ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕੇਂਦਰ ਸਰਕਾਰ ਅੱਗੇ ਇੱਕ ਅਜੀਬੋ-ਗਰੀਬ ਮੰਗ ਰਖੀ। ਉਨ੍ਹਾਂ ਕਿਹਾ ਕਿ ਵਿਆਹਾਂ ਵਿੱਚ ਮਹਿਮਾਨਾਂ ਦੀ ਵੱਧ ਤੋਂ ਵੱਧ ਸੀਮਾ 50 ਤੇ ਪਕਵਾਨਾਂ ਵਿੱਚ ਸਿਰਫ਼ 11 ਡਿਸ਼ ਯਕੀਨੀ ਬਣਾਉਣ ਲਈ ਕਾਨੂੰਨ ਪਾਸ ਕਰਨ ਦਾ ਸੁਝਾਅ ਦਿੱਤਾ।
ਸਿਫਰਕਾਲ ਦੌਰਾਨ ਲੋਕ ਸਭਾ ਨੂੰ ਸੰਬੋਧਤ ਕਰਦੇ ਹੋਏ ਗਿੱਲ ਨੇ ਕਿਹਾ ਕਿ ਅੱਜ ਮੈਂ ਇੱਥੇ ਇੱਕ ਮਹਾਨ ਸਮਾਜਿਕ ਬੁਰਾਈ ਬਾਰੇ ਗੱਲ ਕਰਨ ਲਈ ਖੜ੍ਹਾ ਹਾਂ। ਇਸ ‘ਤੇ ਸਰਕਾਰ ਦਾ ਕੋਈ ਖਰਚਾ ਨਹੀਂ ਹੋਵੇਗਾ ਤੇ ਅਸੀਂ ਸਾਰੇ ਜੋ ਇਥੇ ਬੈਠੇ ਹਾਂ ਤੇ ਸਰਕਾਰ ਨੂੰ ਲੋਕਾਂ ਦਾ ਅਸ਼ੀਰਵਾਦ ਮਿਲੇਗਾ।
ਉਨ੍ਹਾਂ ਅੱਗੇ ਕਿਹਾ ਕਿ ਅੱਜਕਲ੍ਹ ਸਾਡੇ ਵਿਆਹ ਬਹੁਤ ਵੱਡੇ ਲੈਵਲ ‘ਤੇ ਹੋ ਰਹੇ ਹਨ। ਇੰਨੇ ਸਾਰੇ ਲੋਕਾਂ ਨੂੰ ਸੱਦਿਆ ਜਾਂਦਾ ਹੈ। ਉਨ੍ਹਾਂ ਇੱਕ ਮੇਨਿਊ ਵਿਖਾਉਂਦੇ ਹੋਏ ਕਿਹਾ ਕਿ ਇਸ ਮੇਨਿਊ ਵਿੱਚ 289 ਫੂਡ ਆਈਟਮਸ ਹਨ ਤੇ ਇਸ ਦੀ ਕੀਮਤ 2,500 ਰੁਪਏ ਪ੍ਰਤੀ ਪਲੇਟ ਹੈ।
MP ਡਿੰਪਾ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਸਾਨੂੰ ਅਜਿਹਾ ਕਾਨੂੰਨ ਲਿਆਉਣਾ ਚਾਹੀਦਾ ਜਿਸ ਦੇ ਤਹਿਤ ਵਿਆਹਾਂ ਵਿੱਚ 50 ਤੋਂ ਵੱਧ ਬਾਰਾਤੀ ਨਾ ਆਉਣ ਤੇ ਕੁੜੀ ਵਾਲਿਆਂ ਵੱਲੋਂ ਵੀ 50 ਤੋਂ ਵੱਧ ਮਹਿਮਾਨ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿ4ਚ ਪਹਿਲਾਂ ਤੋਂ ਹੀ ਅਜਿਹਾ ਕਾਨੂੰਨ ਹੈ।
ਇਸ ‘ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਬਤੌਰ ਸਾਂਸਦ ਉਹ ਇਸ ਰਿਵਾਜ ਨੂੰ ਸ਼ੁਰੂ ਕਿਉਂ ਨਹੀਂ ਕਰਦੇ ਫਿਰ ਪੂਰਾ ਦੇਸ਼ ਇਸ ਦੀ ਪਾਲਣਾ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ‘ਤੇ ਗਿਲ ਨੇ ਜਵਾਬ ਦਿੱਤਾ ਕਿ ਉਨ੍ਹਾਂ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਲੋਕਾਂ ਨੂੰ ਇਸ ਦੀ ਪਾਲਣਾ ਕਰਨ ਤੇ ਸਿੱਖਿਅਤ ਕਰਨ ਲਈ ਇੱਕ ਕਾਨੂੰਨ ਲਿਆਉਣ ਦੀ ਲੋੜ ਹੈ।
ਤਾਂ ਬਿਰਲਾ ਨੇ ਕਿਹਾ ਕਿ ਕਾਨੂੰਨ ਨਾਲ ਨਹੀਂ, ਇਹ ਚੀਜ਼ਾ ਸਾਡੀ ਇੱਛਾਸ਼ਕਤੀ ਕਰਕੇ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਾਰੇ ਸਾਂਸਦ ਇੰਝ ਕਰਨਾ ਸ਼ੁਰੂ ਕਰਨ ਦੇਣ ਤਾਂ ਪੂਰਾ ਦੇਸ਼ ਇਸ ਦੀ ਪਾਲਣਾ ਕਰੇਗਾ, ਤੁਸੀਂ ਰਾਸ਼ਟਰ ਦੀ ਅਗਵਾਈ ਕਰਦੇ ਹੋ।