ਉਦਯੋਗਪਤੀ ਮੁਕੇਸ਼ ਅੰਬਾਨੀ ਹੁਣ ਹੌਲੀ-ਹੌਲੀ ਹੋਟਲ ਕਾਰੋਬਾਰ ‘ਚ ਆਪਣਾ ਸਿੱਕਾ ਜਮਾ ਰਹੇ ਹਨ। ਇਸ ਕੜੀ ‘ਚ ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਹੁਣ ਨਿਊਯਾਰਕ ‘ਚ ਪ੍ਰੀਮੀਅਮ ਲਗਜ਼ਰੀ ਹੋਟਲ ਮੈਂਡਰਿਨ ਓਰੀਐਂਟਲ ਨੂੰ ਐਕਵਾਇਰ ਕਰਨ ਜਾ ਰਹੀ ਹੈ। ਇਸ ਹੋਟਲ ਵਿੱਚ ਸਾਰੀਆਂ ਲਗਜ਼ਰੀ ਸੁਵਿਧਾਵਾਂ ਹਨ।
ਅਰਬਪਤੀ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ (RIL) ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਨਿਊਯਾਰਕ ਵਿੱਚ ਇੱਕ ਪ੍ਰੀਮੀਅਮ ਲਗਜ਼ਰੀ ਹੋਟਲ ਮੈਂਡਰਿਨ ਓਰੀਐਂਟਲ ਨੂੰ 9.815 ਮਿਲੀਅਨ ਡਾਲਰ ਵਿੱਚ ਖਰੀਦਣ ਲਈ ਇੱਕ ਸਮਝੌਤਾ ਕੀਤਾ ਹੈ।
ਇਹ ਸੌਦਾ ਲਗਭਗ 981 ਮਿਲੀਅਨ ਡਾਲਰ (ਕਰੀਬ 728 ਕਰੋੜ ਰੁਪਏ) ਦਾ ਹੋਵੇਗਾ। ਮੈਂਡਰਿਨ ਓਰੀਐਂਟਲ ਆਪਣੇ ਬਾਲਰੂਮ, ਪੰਜ-ਸਿਤਾਰਾ ਸਪਾ ਅਤੇ ਖਾਣ-ਪੀਣ ਵਾਲੀਆਂ ਥਾਵਾਂ ਲਈ ਜਾਣਿਆ ਜਾਂਦਾ ਹੈ। ਆਇਰਿਸ਼ ਅਦਾਕਾਰ ਲਿਆਮ ਨੀਸਨ ਅਤੇ ਅਮਰੀਕੀ ਅਭਿਨੇਤਰੀ ਲੂਸੀ ਲਿਊ ਇੱਥੇ ਰੈਗੂਲਰ ਤੌਰ ‘ਤੇ ਆਉਣ ਵਾਲੇ ਮਹਿਮਾਨਾਂ ਵਿੱਚ ਸ਼ਾਮਲ ਹਨ। ਰਿਲਾਇੰਸ ਇੰਡਸਟਰੀਜ਼ ਇਹ ਐਕਵਾਇਰ ਆਪਣੀ ਇਕ ਸਹਾਇਕ ਕੰਪਨੀ ਰਾਹੀਂ ਕਰੇਗੀ।
ਮੈਂਡਰਿਨ ਓਰੀਐਂਟਲ ਹੋਟਲ 2003 ਵਿੱਚ ਬਣਾਇਆ ਗਿਆ ਸੀ। ਇਹ 80 ਕੋਲੰਬਸ ਸਰਕਲ ਵਿੱਚ ਸਥਿਤ ਹੈ ਅਤੇ ਇਸ ਨੂੰ ਮੰਨੇ-ਪ੍ਰਮੰਨੇ ਲਗਜ਼ਰੀ ਹੋਟਲਾਂ ਵਿੱਚੋਂ ਮਾਨਤਾ ਪ੍ਰਾਪਤ ਹੈ। ਇਹ ਪ੍ਰਿਸਟੀਨ ਸੈਂਟਰਲ ਪਾਰਕ ਅਤੇ ਕੋਲੰਬਸ ਸਰਕਲ ਦੇ ਨੇੜੇ ਹੈ। ਇਸ ਹੋਟਲ ਵਿੱਚ 248 ਕਮਰੇ ਅਤੇ ਸੂਟ ਹਨ। ਮੈਂਡਰਿਨ ਓਰੀਐਂਟਲ ਨਿਊਯਾਰਕ 35 ਤੋਂ 54 ਮੰਜ਼ਿਲਾਂ ‘ਤੇ ਹੈ।
ਇਹ ਹੋਟਲ ਇੰਨਾ ਮਹਿੰਗਾ ਹੈ ਕਿ ਇਸਦੇ ਓਰੀਐਂਟ ਸੁਇਟ ਰੂਮ ਵਿੱਚ ਇੱਕ ਰਾਤ ਰੁਕਣ ਦਾ ਚਾਰਜ 14000 USD ਯਾਨੀ 10 ਲੱਖ ਰੁਪਏ ਤੋਂ ਵੱਧ ਹੈ। ਇਹ ਕਮਰਾ 52ਵੀਂ ਮੰਜ਼ਿਲ ਹੈ। ਜਦੋਂ ਕਿ ਸਭ ਤੋਂ ਸਸਤੇ ਕਮਰੇ ਦਾ ਚਾਰਜ 745 ਡਾਲਰ ਯਾਨੀ ਲਗਭਗ 55 ਹਜ਼ਾਰ ਰੁਪਏ ਹੈ।
ਦਰਅਸਲ ਰਿਲਾਇੰਸ ਇੰਡਸਟਰੀਜ਼ ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਰਿਲਾਇੰਸ ਇੰਡਸਟਰੀਜ਼ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਇੰਡਸਟਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਸ ਲਿਮਟਿਡ (RIIHL) ਨੇ ਕੋਲੰਬਸ ਸੈਂਟਰ ਕਾਰਪੋਰੇਸ਼ਨ (ਕੇਮੈਨ) ਦੀ ਪੂਰੀ ਜਾਰੀ ਕੀਤੀ ਸ਼ੇਅਰ ਪੂੰਜੀ ਨੂੰ ਹਾਸਲ ਕਰਨ ਲਈ ਇੱਕ ਸਮਝੌਤਾ ਕੀਤਾ ਹੈ।
ਕੇਮੈਨ ਆਈਲੈਂਡਜ਼ ਵਿੱਚ ਸਥਾਪਿਤ ਇਸ ਕੰਪਨੀ ਦੇ ਕੋਲ ਮੈਂਡਰਿਨ ਓਰੀਐਂਟਲ ਵਿੱਚ 73.37 ਪ੍ਰਤੀਸ਼ਤ ਹਿੱਸੇਦਾਰੀ ਹੈ। ਇਹ ਸੌਦਾ 9.81 ਮਿਲੀਅਨ ਡਾਲਰ ਤੋਂ ਵੱਧ ਦਾ ਹੋਵੇਗਾ। ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਰਿਲਾਇੰਸ ਵੱਲੋਂ ਕਿਸੇ ਮਸ਼ਹੂਰ ਹੋਟਲ ਦਾ ਇਹ ਦੂਜਾ ਐਕਵਾਇਰ ਹੈ। ਪਿਛਲੇ ਸਾਲ ਅਪ੍ਰੈਲ ਵਿੱਚ, ਰਿਲਾਇੰਸ ਨੇ ਯੂਕੇ ਵਿੱਚ ਸਟੋਕ ਪਾਰਕ ਲਿਮਟਿਡ ਨੂੰ ਐਕਵਾਇਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਸੌਦਾ ਮਾਰਚ 2022 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਦੇ ਲਈ ਕੁਝ ਪਰੰਪਰਾਗਤ ਰੈਗੂਲੇਟਰੀ ਅਤੇ ਪ੍ਰਵਾਨਗੀਆਂ ਲੈਣੀਆਂ ਪੈਣਗੀਆਂ। ਕੰਪਨੀ ਨੇ ਕਿਹਾ ਹੈ ਕਿ ਜੇ ਹੋਟਲ ਵਿੱਚ ਹਿੱਸੇਦਾਰੀ ਰੱਖਣ ਵਾਲੇ ਹੋਰ ਭਾਈਵਾਲ ਵਿਕਰੀ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੇ ਹਨ ਤਾਂ RIIHL ਹੋਟਲ ਦੀ ਬਾਕੀ ਬਚੀ 26.63 ਫੀਸਦੀ ਹਿੱਸੇਦਾਰੀ ਵੀ ਖਰੀਦ ਲਵੇਗੀ।