ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਜਲੰਧਰ ਸ਼ਹਿਰ ਦੇ ਫੁੱਟਬਾਲ ਚੌਕ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਵਿਖੇ ਕਾਲਾ ਸੰਘਿਆਂ ਰੋਡ ‘ਤੇ ਸਵੇਰੇ 11 ਵਜੇ ਦੇ ਕਰੀਬ ਮੁਖ ਅਗਨੀ ਦਿੱਤੀ ਜਾਵੇਗੀ। ਰਾਹੁਲ ਗਾਂਧੀ ਵੀ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ।
ਦੱਸ ਦੇਈਏ ਕਿ ‘ਭਾਰਤ ਜੋੜੋ ਯਾਤਰਾ’ ਦੌਰਾਨ ਕੱਲ੍ਹ ਫਿਲੌਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਸੰਸਦ ਮੈਂਬਰ ਦੀ ਮੌਤ ਹੋ ਗਈ ਸੀ। ਉਹ ਰਾਹੁਲ ਗਾਂਧੀ ਨਾਲ ਪੈਦਲ ਤੁਰ ਰਹੇ ਸਨ, ਜਿਥੇ ਉਹ ਲੜਖੜਾ ਕੇ ਡਿੱਗ ਪਏ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਅੰਤਿਮ ਸੰਸਕਾਰ ਹੋਣ ਤੱਕ ਯਾਤਰਾ ਮੁਲਤਵੀ ਕਰ ਦਿੱਤੀ।
ਸੰਸਦ ਮੈਂਬਰ ਦੀ ਮੌਤ ਦੀ ਜਾਣਕਾਰੀ ਸ਼ਨੀਵਾਰ ਸਵੇਰੇ 8.45 ਵਜੇ ਦੇ ਕਰੀਬ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਿੱਧਾ ਜਲੰਧਰ ਸ਼ਹਿਰ ਸਥਿਤ ਉਨ੍ਹਾਂ ਦੇ ਘਰ ਲਿਜਾਈ ਗਈ। ਰਾਹੁਲ ਗਾਂਧੀ ਵੀ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਰਾਹੁਲ ਗਾਂਧੀ ਇੱਥੇ ਕਾਫੀ ਦੇਰ ਤੱਕ ਪਰਿਵਾਰ ਨਾਲ ਬੈਠੇ ਰਹੇ। ਉਹ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ, ਵਿਧਾਇਕ ਦੇ ਪੁੱਤਰ ਵਿਕਰਮਜੀਤ ਚੌਧਰੀ ਨੂੰ ਮਿਲੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੂੰ ਗਲੇ ਵੀ ਲਾਇਆ।
ਇਹ ਵੀ ਪੜ੍ਹੋ : ਸਿੱਖ ਬੱਸ ਡਰਾਈਵਰ ਨੇ ਗਾਣੇ ਨਾਲ UK ‘ਚ ਮਚਾਇਆ ਤਹਿਲਕਾ, ਪੰਜਾਬੀ ਧੁਨ ‘ਤੇ ਅੰਗਰੇਜ਼ ਵੀ ਥਿਰਕੇ (ਵੀਡੀਓ)
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਦੱਸਿਆ ਕਿ ਚੌਧਰੀ ਸੰਤੋਖ ਸਿੰਘ ਸਵੇਰੇ ਪੂਰੀ ਤਰ੍ਹਾਂ ਠੀਕ ਸਨ। ਉਨ੍ਹਾਂ ਸਟੇਜ ‘ਤੇ ਨਾਅਰੇਬਾਜ਼ੀ ਵੀ ਕੀਤੀ। ਮੈਂ ਉਨ੍ਹਾਂ ਦਾ ਹੱਥ ਫੜ ਕੇ ਸਟੇਜ ਤੋਂ ਹੇਠਾਂ ਲਿਆਂਦਾ। ਉਹ ਰਾਹੁਲ ਜੀ ਦੇ ਨਾਲ ਗਿਆ। ਤਾਮਿਲਨਾਡੂ ਤੋਂ ਸੰਸਦ ਮੈਂਬਰ ਜੋਤੀ ਇੱਥੇ ਆਈ ਸੀ। ਉਨ੍ਹਾਂ ਨਾਲ ਗੱਲ ਕਰ ਰਹੇ ਸਨ। ਚੌਧਰੀ ਸੰਤੋਖ ਸਿੰਘ ਨੇ ਕਿਹਾ… ਜੋਤੀ ਹਾਊ ਆਰ ਯੂ… ਤੇ ਇਹ ਕਹਿੰਦੇ ਹੋਏ ਉਹ ਡਿੱਗ ਪਏ। ਡਾਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: