ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈਣ ਵਿੱਚ ਲੱਗੀ ਹੋਈ ਹੈ। ਇਸੇ ਲੜੀ ਵਿੱਚ ਸੇਵਾ ਕੇਂਦਰਾਂ ‘ਤੇ ਮਿਲ ਰਹੀਆਂ ਸਹੂਲਤਾਂ ਨੂੰ ਵੀ ਵਧਾ ਦਿੱਤਾ ਗਿਆ ਹੈ। ਹੁਣ ਸੇਵਾ ਕੇਂਦਰਾਂ ‘ਤੇ 100 ਤੋਂ ਵੱਧ ਹੋਰ ਨਵੀਆਂ ਸਹੂਲਤਾਂ ਮਿਲਣਗੀਆਂ। ਇਨ੍ਹਾਂ ਸਾਰੀਆਂ ਸਹੂਲਤਾਂ ਆਨਲਾਈਨ ਹੋਣਗੀਆਂ, ਜਿਸ ਨਾਲ ਲੋਕ ਘਰ ਬੈਠੇ ਇਨ੍ਹਾਂ ਸਹੂਲਤਾਂ ਦਾ ਫਾਇਦਾ ਚੁੱਕ ਸਕਣਗੇ।
ਸੀ.ਐੱਮ. ਮਾਨ ਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਆਮ ਲੋਕਾਂ ਤੱਕ ਸਹੁਲਤਾਂ ਪਹੁੰਚਾਉਣ ਲਈ, ਲੋਕਾਂ ਨੂੰ ਪਿੰਡ-ਸ਼ਹਿਰ ਪੱਧਰ ‘ਤੇ ਸੇਵਾਵਾਂ ਦੇਣ ਲਈ..ਅੱਜ ਪੰਜਾਬ ਦੇ ਸੇਵਾ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ ‘ਚ ਵਾਧਾ ਕਰਦਿਆਂ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨਾਲ ਲੋਕਾਂ ਦਾ ਸਮਾਂ ਬਚੇਗਾ, ਆਪਣੇ ਕੰਮਾਂ ਲਈ ਲੋਕਾਂ ਨੂੰ ਖੱਜਲ-ਖ਼ੁਆਰ ਨਹੀਂ ਹੋਣਾ ਪਵੇਗਾ।
ਇਥੇ ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਸੇਵਾ ਕੇਂਦਰਾਂ ‘ਚ 380 ਸੇਵਾਵਾਂ ਮਿਲ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: