ਰੂਸ ਤੇ ਯੂਕਰੇਨ ਵਿੱਚ ਜੰਗ ਦਾ ਅੱਜ ਨੌਵਾਂ ਦਿਨ ਹੈ। ਚਾਰੇ ਪਾਸੇ ਤਬਾਹੀ ਹੀ ਤਬਾਹੀ ਹਨ। ਯੂਕਰੇਨ ਵਿੱਚ ਅਜੇ ਵੀ ਭਾਰਤ ਦੇ ਕਈ ਵਿਦਿਆਰਥੀ ਫਸੇ ਹੋਏ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਰਹਿਣ ਵਾਲੇ ਹਨ। ਇਸੇ ਵਿਚਾਲੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਭਾਰਤੀਆਂ ਦੀ ਮਦਦ ਵਾਸਤੇ ਪੋਲੈਂਡ ਲਈ ਰਵਾਨਾ ਹੋ ਗਏ ਹਨ।
ਔਜਲਾ ਨੇ ਕਿਹਾ ਕਿ ਬੱਚਿਆਂ ਨਾਲ ਫੋਨ ‘ਤੇ ਵੀ ਗੱਲ ਨਹੀਂ ਹੋ ਪਾ ਰਹੀ ਇਸ ਲਈ ਉਨ੍ਹਾਂ ਨੂੰ ਕੱਢਣ ਲਈ ਉਹ ਖੁਦ ਪੋਲੈਂਡ ਲਈ ਰਵਾਨਾ ਹੋ ਰਹੇ ਹਨ। ਜਲਦ ਹੀ ਉਹ ਬੱਚਿਆਂ ਨੂੰ ਖਾਰਕੀਵ ਤੋਂ ਪੈਲੈਂਡ ਰਾਹੀਂ ਭਾਰਤ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਆਪਣੇ ਪੱਧਰ ‘ਤੇ ਕੰਮ ਕਰ ਰਹੀ ਹੈ, ਪਰ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਾਡੀ ਅੰਬੈਸੀ ਤੇ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ‘ਚ ਕਿਹਾ ਗਿਆ ਸੀ ਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ।
ਔਜਲਾ ਨੇ ਕਿਹਾ ਕਿ ਖਾਰਕੀਵ ਅਤੇ ਸੁਮੀ ਵਿਚ ਫਸੇ ਸਾਡੇ ਲੋਕਾਂ ਨੂੰ ਬਚਾਉਣ ਲਈ ਜੋ ਵੀ ਯਤਨ ਕਰਨੇ ਪੈਣਗੇ ਕਰਾਂਗੇ। ਭਾਰਤ ਵਿਚ ਰਹਿੰਦਿਆਂ ਅਜਿਹਾ ਕਰਨਾ ਥੋੜ੍ਹਾ ਔਖਾ ਹੈ ਕਿਉਂਕਿ ਸਮੇਂ ਦਾ ਬਹੁਤ ਫਰਕ ਹੈ ਉਨ੍ਹਾਂ ਨਾਲ ਜੁੜਨ ਵਿਚ ਮੁਸ਼ਕਲ ਆਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਨ੍ਹਾਂ ਕਿਹਾ ਕਿ ਮੈਂ ਹੰਗਰੀ, ਪੋਲੈਂਡ ਅਤੇ ਰੋਮਾਨੀਆ ਵਿੱਚ ਵਸਦੇ ਭਾਰਤੀ ਭਾਈਚਾਰੇ, ਸਿੱਖ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਇਸ ਲਈ ਮੈਂ ਬੱਚਿਆਂ ਨੂੰ ਕੱਢਣ ਲਈ ਖੁਦ ਪੋਲੈਂਡ ਜਾ ਕੇ ਕੋਸ਼ਿਸ਼ ਕਰਾਂਗਾ ਕਿ ਉੱਥੇ ਸਥਾਨਕ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾ ਸਕੇ।
ਸੰਸਦ ਮੈਂਬਰ ਨੇ ਕਿਹਾ ਕਿ ਉਹ ਚਾਰ ਦਿਨਾਂ ਲਈ ਪੋਲੈਂਡ ਜਾ ਰਹੇ ਹਨ। ਪੋਲੈਂਡ ਵਿੱਚ ਰਹਿਣ ਵਾਲੇ ਪੰਜਾਬੀ ਵੀ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੇ ਲੋਕਾਂ ਦੀ ਮਦਦ ਕਰਨਗੇ।