ਮੁਕਤਸਰ ਜ਼ਿਲ੍ਹੇ ਦੇ ਗੁਰੂ ਅੰਗਦ ਦੇਵ ਨਗਰ ਵਿੱਚ ਇੱਕ ਬੰਦੇ ਦੇ ਘਰ ਦੀ ਰੇਕੀ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੀਰਵਾਰ ਨੂੰ ਮੁਹੱਲਾ ਨਿਵਾਸੀ ਰਮਨਦੀਪ ਸਿੰਘ ਭੰਗਚੜੀ ਦੇ ਘਰ ਇਕ ਨੌਜਵਾਨ ਰੇਕੀ ਕਰਦਾ ਪਾਇਆ ਗਿਆ, ਜਿਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਰਮਨਦੀਪ ਦਾ ਪਰਿਵਾਰ ਵੀ ਸਿੱਧੂ ਮੂਸੇਵਾਲਾ ਦੇ ਕਰੀਬੀ ਰਿਹਾ ਹੈ।
ਰੇਕੀ ਤੋਂ ਬਾਅਦ ਪੁਲਿਸ ਨੇ ਸੜਕ ‘ਤੇ ਬੈਰੀਕੇਡ ਲਾ ਕੇ ਸੁਰੱਖਿਆ ਵਧਾ ਦਿੱਤੀ ਹੈ। ਦੱਸ ਦੇਈਏ ਕਿ ਰਮਨਦੀਪ ਸਿੰਘ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਜੁੜੇ ਰਹੇ ਹਨ। ਦੱਸਿਆ ਜਾਂਦਾ ਹੈ ਕਿ ਰਮਨਦੀਪ ਦਾ ਪਰਿਵਾਰ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਕਰੀਬੀ ਹੈ। ਇੱਥੋਂ ਤੱਕ ਕਿ ਸਿੱਧੂ ਮੂਸੇਵਾਲਾ ਵੀ ਰਮਨਦੀਪ ਦੇ ਘਰ ਆਇਆ ਸੀ। ਵੀਰਵਾਰ ਸਵੇਰੇ ਮੂੰਹ ਬੰਨ੍ਹੀਂ ਇਕ ਨੌਜਵਾਨ ਨੂੰ ਉਨ੍ਹਾਂ ਦੀ ਰਿਹਾਇਸ਼ ਨੇੜੇ ਰੇਕੀ ਕਰਦੇ ਦੇਖਿਆ ਗਿਆ।
ਇਸ ਤੋਂ ਬਾਅਦ ਸੂਚਨਾ ਮਿਲਣ ‘ਤੇ ਪੁਲਿਸ ਨੇ ਇਲਾਕੇ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਅਤੇ ਪੁਲਿਸ ਨੇ ਦਿਨ ਭਰ ਸੁਰੱਖਿਆ ਵਿਵਸਥਾ ਬਣਾਈ ਰੱਖੀ। ਸੀ.ਸੀ.ਟੀ.ਵੀ. ਦੀ ਫੁਟੇਜ ਵੀ ਸਕੈਨ ਕੀਤੀ ਗਈ, ਦਿਨ ਭਰ ਗਲੀ ਵਿੱਚ ਪੁਲਿਸ ਦੀ ਗਸ਼ਤ ਜਾਰੀ ਰਹੀ। ਦੱਸਿਆ ਜਾਂਦਾ ਹੈ ਕਿ ਸਾਲ 2016 ਵਿੱਚ ਰਮਨਦੀਪ ਸਿੰਘ ਦੇ ਘਰ ਗੋਲੀਬਾਰੀ ਹੋ ਚੁੱਕੀ ਹੈ। ਉਦੋਂ ਉਹ ਪਿੰਡ ਭੰਗਚੜੀ ਵਿਚ ਰਹਿੰਦੇ ਸਨ। ਉਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਪੰਜ ਸੁਰੱਖਿਆ ਮੁਲਾਜ਼ਮ ਵੀ ਮਿਲੇ ਹਨ।
ਸ਼ਹਿਰ ਦੇ ਕੋਟਕਪੂਰਾ ਰੋਡ ‘ਤੇ ਗੁਰੂ ਅੰਗਦ ਦੇਵ ਵਿੱਚ ਰਹਿਣ ਵਾਲੇ ਰਮਨਦੀਪ ਸਿੰਘ ਦੇ ਘਰ ਦੇ ਬਾਹਰ ਪਿਛਲੇ ਤਿੰਨ ਦਿਨਾਂ ਤੋਂ ਮੂੰਹ ਬੰਨ੍ਹੇ ਇੱਕ ਨੌਜਵਾਨ ਰੇਕੀ ਕਰਦਾ ਦੇਖਿਆ ਗਿਆ। ਉਸ ਨੂੰ ਰਮਨਦੀਪ ਦੇ ਘਰ ਨੇੜੇ ਕਈ ਚੱਕਰ ਲਗਾਉਂਦੇ ਦੇਖਿਆ ਗਿਆ। ਸੀਸੀਟੀਵੀ ਕੈਮਰੇ ਵਿੱਚ ਇੱਕ ਨੌਜਵਾਨ ਰੇਕੀ ਕਰਦਾ ਹੋਇਆ ਕੈਦ ਹੋ ਗਿਆ ਹੈ।
ਇਹ ਵੀ ਪੜ੍ਹੋ : CWG 2022 : ਭਾਰਤੀ ਹਾਕੀ ਟੀਮ ਦੀ ਵੇਲਜ਼ ‘ਤੇ ਸ਼ਾਨਦਾਰ ਜਿੱਤ, ਪਹੁੰਚੀ ਸੈਮੀਫਾਈਨਲ ‘ਚ
ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਮਗਰੋਂ ਡੀ.ਐੱਸ.ਪੀ. ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਥਾਣਾ ਸਿਟੀ ਪੁਲਿਸ ਦੀ ਟੀਮ ਉਨ੍ਹਾਂ ਦੀ ਗਲੀ ਵਿੱਚ ਪੁੱਜੀ ਅਤੇ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ। ਪੁਲਿਸ ਨੇ ਅਣਪਛਾਤੇ ਵਿਅਕਤੀ ਦੀ ਸੀਸੀਟੀਵੀ ਫੁਟੇਜ ਹਾਸਲ ਕਰਨ ਤੋਂ ਬਾਅਦ ਰੇਕੀ ਕਰਨ ਵਾਲੇ ਨੌਜਵਾਨਾਂ ਦਾ ਕੁਝ ਸੁਰਾਗ ਹਾਸਲ ਕਰਨ ਲਈ ਕੋਟਕਪੂਰਾ ਰੋਡ ‘ਤੇ ਲੱਗੇ ਹੋਰ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ। ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: