ਹਾਲ ਹੀ ਵਿੱਚ ਪੰਜਾਬ ਕਾਂਗਰਸ ਸਣੇ ਕਈ ਪਾਰਟੀਆਂ ਤੋਂ ਵੱਡੇ-ਵੱਡੇ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ, ਅਜਿਹੇ ਆਗੂਆਂ ‘ਤੇ ਸੰਗਰੂਰ ਤੋਂ MP ਸਿਮਨਰਜੀਤ ਸਿੰਘ ਮਾਨ ਨੇ ਨਿਸ਼ਾਨਾ ਵਿੰਨ੍ਹਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ-ਵੱਡੇ ਧਨਾਢ ਸਿਆਸਤਦਾਨ ਵੱਲੋ ਆਪਣੀ ਪਿੱਤਰੀ ਪਾਰਟੀਆਂ ਨੂੰ ਅਸਲਵਿਦਾ ਕਹਿ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਹੋੜ ਲੱਗ ਗਈ ਹੈ, ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ 1962 ਦੀ ਚੀਨ-ਇੰਡੀਆ ਜੰਗ ਵੇਲੇ ਦੁਸ਼ਮਣ ਤਾਕਤ ਨੂੰ ਹਾਵੀ ਹੁੰਦੇ ਵੇਖਦਿਆਂ ਇੰਡੀਅਨ ਆਰਮੀ ਦੇ ਜਰਨਲ ਬ੍ਰਿਜ ਮੋਹਨ ਕੌਂਲ ਨੇ ਸਾਬਣ ਘੋਲ ਕੇ ਪੀ ਲਿਆ ਸੀ ਅਤੇ ਆਪ ਜਾ ਕੇ ਹਸਪਤਾਲ ਵਿਚ ਦਾਖਲ ਹੋ ਗਿਆ ਸੀ ਤਾਂਕਿ ਸਿਹਤ ਖਰਾਬ ਹੋਣ ਦਾ ਬਹਾਨਾ ਕਰਕੇ ਕੇ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਬਚ ਸਕੇ।
ਐੱਮ.ਪੀ. ਮਾਨ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਜੇ ਸਾਡੇ ਪੰਜਾਬ ਦੇ ਇਹ ਸਿੱਖ ਸਿਆਸਤਦਾਨ ਪੰਜਾਬ ਵਿਰੋਧੀ ਬੀਜੇਪੀ ਪਾਰਟੀ ਵਿਚ ਸ਼ਾਮਲ ਹੋਣ ਲਈ ਜਰਨਲ ਕੌਂਲ ਦੀ ਤਰ੍ਹਾਂ ਭੱਜ ਰਹੇ ਹਨ, ਫਿਰ ਇਨ੍ਹਾਂ ਸਿਆਸਤਦਾਨਾਂ ਨੂੰ ਕਿਵੇ ਪੰਜਾਬ, ਸਿੱਖ ਕੌਮ ਅਤੇ ਇਨਸਾਨੀਅਤ ਪੱਖੀ ਕਹਿ ਸਕੇਗਾ?
ਇਹ ਵੀ ਪੜ੍ਹੋ : PSTCL ਸਬ-ਸਟੇਸ਼ਨ ‘ਚ 4 ਲੱਖ ਦੀ ਡਕੈਤੀ, ਖੰਭੇ ਨਾਲ ਬੰਨ੍ਹ ਮੁਲਾਜ਼ਮ ਕੁੱਟੇ, CM ਤੱਕ ਪਹੁੰਚਿਆ ਮਾਮਲਾ
ਸਿਮਰਨਜੀਤ ਮਾਨ ਨੇ ਅੱਗੇ ਕਿਹਾ ਕਿ ਇਹ ਤਾਂ ਖੁਦ-ਬ-ਖੁਦ ਆਪਣੇ ਆਪ ਨੂੰ ਸੂਬੇ ਦੇ ਨਿਵਾਸੀਆਂ ਅਤੇ ਆਪਣੇ ਇਖਲਾਕ ਤੋਂ ਭਗੌੜੇ ਸਾਬਤ ਕਰਨ ਲਈ ਇਕ-ਦੂਜੇ ਤੋਂ ਅੱਗੇ ਹੋ ਕੇ ਵਿਚਰ ਰਹੇ ਹਨ। ਹੁਣ ਅਜਿਹੀ ਦਿਸ਼ਾਹੀਣ ਲੀਡਰਸਿ਼ਪ ਅਤੇ ਆਪਣੇ ਲੋਕਾਂ ਨੂੰ ਧੋਖਾ ਤੇ ਫਰੇਬ ਦੇਣ ਵਾਲੀ ਲੀਡਰਸਿਪ ਦਾ ਕੀ ਭਵਿੱਖ ਹੋਵੇਗਾ, ਉਸ ਦਾ ਅੰਦਾਜਾ ਪੰਜਾਬ ਦੇ ਨਿਵਾਸੀ ਅਤੇ ਵਿਦਵਾਨ ਖੁਦ ਲਗਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: