ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਇੱਕ ਮੀਟਿੰਗ ਦੌਰਾਨ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਹੋ ਗਏ ਹਨ, ਪਰ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਮੈਨੂੰ ਕਾਨੂੰਨ ‘ਤੇ ਭਰੋਸਾ ਸੀ, ਇਸੇ ਲਈ ਹੁਣ ਤੱਕ ਕਿਤੇ ਵੀ ਧਰਨਾ ਨਹੀਂ ਦਿੱਤਾ ਗਿਆ, ਪਰ ਹੁਣ ਸਰਕਾਰ ਨਹੀਂ ਸੁਣ ਰਹੀ।
ਮੂਸੇਵਾਲਾ ਨੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਰਹਿਣ ਦੀ ਬਜਾਏ ਆਪਣੇ ਦੇਸ਼ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਵਿਚ ਗੈਂਗਸਟਰਾਂ ਨੇ ਜਾਲ ਬੁਣ ਕੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ 25 ਨਵੰਬਰ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ ਡੀਜੀਪੀ ਨਾਲ ਗੱਲ ਕਰਕੇ ਪੁੱਤਰ ਸ਼ੁਭਦੀਪ ਮੂਸੇਵਾਲਾ ਦੇ ਕਤਲ ਦੀ ਐਫਆਈਆਰ ਵਾਪਸ ਲੈ ਲੈਣਗੇ। ਮੈਂ ਵੀ ਉਸੇ ਰਸਤੇ ‘ਤੇ ਚੱਲਾਂਗਾ ਜੋ ਮੇਰੇ ਪੁੱਤਰ ਨੇ ਚਲਾਇਆ ਸੀ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਹੁਣ ਐੱਨ.ਆਈ.ਏ. ਸਿੱਧੂ ਦਾ ਪੱਖ ਰੱਖਣ ਵਾਲਿਆਂ ਨੂੰ ਵੀ ਸੰਮਨ ਕਰ ਰਹੀ ਹੈ ਜੋ ਸਿੱਧੂ ਦੇ ਹੱਕ ਵਿੱਚ ਖੜ੍ਹੇ ਹਨ। ਸਿੱਧੂ ਦਾ ਮੋਬਾਈਲ, ਪਿਸਟਲ ਤੇ ਹੋਰ ਸਾਮਾਨ NIA ਦੇ ਕੋਲ ਹੀ ਹੈ ਜਿਵੇਂ ਮਰਜ਼ੀ ਚੈੱਕ ਕਰੋ। ਮੂਸੇਵਾਲਾ ਦਾ ਗੈਂਗਸਟਰਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਪਰ ਏਜੰਸੀਆਂ ਉਸ ਦਾ ਨਾਤਾ ਗੈਂਗਸਟਰਾਂ ਨਾਲ ਜੋੜਨ ‘ਤੇ ਤੁਲੀ ਹੈ।
ਮੂਸੇਵਾਲਾ ਇੱਕ ਸ਼ੋਅ ਦਾ ਸਵਾ ਕਰੋੜ ਰੁਪਏ ਵਿਦੇਸ਼ ਵਿੱਚ ਲੈਂਦਾ ਰਿਹਾ ਹੈ। ਉਹ ਚੰਦ ਪੈਸਿਆਂ ਲਈ ਗੈਂਗਸਟਰਾਂ ਦੇ ਨਾਲ ਕਿਉਂ ਰਿਸ਼ਤਾ ਰਖੇਗਾ। CIA ਇੰਚਾਰਜ ਗੈਂਗਸਟਰਾਂ ਦੇ ਨਾਲ ਪਾਰਟੀਆਂ ਕਰਦਾ ਰਿਹਾ ਹੈ, ਪਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹਨ। ਦੂਜੇ ਪਾਸੇ, ਪੰਜਾਬ ਫਿਲਮ ਇੰਡਸਟਰੀ ਵਿੱਚ ਕੋਈ ਕਲਾਕਾਰ ਖੁੱਲ੍ਹਕਰ ਮੂਸੇਵਾਲਾ ਦੇ ਹੱਕ ਵਿੱਚ ਨਹੀਂ ਆਇਆ, ਜੇ ਕੋਈ ਆਇਆ ਹੈ ਤਾਂ ਸਿਰਫ 2 ਲੜਕੀਆਂ।
ਇਹ ਵੀ ਪੜ੍ਹੋ : ਟਰੈਕਟਰ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਹੋਇਆ ਵੱਡਾ ਹਾਦਸਾ, 22 ਸਾਲਾ ਨੌਜਵਾਨ ਦੀ ਹੋਈ ਮੌਤ
ਅਫਸਾਨਾ ਅਤੇ ਜੈਨੀ ਨੂੰ ਇਸ ਤਰ੍ਹਾਂ NIA ਵੱਲੋਂ ਸੰਮਨ ਕਰਨਾ ਗਲਤ ਹੈ। NIA ਨੇ ਅਜੇ ਤੱਕ ਲਾਰੈਂਸ ਦੇ ਖਾਸ ਜੋ ਦਿੱਲੀ ਵਿੱਚ ਰਹਿੰਦੇ ਹਨ, ਉਨ੍ਹਾਂ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ। ਬਲਕੌਰ ਸਿੰਘ ਨੇ ਕਿਹਾ ਕਿ CIA ਇੰਾਰਜ ਨੂੰ ਉਹ ਭਗਵਾਨ ਮੰਨਦੇ ਸਨ, ਉਸ ਨੇ ਧੋਖਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























