆਸਟ੍ਰੇਲੀਆ, ਇਜ਼ਰਾਈਲ, ਇਟਲੀ ਅਤੇ ਅਮਰੀਕਾ ਸਣੇ ਕਈ ਦੇਸ਼ਾਂ ਵਿਚ ਮੰਕੀਪੌਕਸ ਫੈਲ ਚੁੱਕਾ ਹੈ।
ਦੱਸ ਦੇਈਏ ਕਿ ਮੰਕੀਪੌਕਸ ਦੇ ਲੱਛਣਾਂ ਵਿੱਚ ਸਾਰੇ ਸਰੀਰ ਵਿੱਚ ਪਸ ਨਾਲ ਭਰੇ ਧੱਫੜ, ਬੁਖਾਰ, ਲਿੰਫ ਨੋਡਸ ਵਿੱਚ ਸੋਜ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਥੇ ਹੀ ਬ੍ਰਿਟੇਨ ਦੀ ਯੂਕੇ ਹੈਲਥ ਏਜੰਸੀ ਨੇ ਮੰਕੀਪੌਕਸ ਤੋਂ ਇਨਫੈਕਟਿਡ ਮਰੀਜ਼ਾਂ ਨੂੰ ਪਾਲਤੂ ਜਾਨਵਰਾਂ ਤੋਂ ਘੱਟੋ-ਘੱਟ 3 ਹਫ਼ਤਿਆਂ ਦੀ ਦੂਰੀ ਰੱਖਣ ਲਈ ਕਿਹਾ ਹੈ। ਗਾਈਡਲਾਈਨ ਮੁਤਾਬਕ ਜਿਨ੍ਹਾਂ ਮਰੀਜ਼ਾਂ ਦੇ ਘਰ ਵਿੱਚ ਚੂਹੇ ਅਤੇ ਗਿਲਹਰੀਆਂ ਹਨ, ਉਹ ਇਨ੍ਹਾਂ ਜਾਨਵਰਾਂ ਨੂੰ 21 ਦਿਨਾਂ ਲਈ ਕੁਆਰੰਟੀਨ ਵਿੱਚ ਰੱਖਣਗੇ। ਇਸ ਦੇ ਨਾਲ ਹੀ ਜਿਨ੍ਹਾਂ ਮਰੀਜ਼ਾਂ ਦੇ ਘਰਾਂ ਵਿੱਚ ਕੁੱਤੇ ਅਤੇ ਬਿੱਲੀਆਂ ਹਨ, ਉਨ੍ਹਾਂ ਨੂੰ ਪਸ਼ੂਆਂ ਨੂੰ ਆਈਸੋਲੇਸ਼ਨ ਵਿੱਚ ਰੱਖ ਕੇ ਰੈਗੂਲਰ ਜਾਨਵਰਾਂ ਦਾ ਚੈਕਅਪ ਵੀ ਕਰਵਾਉਣਾ ਹੋਵੇਗਾ। ਅਸਲ ਵਿੱਚ ਇਹ ਬਿਮਾਰੀ ਜਾਨਵਰਾਂ ਅਤੇ ਮਨੁੱਖਾਂ ਦੋਵਾਂ ਵਿੱਚ ਫੈਲ ਸਕਦੀ ਹੈ।