ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 6,155 ਨਵੇਂ ਮਾਮਲੇ ਸਾਹਮਣੇ ਆਏ ਹਨ। ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3,253 ਲੋਕ ਬਿਮਾਰੀ ਤੋਂ ਠੀਕ ਹੋ ਗਏ। ਤਿੰਨ ਦਿਨਾਂ ਬਾਅਦ ਨਵੇਂ ਮਾਮਲਿਆਂ ਵਿੱਚ ਸਥਿਰਤਾ ਦੇਖੀ ਗਈ ਹੈ। ਵੀਰਵਾਰ ਨੂੰ 6050 ਨਵੇਂ ਮਾਮਲੇ ਸਾਹਮਣੇ ਆਏ, ਇਸ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਕੋਈ ਬਹੁਤਾ ਬਦਲਾਅ ਨਹੀਂ ਆਇਆ। ਇਸ ਸਮੇਂ ਦੇਸ਼ ਵਿੱਚ 31 ਹਜ਼ਾਰ 194 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪਾਜ਼ੀਟਿਵਿਟੀ ਦਰ 5.63 ਫੀਸਦੀ ਤੱਕ ਪਹੁੰਚ ਗਈ ਹੈ।
ਜੀਨੋਮ ਸੀਕਵੈਂਸਿੰਗ ‘ਤੇ ਨਜ਼ਰ ਰਖਣ ਵਾਲੀ ਕਮੇਟੀ INSACOG ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਵਿੱਚ ਰੋਜ਼ਾਨਾ ਸਾਹਮਣੇ ਆ ਰਹੇ ਕੋਰੋਨਾ ਕੇਸਾਂ ਵਿੱਚ 38.2 ਫੀਸਦੀ ਕੇਸ XBB.1.16 ਓਮੀਕ੍ਰਾਨ ਵੇਰੀਐਂਟ ਕਰਕੇ ਹਨ। ਇਹ ਵੇਰੀਏਂਟ XBB.1 ਵੇਰੀਏਂਟ ਦੇ ਮੁਕਾਬਲੇ 1.27 ਗੁਣਾ ਅਤੇ XBB.1.5 ਵੇਰੀਏਂਟ ਦੇ ਮੁਕਾਬਲੇ 1.17 ਗੁਣਾ ਜ਼ਿਆਦਾ ਤੇਜ਼ੀ ਨਾਲ ਇਨਸਾਨਾਂ ਵਿੱਚ ਫੈਲਦਾ ਹੈ। ਇਸ ਵੇਰੀਏਂਟ ਵਿੱਚ ਕਈ ਤਰ੍ਹਾਂ ਦੀ ਐਂਟੀ-ਸਾਰਸ ਐਂਟੀਬਾਡੀਜ਼ ਪ੍ਰਤੀ ਰੋਗ ਰੋਕੂ ਸਮਰੱਥਾ ਹੈ।
ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਛੇਤੀ ਹੀ XBB.1.16 ਓਮੀਕ੍ਰਾਨ ਵੇਰੀਏਂਟ ਪੂਰੀ ਦੁਨੀਆ ਵਿੱਚ ਫੈਲ ਜਾਏਗਾ। 22 ਮਾਰਚ ਨੂੰ ਇਹ ਵੇਰੀਏਂਟ ਕਈ ਦੇਸ਼ਾਂ ਵਿੱਚ ਸਾਹਮਣੇ ਆਇਆ ਸੀ। ਉਦੋਂ ਤੋਂ ਹੀ WHO ਇਸ ਦੀ ਨਿਗਰਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਜੇਲ੍ਹ ਵਿਭਾਗ ‘ਚ ਵੱਡਾ ਫੇਰਬਦਲ, ADGP ਜੇਲ੍ਹ ਨੂੰ ਹਟਾ ਕੇ ਅਰੁਣ ਪਾਲ ਨੂੰ ਮਿਲੀ ਜ਼ਿੰਮੇਵਾਰੀ
ਕੋਰੋਨਾ ਮਾਹਿਰ ਦਾ ਕਹਿਣਾ ਹੈ ਕਿ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਦੇਸ਼ ਦੇ ਜ਼ਿਆਦਾਤਰ ਲੋਕਾਂ ਵਿੱਚ ਹਾਈਬ੍ਰਿਡ ਇਮਿਊਨਿਟੀ ਆ ਗਈ ਹੈ। ਇਸ ਦਾ ਮਤਲਬ ਹੈ ਟੀਕਾਕਰਣ ਅਤੇ ਕੁਦਰਤੀ ਇਨਫੈਕਸ਼ਨ ਤੋਂ ਮਿਲੀ ਇਮਿਊਨਿਟੀ। ਇਹ ਹਾਈਬ੍ਰਿਡ ਇਮਿਊਨਿਟੀ ਲੋਕਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਅਤੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਚਾ ਰਹੀ ਹੈ। ਦੇਸ਼ ਦੀ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ। ਬਾਕੀ ਆਬਾਦੀ ਨੂੰ ਇਨ੍ਹਾਂ ਟੀਕਿਆਂ ਤੋਂ ਸੁਰੱਖਿਆ ਮਿਲ ਰਹੀ ਹੈ। ਇਹ ਟੀਕਾ ਓਮਿਕਰੋਨ ਦੇ ਛੇ ਸਬ-ਵੇਰੀਏਂਟ ਨਾਲ ਮੁਕਾਬਲਾ ਕਰ ਰਿਹਾ ਹੈ। ਇਹਨਾਂ ਵਿੱਚ XBB.1.16 ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: