ਖਾਣ-ਪੀਣ ਦੀ ਗੱਲ ਕਰੀਏ ਤਾਂ ਦੁਨੀਆ ਦੇ ਹਰ ਇਕ ਕੋਨੇ ਦੀ ਆਪਣੀ ਖਾਸ ਵਿਸ਼ੇਸ਼ਤਾ ਹੈ। ਜਿਵੇਂ ਸਾਡੇ ਇਥੇ ਕਸ਼ਮੀਰੀ ਸੇਬ ਮਸ਼ਹੂਰ ਹਨ ਤਾਂ ਅਫਗਾਨਿਸਤਾਨ ਦੇ ਕਾਬੁਲ ਵਿਚ ਪੈਦਾ ਹੋਣ ਵਾਲਾ ਬਾਦਾਮ ਦੁਨੀਆ ਵਿਚ ਚਰਚਿਤ ਹੈ। ਅਫਗਾਨਿਸਤਾਨ ਜੀ ਪੈਦਾ ਹੋਣ ਵਾਲਾ ਅਨਾਰ ਬਹੁਤ ਸੁਆਦੀ ਹੁੰਦਾ ਹੈ। ਕਸ਼ਮੀਰ ਵਿਚ ਹੋਣ ਵਾਲੇ ਅਖਰੋਟ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਅੱਜ ਅਸੀਂ ਇਕ ਅਜਿਹੇ ਫਲ ਦੀ ਗੱਲ ਕਰ ਰਹੇ ਹਾਂ ਜੋ ਦੁਨੀਆ ਵਿਚ ਸੰਭਵ ਤੌਰ ‘ਤੇ ਸਭ ਤੋਂ ਮਹਿੰਗਾ ਫਲ ਹੈ। ਇਸ ਫਲ ਦੀ ਕੀਮਤ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਵੀ ਰੋਜ਼ ਇਕ ਫਲ ਨਹੀਂ ਖਰੀਦ ਸਕਦੇ।
ਇਥੇ ਅਸੀਂ ਗੱਲ ਕਰ ਰਹੇ ਹਾਂ ਇਕ ਖਾਸ ਕਿਸਮ ਦਾ ਖਰਬੂਜ਼ੇ ਬਾਰੇ। ਇਸ ਨੂੰ ਯੂਬਾਰੀ ਮੇਲਨ ਕਿਹਾ ਜਾਂਦਾ ਹੈ। ਇਹ ਖਰਬੂਜ਼ਾ ਇੰਨਾ ਮਹਿੰਗਾ ਵਿਕਦਾ ਹੈ ਕਿ ਇਕ ਖਰਬੂਜ਼ੇ ਦਾ ਰੇਟ ਇਕ ਤੋਲੇ ਸੋਨੇ ਦੇ ਬਰਾਬਰ ਹੋ ਸਕਦਾ ਹੈ। ਇਹ ਖਰਬੂਜ਼ਾ ਜਾਪਾਨ ਦੇ ਇਕ ਵੱਡੇ ਦੀਪ ਹੋਕੈਡੋ ਵਿਚ ਪੈਦਾ ਕੀਤਾ ਜਾਂਦਾ ਹੈ। ਹੋਕੈਡੋ ਵਿਚ ਯੂਬਾਰੀ ਸਿਟੀ ਹੈ। ਇਸ ਸਿਟੀ ਵਿਚ ਇਸ ਖਾਸ ਖਰਬੂਜ਼ੇ ਦੀ ਖੇਤੀ ਕੀਤੀ ਜਾਂਦੀ ਹੈ। ਇਸ ਖਰਬੂਜ਼ੇ ਨੂੰ ਦੁਨੀਆ ਦੇ ਸਾਰੇ ਖਰਬੂਜ਼ਿਆਂ ਦਾ ਰਾਜਾ ਕਿਹਾ ਜਾਂਦਾ ਹੈ। ਯੂਬਾਰੀ ਇਕ ਬੇਹੱਦ ਖੂਬਸੂਰਤ ਥਾਂ ਹੈ। ਇਹ ਚਾਰੋਂ ਪਾਸੇ ਪਹਾੜੀਆਂ ਨਾਲ ਘਿਰੀ ਹੈ। ਇਸ ਜਗ੍ਹਾ ਦੇ ਦਿਨ ਤੇ ਰਾਤ ਦੇ ਤਾਪਮਾਨ ਵਿਚ ਵੀ ਭਾਰੀ ਉਤਰਾਅ-ਚੜ੍ਹਾਅ ਰਹਿੰਦਾ ਹੈ। ਇਥੋਂ ਦੇ ਜਲਵਾਯੂ ਤੇ ਵਾਤਾਵਰਣ ਨਾਲ ਇਥੇ ਪੈਦਾ ਹੋਣ ਵਾਲੀਆਂ ਚੀਜ਼ਾਂ ‘ਤੇ ਵੀ ਖਾਸ ਅਸਰ ਪੈਂਦਾ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿਚ ਉਤਰਾਅ-ਚੜ੍ਹਾਅ ਖਰਬੂਜ਼ੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤਾਪਮਾਨ ਵਿਚ ਜਿੰਨਾ ਜ਼ਿਆਦਾ ਉਤਰਾਅ-ਚੜ੍ਹਾਅ ਹੁੰਦਾ ਹੈ, ਖਰਬੂਜ਼ਾ ਓਨਾ ਹੀ ਮਿੱਠਾ ਹੁੰਦਾ ਹੈ।
ਇਸ ਖਰਬੂਜ਼ੇ ਦੇ ਅੰਦਰ ਦਾ ਹਿੱਸਾ ਓਰੈਂਜ ਕਲਰ ਦਾ ਹੁੰਦਾ ਹੈ। ਇਸ ਦੀ ਮਿਠਾਸ ਅੰਮ੍ਰਿਤ ਦੀ ਤਰ੍ਹਾਂ ਹੈ। ਇਸ ਖਰਬੂਜ਼ੇ ਦਾ ਬਾਹਰੀ ਹਿੱਸਾ ਥੋੜ੍ਹਾ ਹਰਾ ਹੁੰਦਾ ਹੈ। ਇਸ ‘ਤੇ ਸਫੈਦ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਜਿਸ ਖਰਬੂਜ਼ੇ ‘ਤੇ ਜਿੰਨੀ ਬਾਰੀਕ ਧਾਰੀਆਂ ਹੋਣਗੀਆਂ ਉਹ ਖਰਬੂਜ਼ਾ ਓਨਾ ਹੀ ਮਿੱਠਾ ਹੋਵੇਗਾ। ਇਸ ਦੀ ਖੇਤੀ ਵਿਚ ਬਹੁਤ ਸਾਵਧਾਨੀ ਵਰਤੀ ਜਾਂਦੀ ਹੈ। ਦੁਨੀਆ ਵਿਚ ਇਸ ਨੂੰ ਬੇਹੱਦ ਖਾਸ ਪਛਾਣ ਮਿਲੀ ਹੈ। ਇਸ ਦੀ ਮੰਗ ਵੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਕਿਸਾਨ ਜਦੋਂ ਬੇਲ ਵਿਚ ਫਲ ਲਗਾਉਂਦੇ ਹਨ ਤਾਂ ਉਸ ਦੇ ਹੇਠਾਂ ਮੁਲਾਇਮ ਕੱਪੜੇ ਪਾ ਦਿੰਦੇ ਹਨ ਜਿਸ ਨਾਲ ਫਲ ਦਾ ਆਕਾਰ ਖੂਬਸੂਰਤ ਬਣੇ।
ਇਹ ਵੀ ਪੜ੍ਹੋ : ਪੰਚਾਇਤ ਦਾ 8 ਲੱਖ ਰੁ. ਦਾ ਗਬਨ ਕਰਨ ਵਾਲਾ ਸਾਬਕਾ ਸਰਪੰਚ ਗ੍ਰਿਫਤਾਰ, ਜਾਅਲੀ ਰਸੀਦਾਂ ਨਾਲ ਵਸੂਲਿਆ ਸੀ ਕਿਰਾਇਆ
ਜਾਪਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਇਕ ਵਾਰ ਇਕ ਜੋੜੀ ਖਰਬੂਜ਼ੇ ਨੂੰ 50 ਲੱਖ ਯੇਨ ਯਾਨੀ 31.50 ਲੱਖ ਰੁਪਏ ਵਿਚ ਨੀਲਾਮ ਕੀਤਾ ਗਿਆ ਸੀ। ਜੂਨ ਤੇ ਜੁਲਾਈ ਵਿਚ ਸਭ ਤੋਂ ਵੱਧ ਖਰਬੂਜ਼ੇ ਤੋੜੇ ਜਾਂਦੇ ਹਨ। ਇਸ ਸਮੇਂ ਇਥੇ ਯੂਬਾਰੀ ਖਰਬੂਜ਼ਾ ਫੈਸਟੀਵਲ ਆਯੋਜਿਤ ਹੁੰਦਾ ਹੈ। ਬੱਚਿਆਂ ਲਈ ਮੇਲਨ ਫੈਸਟੀਵਲ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: