ਮਸ਼ਹੂਰ ਬਾਲੀਵੁੱਡ ਫਿਲਮ ‘ਸ਼ੋਲੇ’ ਦੇ ਇੱਕ ਸੀਨ ਵਿੱਚ, ਅਭਿਨੇਤਾ ਧਰਮਿੰਦਰ ਯਾਨੀ ਵੀਰੂ ਪਾਣੀ ਦੀ ਟੈਂਕੀ ‘ਤੇ ਚੜ੍ਹਦੇ ਹੋਏ ਦਿਖਾਈ ਦੇਰ ਰਿਹਾ ਸੀ। ਵੀਰੂ ਫਿਲਮ ਦੀ ਅਦਾਕਾਰਾ ਹੇਮਾ ਮਾਲਿਨੀ ਯਾਨੀ ਬਸੰਤੀ ਨਾਲ ਵਿਆਹ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹ ਰਿਹਾ ਸੀ। ਹੁਣ ਅਜਿਹੀ ਹੀ ਇੱਕ ਘਟਨਾ ਅਸਲ ਜ਼ਿੰਦਗੀ ਵਿੱਚ ਵੀ ਸਾਹਮਣੇ ਆਈ ਹੈ। ਇਸ ਵਾਰ ਇਕ ਵਿਆਹੁਤਾ ਔਰਤ ਆਪਣੇ ਕਥਿਤ ਪ੍ਰੇਮੀ ਨਾਲ ਰਹਿਣ ਦੀ ਮੰਗ ਨੂੰ ਲੈ ਕੇ ਪਾਵਰ ਹਾਊਸ ਦੇ ਟਾਵਰ ‘ਤੇ ਚੜ੍ਹ ਗਈ।
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ‘ਚ ਅੱਜ ਇਕ ਵਿਆਹੁਤਾ ਔਰਤ ਕਥਿਤ ਤੌਰ ‘ਤੇ ਆਪਣੇ ਪ੍ਰੇਮੀ ਨਾਲ ਰਹਿਣ ਦੀ ਮੰਗ ਨੂੰ ਲੈ ਕੇ ਇਕ ਉੱਚੇ ਟਾਵਰ ‘ਤੇ ਚੜ੍ਹ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋ ਬੱਚਿਆਂ ਦੀ ਮਾਂ ਆਪਣੇ ਕਥਿਤ ਪ੍ਰੇਮੀ ਨਾਲ ਰਹਿਣ ਦੀ ਮੰਗ ਨੂੰ ਲੈ ਕੇ ਨਰਵਰ ਥਾਣਾ ਖੇਤਰ ਅਧੀਨ ਪੈਂਦੇ ਪਾਨ ਘਾਟਾ ਪਾਵਰ ਹਾਊਸ ਨੇੜੇ ਪਾਵਰ ਹਾਊਸ ਦੇ ਟਾਵਰ ‘ਤੇ ਚੜ੍ਹ ਗਈ ਸੀ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਅਤੇ ਪਿੰਡ ਵਾਲਿਆਂ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਸਮਝਾਇਆ। ਟਾਵਰ ‘ਤੇ ਬੈਠੀ ਔਰਤ ਹੇਠਾਂ ਆਉਣ ਲਈ ਤਿਆਰ ਨਹੀਂ ਸੀ ਅਤੇ ਉਸ ਨੇ ਆਪਣੇ ਪ੍ਰੇਮੀ ਨੂੰ ਮੌਕੇ ‘ਤੇ ਬੁਲਾਉਣ ਲਈ ਜ਼ੋਰ ਪਾਇਆ।
ਇਹ ਵੀ ਪੜ੍ਹੋ : ਹੁਣ ਸਸਤੀ ਦਾਲ ਵੇਚੇਗੀ ਸਰਕਾਰ! ਇਸ ਜਗ੍ਹਾ ਤੋਂ 60 ਰੁ. ਕਿਲੋ ‘ਚ ਖਰੀਦ ਸਕਣਗੇ ਲੋਕ
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਟਾਵਰ ‘ਤੇ ਬੈਠੀ ਔਰਤ ਜਤਿੰਦਰ ਨਾਂ ਦੇ ਵਿਅਕਤੀ ਨੂੰ ਲਗਾਤਾਰ ਫੋਨ ਕਰ ਰਹੀ ਸੀ। ਉੱਥੇ ਮੌਜੂਦ ਪੁਲਿਸ ਵੀ ਲਗਾਤਾਰ ਔਰਤ ਨੂੰ ਟਾਵਰ ਤੋਂ ਹੇਠਾਂ ਉਤਰਨ ਦੀ ਬੇਨਤੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਜ਼ਿੱਦ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ‘ਤੇ ਐੱਸਡੀਆਰਐੱਫ ਦੀ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਸੀ। ਸਥਿਤੀ ਦੇ ਮੱਦੇਨਜ਼ਰ ਟਾਵਰ ਦੇ ਹੇਠਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਸਵੇਰੇ ਕਰੀਬ 7.30 ਵਜੇ ਪਾਵਰ ਹਾਊਸ ਦੇ ਟਾਵਰ ‘ਤੇ ਚੜ੍ਹੀ ਸੀ। ਕਾਫੀ ਦੇਰ ਤੱਕ ਮਨਾਉਣ ਤੋਂ ਬਾਅਦ ਸਵੇਰੇ ਸਾਢੇ 10 ਵਜੇ ਉਸ ਨੂੰ ਕਿਸੇ ਤਰ੍ਹਾਂ ਟਾਵਰ ਤੋਂ ਹੇਠਾਂ ਲਿਆਂਦਾ ਗਿਆ। ਔਰਤ ਨੂੰ ਸਹੀ ਸਲਾਮਤ ਹੇਠਾਂ ਉਤਾਰਨ ਤੋਂ ਬਾਅਦ ਪੁਲਿਸ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: