ਬੇਂਗਲੁਰੂ ‘ਚ ਇਕ ਔਰਤ ਨੇ ਆਪਣੀ ਚਾਰ ਸਾਲਾਂ ਦੀ ਬੱਚੀ ਨੂੰ ਬਾਲਕਨੀ ‘ਚੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਔਰਤ ਆਪਣੀ ਬੱਚੀ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਦੀ ਨਜ਼ਰ ਆ ਰਹੀ ਹੈ। ਬੱਚੀ ਨੂੰ ਸੁੱਟਣ ਤੋਂ ਬਾਅਦ ਔਰਤ ਖੁਦ ਰੇਲਿੰਗ ‘ਤੇ ਚੜ੍ਹ ਗਈ ਅਤੇ ਕੁਝ ਦੇਰ ਰੁਕੀ ਰਹੀ, ਫਿਰ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ ਜਿਨ੍ਹਾਂ ਨੇ ਔਰਤ ਨੂੰ ਰੇਲਿੰਗ ਤੋਂ ਹੇਠਾਂ ਖਿੱਚ ਲਿਆ। ਪੁਲਿਸ ਮੁਤਾਬਕ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਪੂਰੀ ਵੀਡੀਓ ਅਪਾਰਟਮੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਔਰਤ ਦੀ ਪਛਾਣ ਸੁਸ਼ਮਾ ਵਜੋਂ ਹੋਈ ਹੈ, ਜੋ ਆਪਣੀ ਬੱਚੀ ਨਾਲ ਬਾਲਕਨੀ ‘ਚ ਦੌੜਦੀ ਨਜ਼ਰ ਆ ਰਹੀ ਹੈ। ਦੁਪਹਿਰ 3.05 ਵਜੇ ਦੇ ਕਰੀਬ ਔਰਤ ਬਾਲਕਨੀ ‘ਚ ਕੁਝ ਦੇਰ ਲਈ ਤੁਰੀ ਅਤੇ ਬੱਚੀ ਨੂੰ ਬਾਲਕਨੀ ‘ਚੋਂ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਰੇਲਿੰਗ ‘ਤੇ ਚੜ੍ਹ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਦੇਰ ਰੁਕੀ ਰਹੀ, ਜਿਸ ਵਿਚ ਪਰਿਵਾਰਕ ਮੈਂਬਰ ਉੱਥੇ ਪਹੁੰਚ ਗਏ ਅਤੇ ਉਸ ਨੂੰ ਹੇਠਾਂ ਉਤਾਰ ਕੇ ਬਚਾਇਆ।
ਇਹ ਵੀ ਪੜ੍ਹੋ : ‘ਕਾਂਗਰਸੀ ਡਾਕੂ ਲੱਗਦੇ ਨੇ’- ਕਾਲੇ ਕੱਪੜਿਆਂ ‘ਚ ਪ੍ਰਦਰਸ਼ਨ ‘ਤੇ BJP ਦਾ ਤੰਜ
ਘਟਨਾ ਬੇਂਗਲੁਰੂ ਦੇ ਐਸਆਰ ਨਗਰ ਦੀ ਹੈ। ਪੁਲਿਸ ਮੁਤਾਬਕ ਔਰਤ ਨੇ ਪਹਿਲਾਂ ਵੀ ਆਪਣੇ ਬੱਚੇ ਤੋਂ ਪਿੱਛਾ ਛੁਡਾਉਣ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ। ਰਿਪੋਰਟਾਂ ਮੁਤਾਬਕ ਔਰਤ ਨੇ ਪਹਿਲਾਂ ਬੱਚੀ ਨੂੰ ਰੇਲਵੇ ਸਟੇਸ਼ਨ ‘ਤੇ ਛੱਡਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਉਸ ਦੇ ਪਤੀ ਕਿਰਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਿਆ ਅਤੇ ਬੱਚੀ ਨੂੰ ਛੁਡਵਾਇਆ। ਉਹ ਸੀਕੇਸੀ ਗਾਰਡਨ ਦੇ ਅਦਿਵੇਥ ਆਸ਼ਰੇ ਅਪਾਰਟਮੈਂਟਸ ਵਿੱਚ ਰਹਿ ਰਹੇ ਸਨ।
ਸੰਪੰਗੀਰਾਮਨਗਰ ਪੁਲਿਸ ਨੇ ਮੁੱਢਲੀ ਜਾਂਚ ‘ਚ ਦੱਸਿਆ ਕਿ ਮ੍ਰਿਤਕ ਬੱਚੀ ਦੀ ਪਛਾਣ ਧਰੁਤੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਬੱਚੀ ਸੁਣ ਜਾਂ ਬੋਲ ਨਹੀਂ ਸਕਦੀ ਸੀ, ਜਿਸ ਕਰਕੇ ਔਰਤ ਨਾਖੁਸ਼ ਸੀ। ਪਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਔਰਤ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਕ ਔਰਤ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਹੈ ਅਤੇ ਉਸਦਾ ਪਤੀ ਸਾਫਟਵੇਅਰ ਇੰਜੀਨੀਅਰ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਬੱਚੀ ਦੀ ਇਸ ਹਾਲਤ ਕਰਕੇ ਆਪਣੇ ਕਰੀਅਰ ‘ਤੇ ਫੋਕਸ ਨਹੀਂ ਕਰ ਪਾ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਔਰਤ ਦੀ ਮਾਨਸਿਕ ਸਥਿਤੀ ਸਣੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: