ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸਬਜ਼ੀ ਬਾਰੇ ਦੱਸਾਂਗੇ ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਹ ਸਬਜ਼ੀ ਇੰਨੀ ਮਹਿੰਗੀ ਹੈ ਕਿ ਇਸ ਦੀ ਕੀਮਤ ਜਾਣ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਜਿੰਨੀ ਕੀਮਤ ਵਿਚ ਸੋਨੇ ਦੀਆਂ ਵਾਲੀਆਂ ਖਰੀਦੀਆਂ ਜਾ ਸਕਦੀਆਂ ਹਨ, ਓਨੀ ਕੀਮਤ ਵਿਚ ਸਿਰਫ ਇਕ ਕਿਲੋਗ੍ਰਾਮ ਸਬਜ਼ੀ ਖਰੀਦੀ ਜਾ ਸਕਦੀ ਹੈ।
ਤੁਸੀਂ ਸੋਚੋਗੇ ਕਿ ਆਖਿਰ ਇਸ ਸਬਜ਼ੀ ਵਿਚ ਕੀ ਖਾਸ ਹੈ ਤਾਂ ਦੱਸਦੇ ਹਾਂ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਬਾਰੇ ਜੋ 80 ਹਜ਼ਾਰ ਤੋਂ 85 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ। ਇਸ ਸਬਜ਼ੀ ਦਾ ਨਾਂ ਹੈ ਹੌਪ ਸ਼ੂਟਸ। ਇਹ ਕਿਸੇ ਬਾਜ਼ਾਰ ਜਾਂ ਸਟੋਰ ਵਿਚ ਤੁਹਾਨੂੰ ਆਸਾਨੀ ਨਾਲ ਨਹੀਂ ਦਿਖਦੀ ਸਗੋਂ ਇਸ ਦਾ ਇਸਤੇਮਾਲ ਬੀਅਰ ਬਣਾਉਣ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਫੰਡ ‘ਚ ਗੜਬੜੀ ਦੇ ਦੋਸ਼ ‘ਚ ਵਿਜੀਲੈਂਸ ਨੇ ਸਹਾਇਕ ਇੰਜੀਨੀਅਰ ਨੂੰ ਕੀਤਾ ਗ੍ਰਿਫਤਾਰ
ਇਸ ਦੇ ਫੁੱਲਾਂ ਨੂੰ ਹੌਪ ਕੋਨ ਕਿਹਾ ਜਾਂਦਾ ਹੈ, ਜੋ ਬੀਅਰ ਬਣਾਉਣ ਲਈ ਵਰਤੇ ਜਾਂਦੇ ਹਨ। ਇਸ ਦੀਆਂ ਟਹਿਣੀਆਂ ਨੂੰ ਪਿਆਜ਼ ਵਾਂਗ ਸਲਾਦ ‘ਚ ਪਾਇਆ ਜਾਂਦਾ ਹੈ ਕਿਉਂਕਿ ਇਸ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਤਿੱਖਾ ਵੀ ਹੁੰਦਾ ਹੈ, ਅਜਿਹੇ ‘ਚ ਇਸ ਦਾ ਅਚਾਰ ਬਣਾਇਆ ਜਾਂਦਾ ਹੈ, ਜੋ ਕਿ ਬਹੁਤ ਹੀ ਸਵਾਦਿਸ਼ਟ ਅਤੇ ਫਾਇਦੇਮੰਦ ਹੁੰਦਾ ਹੈ। ਇਸ ਦੀਆਂ ਟਾਹਣੀਆਂ ਨਮੀ ਅਤੇ ਧੁੱਪ ਪ੍ਰਾਪਤ ਕਰਕੇ ਇੱਕ ਦਿਨ ਵਿੱਚ 6 ਇੰਚ ਤੱਕ ਵਧਦੀਆਂ ਹਨ।
ਵਿਦੇਸ਼ਾਂ ਵਿਚ ਇਸ ਸਬਜ਼ੀ ਦੀ ਕੀਮਤ 1000 ਯੂਰੋ ਪ੍ਰਤੀ ਕਿਲੋ ਰੱਖੀ ਗਈ ਹੈ, ਵੱਖ-ਵੱਖ ਦੇਸ਼ਾਂ ਵਿਚ ਇਸ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਇਸ ਦੀ ਕੀਮਤ 1 ਹਜ਼ਾਰ ਯੂਰੋ ਦੇ ਹਿਸਾਬ ਨਾਲ ਲਗਭਗ 80 ਹਜ਼ਾਰ ਰੁਪਏ/ਕਿਲੋਗ੍ਰਾਮ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਰਮਨੀ ਅਤੇ ਕੁਝ ਯੂਰਪੀ ਦੇਸ਼ਾਂ ਵਿੱਚ ਵੀ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। 18ਵੀਂ ਸਦੀ ਦੇ ਸ਼ੁਰੂ ਵਿੱਚ ਇੰਗਲੈਂਡ ਵਿੱਚ ਵੀ ਇਸ ਉੱਤੇ ਟੈਕਸ ਲਗਾਇਆ ਗਿਆ ਸੀ। ਭਾਰਤ ਵਿੱਚ ਇਸ ਦੀ ਕਾਸ਼ਤ ਨਹੀਂ ਕੀਤੀ ਜਾਂਦੀ।