ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸ਼ਰਾਬ ਮਾਫੀਆ ਦੇ ਹੱਥੋਂ ਹੋਣ ਵਾਲੀ ਲੁੱਟ ਤੋਂ ਬਚਾਉਣ ਲਈ ਵਿਆਹ/ਨਿੱਜੀ ਸਮਾਗਮਾਂ ਲਈ ਸ਼ਰਾਬ ਦੇ ਪਰਮਿਟ ਦੇ ਨਾਲ-ਨਾਲ ਸ਼ਰਾਬ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਸੂਚੀ ਮੁਹੱਈਆ ਕਰਵਾਏਗੀ।
ਇਹ ਜਾਣਕਾਰੀ ਵਿੱਤ ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਦਿੰਦਿਆਂ ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਕੁਆਲਿਟੀ, ਮਾਤਰਾ ਅਤੇ ਸਮਾਗਮ ਦੀ ਮਿਤੀ ਅਤੇ ਸਥਾਨ ਦਾ ਜ਼ਿਕਰ ਕਰਦੇ ਹੋਏ ਸਬੰਧਤ ਵਿਅਕਤੀ ਦੇ ਨਾਂ ‘ਤੇ ਇਹ ਪਰਮਿਟ ਜਾਰੀ ਕੀਤਾ ਜਾਇਆ ਕਰੇਗਾ ਅਤੇ ਸਬੰਧਤ ਵਿਅਕਤੀ ਜ਼ਿਲ੍ਹੇ ਦੇ ਕਿਸੇ ਵੀ ਠੇਕੇ ਤੋਂ ਸ਼ਰਾਬ ਦੀ ਖਰੀਦ ਸਕੇਗਾ।
ਇਹ ਵੀ ਪੜ੍ਹੋ : CM ਮਾਨ ਨੇ 5 ਜ਼ਿਲ੍ਹਿਆਂ ‘ਚ ਸਸਤੀ ਰੇਤਾ ਦੀਆਂ 20 ਹੋਰ ਖਾਨਾਂ ਖੋਲ੍ਹੀਆਂ, ਬੋਲੇ- ‘ਜਲਦ ਖੋਲ੍ਹਾਂਗੇ 150 ਖੱਡਾਂ’
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੇ ਪਰਮਿਟ ਲਈ ਬਿਨੈਕਾਰ ਕੇਵਲ ਨਿੱਜੀ ਮਹਿਮਾਨਾਂ (ਸਿਰਫ਼ ਸੱਦੇ ‘ਤੇ) ਨੂੰ ਸ਼ਰਾਬ ਪਰੋਸਣ ਲਈ ਅਧਿਕਾਰਤ ਹੈ ਅਤੇ ਇਹ ਸ਼ਰਾਬ ਕਿਸੇ ਨੂੰ ਵੇਚੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਆਮ ਲੋਕ ਆਪਣੇ ਨਿੱਜੀ ਸਮਾਗਮਾਂ ਲਈ ਵਾਜਬ ਕੀਮਤਾਂ ‘ਤੇ ਸ਼ਰਾਬ ਖਰੀਦ ਸਕਣਗੇ, ਸਗੋਂ ਇਸ ਨਾਲ ਇਹ ਵੀ ਯਕੀਨੀ ਬਣੇਗਾ ਕਿ ਸ਼ਰਾਬ ਦੀ ਖਰੀਦ ਲਾਇਸੰਸਸ਼ੁਦਾ ਸ਼ਰਾਬ ਦੀਆਂ ਦੁਕਾਨਾਂ ਤੋਂ ਹੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: