ਸਿੱਧੂ ਮੂਸੇਵਾਲਾ ਦੇ ਕਤਲ ਦੇ ਕਰੀਬ 7 ਮਹੀਨੇ ਬਾਅਦ ਉਸ ਦੇ ਪਿਤਾ ਉਸ ਦੀ ਥਾਰ ਗੱਡੀ ਨੂੰ ਘਰ ਲੈ ਆਏ ਹਨ, ਜਿਸ ਵਿੱਚ ਸਵਾਰ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ। ਗੋਲੀਆਂ ਨਾਲ ਛਲਨੀ ਥਾਰ ਨੂੰ ਵੇਖ ਬਲਕੌਰ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਰਿਪੇਅਰ ਨਹੀਂ ਕਰਵਾਵਾਂਗਾ, ਜਿਸ ਵਿੱਚ ਮੇਰਾ ਸ਼ੇਰ ਵਰਗਾ ਪੁੱਤਰ ਮਾਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਇਸ ਗੱਡੀ ਨੂੰ ਇਸੇ ਹਾਲਤ ਵਿੱਚ ਆਪਣੇ ਘਰ ਰਖਾਂਗਾ। ਉਨ੍ਹਾਂ ਕਿਹਾ ਕਿ ਸੌਖਾ ਨਹੀਂ ਹੈ ਉਸ ਚੀਜ਼ ਨੂੰ ਸੰਭਾਲ ਕੇ ਰਖਣਾ ਜਿਸ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੇ ਸ਼ੇਰ ਪੁੱਤ ਦੀ ਨਾਲ ਹੋਈ ਖੌਫਨਾਕ ਵਾਰਦਾਤ ਯਾਦ ਆਉਂਦੀ ਹੋਵੇ। ਉਨ੍ਹਾਂ ਮੁੜ ਤੋਂ ਪੁੱਤਰ ਦੇ ਕਤਲ ਲਈ ਇਨਸਾਫ ਦੀ ਮੰਗ ਚੁੱਕੀ। ਦੱਸ ਦੇਈਏ ਕਿ ਬੀਤੇ ਦਿਨ ਅਦਾਲਤ ਦੇ ਹੁਕਮਾਂ ‘ਤੇ ਇਹ ਗੱਡੀ ਪੁਲਿਸ ਵੱਲੋਂ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਉਥੇ ਹੀ ਬਲਕੌਰ ਸਿੰਘ ਨੇ ਐਤਵਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਬੰਦੂਕ ਦਾ ਲਾਇਸੈਂਸ ਮਿਲਣਾ ਸੌਖਾ ਬਣਾਇਆ ਜਾਵੇ।
ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ‘ਚੀਨ ਸਾਨੂੰ ਅੱਖਾਂ ਵਿਖਾਉਂਦੈ, ਸਾਡੀ ਸਰਕਾਰ ਉਸ ਨੂੰ ਈਨਾਮ ਦੇ ਰਹੀ, ਕੀ ਮਜਬੂਰੀ ਏ’
ਉਨ੍ਹਾਂ ਕਿਹਾ ਕਿ ਸਰਕਾਰ ਹਰ ਕਿਸੇ ਨੂੰ ਗੰਨਮੈਨ ਨਹੀਂ ਦੇ ਸਕਦੀ। ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿ ਕਿਵੇਂ ਆਪਣੀ ਰੱਖਿਆ ਕਰਨੀ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਗੰਨ ਲਾਇਸੈਂਸ ਲੈਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾਵੇ ਤਾਂ ਜੋ ਲੋਕ ਇੱਕ ਆਮ ਅਰਜ਼ੀ ਨਾਲ ਇੱਕ ਹਫ਼ਤੇ ਦੇ ਅੰਦਰ ਲਾਇਸੈਂਸ ਬਾਲਵ ਕਰ ਸਕਣ।”
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਬਲਕੌਰ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਸਾਡੇ ‘ਤੇ ਹਮਲਾ ਕਰਨ ਆਉਂਦੇ ਹਨ, ਉਨ੍ਹਾਂ ਦੇ ਵੀ ਦੋ ਹੱਥ ਹੁੰਦੇ ਹਨ ਪਰ ਫਰਕ ਸਿਰਫ ਇਹ ਹੈ ਕਿ ਉਹ ਹਥਿਆਰਬੰਦ ਹਨ। ਆਓ ਅਸੀਂ ਉਨ੍ਹਾਂ ਵਾਂਗ ਤਿਆਰ ਰਹੀਏ। ਬੰਦੂਕ ਦੇ ਲਾਇਸੈਂਸ ਨੂੰ ਇੰਨਾ ਲੰਮਾ ਤੇ ਔਖਾ ਨਾ ਬਣਾਓ।