ਸਾਂਸਦ ਤੇ ਅਭਿਨੇਤਰੀ ਕਿਰਨ ਖੇਰ ਨੂੰ ਕੋਰੋਨਾ ਹੋ ਗਿਆ ਹੈ। ਉੁਨ੍ਹਾਂ ਨੇ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਖੇਰ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੇ ਸੰਪਰਕ ਵਿਚ ਆਇਆ ਹੈ ਉਹ ਆਪਣੀ ਕੋਵਿਡ ਜਾਂਚ ਕਰਵਾ ਲਵੇ। ਦੱਸ ਦੇਈਏ ਕਿ ਖੇਰ ਹੁਣੇ ਜਿਹੇ ਰਾਮ ਦਰਬਾਰ ਵਿਚ ਇਕ ਪ੍ਰੋਗਰਾਮ ਵਿਚ ਗਈ ਸੀ ਜਿਥੇ ਉਨ੍ਹਾਂ ਨਾਲ ਮੇਅਰ ਅਨੂਪ ਗੁਪਤਾ ਤੇ ਕਮਿਸ਼ਨਰ ਅਨਿੰਦਿਤਾ ਮਿਤਰਾ ਸਮੇ ਹੋਰ ਅਧਿਕਾਰੀ ਸਨ।
ਹੱਲੋਮਾਜਰਾ ਦੀਪ ਕੰਪਲੈਕਸ ਵਿਚ ਵੋਟ ਦੇਣ ਨੂੰ ਲੈ ਕੇ ਉਨ੍ਹਾਂ ਨੇ ਵੋਟ ਨਾ ਦੇਣ ਵਾਲਿਆਂ ਨੂੰ ਛਿੱਤਰ ਮਾਰਨ ਦੀ ਗੱਲ ਕਹੀ ਸੀ ਜਿਸ ਦੇ ਬਾਅਦ ਕਿਰਨ ਖੇਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਦਾ ਪੁਤਲਾ ਸਾੜਿਆ ਗਿਆ ਸੀ।
ਇਹ ਵੀ ਪੜ੍ਹੋ : ਜ਼ਮਾਨਤ ‘ਤੇ ਬਾਹਰ ਆਏ ਸ਼ਖਸ ਨੇ ਪਤਨੀ-ਧੀ ਨੂੰ ਟ੍ਰੇਨ ਤੋਂ ਮਾਰਿਆ ਧੱਕਾ, ਬੱਚੀ ਦੀ ਮੌਤ, ਮੁਲਜ਼ਮ ਗ੍ਰਿਫਤਾਰ
ਦੱਸ ਦੇਈਏ ਕਿ ਚੰਡੀਗੜ੍ਹ ਵਿਚ ਹੁਣ ਤੱਕ 1182 ਕੋਵਿਡ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਦੂਜੇ ਪਾਸੇ ਕੋਵਿਡ ਮਰੀਜ਼ਾਂ ਦੀ ਗਿਣਤੀ ਵਧ ਕੇ 13 ਹੋ ਗਈ ਸੀ। ਇਸ ਤੋਂ ਪਹਿਲਾਂ ਐਕਟਿਵ ਮਰੀਜ਼ 2 ਤੋਂ 4 ਹੀ ਸਨ। ਅਚਾਨਕ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਬੀਤੇ 17 ਮਾਰਚ ਨੂੰ 4 ਨਵੇਂ ਕੋਵਿਡ ਮਰੀਜ਼ ਦਰਜ ਕੀਤੇ ਗਏ ਸਨ। 17 ਮਾਰਚ ਨੂੰ ਜਾਰੀ ਬੁਲੇਟਿਨ ਮੁਤਾਬਕ ਹੁਣ ਤੱਕ 99,384 ਕੋਵਿਡ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 98,189 ਠੀਕ ਵੀ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: