ਇਹ ਕਹਾਣੀ ਕਿਸੇ ਬਾਲੀਵੁੱਡ ਫਿਲਮ ਨਾਲੋਂ ਘੱਟ ਨਹੀਂ ਹੈ। ਏਅਰਪੋਰਟ ‘ਤੇ ਹੋਏ ਇੱਕ ਝਗੜੇ ਤੇ ਉਸ ਮਗਰੋਂ ਇਸ ਘਟਨਾ ਦੇ ਪੋਸਟ ਨੇ ਮਾਂ-ਪੁੱਤ ਨੂੰ 17 ਸਾਲਾਂ ਮਗਰੋਂ ਮਮਿਲਾ ਦਿੱਤਾ। ਪੁੱਤ ਜੋ 17 ਸਾਲ ਪਹਿਲਾਂ ਨੌਕਰੀ ਦੀ ਭਾਲ ਵਿੱਚ ਬ੍ਰਿਟੇਨ ਗਿਆ ਸੀ, ਲਾਪਤਾ ਹੋ ਗਿਆ ਸੀ। ਕਈ ਸਾਲਾਂ ਤੱਕ ਮਾਂ ਪੁੱਤ ਨੂੰ ਲੱਭਦੀ ਰਹੀ, ਸਾਰੀਆਂ ਕੋਸ਼ਿਸ਼ਾਂ ਮਗਰੋਂ ਵੀ ਉਸ ਦਾ ਪਤਾ ਨਹੀਂ ਲੱਗਾ। ਨਵੀਂ ਦਿੱਲੀ ਵਿੱਚ ਇੱਕ ਸੋਸ਼ਲ ਵਰਕਰ ਤੇ ਪੇਸ਼ੇ ਤੋਂ ਵਕੀਲ ਦੀਪਾ ਜੋਸਫ ਦੀ ਦਖਲਅੰਦਾਜ਼ੀ ਮਗਰੋਂ ਜਦੋਂ 18 ਸਾਲਾਂ ਮਗਰੋਂ ਪੁੱਤ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸੀ ਤਾਂ ਉਨ੍ਹਾਂ ਦੇ ਖੁਸ਼ੀ ਦੇ ਹੰਝੂ ਰੁਕ ਨਹੀਂ ਰਹੇ ਸਨ।
ਤਿਰੁਵਨੰਤਪੁਰਮ ਦੇ ਨਗਰੂਰ ਦੇ ਰਹਿਣ ਵਾਲਾ 37 ਸਾਲਾਂ ਇੱਕ ਬੰਦਾ ਲੰਦਨ ਦੇ ਭਾਰਤੀ ਹਾਈ ਕਮਿਸ਼ਨ ਦੇ ਜਾਰੀ ਐਮਰਜੈਂਸੀ ਸਰਟੀਫਿਕੇਟ ‘ਤੇ 6 ਜੁਲਾਈ ਨੂੰ ਦਿੱਲੀ ਪਹੁੰਚਿਆ। 10 ਜੁਲਾਈ ਨੂੰ ਵਕੀਲ ਦੀਪਾ ਜੋਸੇਫ ਵੀ ਕੌਮਾਂਤਰੀ ਟਰਮਿਨਲ ‘ਤੇ ਸੀ।
ਦੀਪਾ ਨੇ ਦੇਖਇਆ ਕਿ ਕੈਫੇਟੇਰੀਆ ਵਿੱਚ ਝਗੜਾ ਹੋ ਰਿਹਾ ਹੈ। ਕਰਮਚਾਰੀਆਂ ਦੇ ਨਾਲ ਬੰਦੇ ਦਾ ਵਿਵਾਦ ਵਧਣ ਲੱਗਾ। ਬੰਦੇ ‘ਤੇ ਦੋਸ਼ ਸੀ ਕਿ ਉਸ ਨੇ ਕੈਫੇਟੇਰੀਆ ਦੇ ਡਿਸਪਲੇ ਵਿੱਚ ਰਖਿਆ ਖਾਣਾ ਚੋਰੀ ਕੀਤਾ ਹੈ। ਦੀਪਾ ਨੇ ਝਗੜੇ ਵਿੱਚ ਦਖਲ ਦਿੰਦੇ ਹੋਏ ਕੈਫੇਟੇਰੀਆ ਵਾਲਿਆਂ ਨੂੰ ਖਾਣੇ ਦੀ ਪੇਮੈਂਟ ਕਰ ਦਿੱਤੀ।
ਦੀਪਾ ਨੇ ਦੱਸਿਆ ਕਿ ਉਸ ਬੰਦੇ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਉਹ ਐਮਰਜੈਂਸੀ ਪਾਸਪੋਰਟ ‘ਤੇ ਭਾਰਤਤ ਪਹੁੰਚਿਆ ਹੈ। ਉਹ ਕੇਰਲ ਵਿੱਚ ਆਪਣੇ ਪਰਿਵਾਰ ਬਾਰੇ ਸਪੱਸ਼ਟ ਜਵਾਬ ਨਹੀਂ ਦੇ ਸਕਿਆ। ਉਹ ਪ੍ਰੇਸ਼ਾਲ ਲੱਗ ਰਿਹਾ ਸੀ। ਉਸ ਕੋਲ ਸਿਰਫ ਦੋ ਡਾਲਰ ਤੇ ਬਿਨਾਂ ਸਿਮ ਕਾਰਡ ਵਾਲਾ ਪੁਰਾਣਾ ਮੋਬਾਈਲ ਸੀ। ਕਿਉਂਕਿ ਮੇਰਾ ਦੀਪਾ ਦਾ ਪ੍ਰੋਗਰਾਮ ਪਹਿਲਾਂ ਤੋੰ ਤੈਅ ਸੀ, ਇਸ ਲਈ ਉਹ ਉਸ ਦੀ ਮਦਦ ਲਈ ਨਹੀਂ ਰੁਕ ਸਕੀ।
ਇਹ ਵੀ ਪੜ੍ਹੋ : ਹਿਮਾਚਲ ‘ਚ ਤਬਾਹੀ ਦਾ ਪਿਛਲੇ 50 ਸਾਲਾਂ ਦਾ ਰਿਕਾਰਡ ਟੁੱਟਿਆ, ਮੀਂਹ ਨਾਲ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਰਬਾਦ
ਦੀਪਾ ਨੇ ਬੰਦੇ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਪੇਜ ‘ਤੇ ਇਸ ਉਮੀਦ ਨਾਲ ਪੋਸਟ ਕੀਤੀ ਕਿ ਉਸ ਦੀ ਪਛਾਣ ਹੋ ਜਾਏਗੀ। ਉਸੇ ਸ਼ਾਮਲ ਇੱਕ ਬੰਦੇ ਨੇ ਆਪਣੇ ਪਾਤ ਤੇ ਪੁਲਿਸ ਸਟੇਸ਼ਨ ਦੇ ਅਧਿਕਾਰੀ ਦਾ ਕਾਂਟੈਕਟ ਨੰਬਰ ਸ਼ੇਅਰ ਕੀਤਾ। ਦੀਪਾ ਨੇ ਉਸ ਨੰਬਰ ‘ਤੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਬੰਦੇ ਦੀ ਮਾਂ ਪੁਲਿਸ ਸਟੇਸ਼ਨ ‘ਤੇ ਪਹਿਲਾਂ ਤੋਂ ਹੀ ਮੌਜੂਦ ਸੀ।
ਔਰਤ ਨੇ ਦੀਪਾ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਫੋਟੋ ਵਿੱਚ ਦਿਸ ਰਿਹਾ ਬੰਦਾ ਉਸ ਦਾ ਬੇਟਾ ਹੈ, ਜੋ 17 ਸਾਲ ਪਹਿਲਾਂ ਯੂਕੇ ਚਲਾ ਗਿਆ ਸੀ ਤੇ ਆਪਣੇ ਪਰਿਵਾਰ ਨਾਲ ਉਸ ਦਾ ਸੰਪਰਕ ਟੁੱਟ ਗਿਆ ਸੀ। ਦੀਪਾ ਦਿੱਲੀ ਵਿੱਚ ਉਸ ਬੰਦੇ ਨੂੰ ਲੱਭਣ ਨਿਕਲ ਗਈ। ਇਧਰ ਕੇਰਲ ਤੋਂ ਬੰਦੇ ਦੀ ਮਾਂ ਦਿੱਲੀ ਪਹੁੰਚ ਚੁੱਕੀ ਸੀ।
ਅਖੀਰ ਕੋਸ਼ਿਸ਼ ਸਫਲ ਹੋਈ ਅਤੇ ਦੀਪਾ ਨੇ ਮਾਂ-ਪੁੱਤ ਨੂੰ ਮਿਲਾ ਦਿੱਤਾ। ਉਸ ਦੀ ਮਾਂ ਨੇ ਦੱਸਿਆ ਕਿ 17 ਸਾਲ ਪਹਿਲਾਂ ਮੇਰਾ ਬੇਟਾ ਯੂਕੇ ਗਿਆ ਸੀ, ਪਰ ਉਸ ਨੇ ਮੈਨੂੰ ਉਥੇ ਆਪਣੀ ਨੌਕਰੀ ਬਾਰੇ ਨਹੀਂ ਦੱਸਿਆ। ਉਹ ਕਦੇ ਕਦਾਈਂ ਹੀ ਫੋਨ ਕਰਦਾ ਸੀ। ਮੈਨੂੰ ਲੱਗਾ ਕਿ ਮੈਂ ਉਸ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: