ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੀ ਸਹਾਇਕ ਕੰਪਨੀ ਵਾਇਆਕਾਮ18 ਰਾਹੀਂ ਕ੍ਰਿਕਟ ਬ੍ਰਾਡਕਾਸਟਿੰਗ ਰਾਈਟਸ ਦੀ ਮਾਰਕੀਟ ‘ਚ ਐਂਟਰੀ ਮਾਰ ਸਕਦੇ ਹਨ। ਅਜਿਹੇ ‘ਚ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੂੰ ਉਮੀਦ ਹੈ ਕਿ ਅਗਲੇ ਸਾਲ ਤੋਂ ਸ਼ੁਰੂ ਹੋਣ ਵਾਲੀ ਬ੍ਰਾਡਕਾਸਟਿੰਗ ਰਾਈਟਸ ਦੀ ਨੀਲਾਮੀ ਪ੍ਰਕਿਰਿਆ ‘ਚ ਚੰਗਾ-ਖਾਸਾ ਕੰਪੀਟਿਸ਼ਨ ਵੇਖਣ ਨੂੰ ਮਿਲੇਗਾ।
ਆਈਸੀਸੀ ਨੇ ਭਾਰਤੀ ਉਪ ਮਹਾਦੀਪ ਲਈ ਵੱਖਰੇ ਤੌਰ ‘ਤੇ ਆਪਣੇ ਸਮਾਗਮਾਂ ਦੇ ਮੀਡੀਆ ਅਧਿਕਾਰਾਂ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਜੇ ਦੁਨੀਆ ਦੇ ਸਾਰੇ ਕ੍ਰਿਕੇਟ ਮਾਰਕੀਟ ਦੀ ਵੈਲਿਊ ਨੂੰ ਜੋੜ ਦੇਈਏ ਤਾਂ ਉਸ ਤੋਂ ਵੱਧ ਪੈਸਾ ਭਾਰਤੀ ਉਪਮਹਾਦੀਪ ਤੋਂ ਮਿਲੇਗਾ।
ਆਈਸੀਸੀ ਨੂੰ ਇਹ ਵੀ ਉਮੀਦ ਹੈ ਕਿ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਮਾਰਕੀਟ ਵਿੱਚ ਆਉਣ ਨਾਲ ਮੀਡੀਆ ਰਾਈਟਸ ਦੀ ਬੋਲੀ ਹੋਰ ਜ਼ਿਆਦਾ ਵੱਡੀ ਹੋ ਜਾਏਗੀ। ਇਸ ਵਿੱਚ ਅਜੇ ਤੱਕ ਸਟਾਰ, ਡਿਜ਼ਨੀ ਇੰਡੀਆ ਅਤੇ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਵਿਚਾਲੇ ਹੁਣ ਤੱਕ ਪ੍ਰਾਈਸ ਵਾਰ ਵੇਖਿਆ ਗਿਆ ਹੈ।
ਇੰਡੀਅਨ ਪ੍ਰੀਮੀਅਮ ਲੀਗ (IPL) ਦੇ ਮੀਡੀਆ ਰਾਈਟਸ ਦੀ ਨਿਲਾਮੀ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। ਬੀਸੀਸੀਆਈ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਆਈਸੀਸੀ ਮੀਡੀਆ ਰਾਈਟਸ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਆਈਸੀਸੀ ਇਸ ਪ੍ਰਕਿਰਿਆ ਨੂੰ ਨਵੰਬਰ ਵਿੱਚ ਹੀ ਸ਼ੁਰੂ ਕਰਨਾ ਚਾਹੁੰਦਾ ਸੀ, ਪਰ ਬੀਸੀਸੀਆਈ ਵੱਲੋਂ ਇਸ ਸਾਲ ਦੇ ਅਖੀਰ ਤੱਕ ਆਈਪੀਐੱਲ ਦੇ ਮੀਡੀਆ ਰਾਈਟਸ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਉਸ ਨੇ ਯੋਜਨਾ ਬਦਲ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
1.7 ਤੋਂ 1.8 ਅਰਬ ਡਾਲਰ ਹੋ ਸਕਦੀ ਕੀਮਤ
ਮੰਨਿਆ ਜਾ ਰਿਹਾ ਹੈ ਕਿ ਭਾਰਤੀ ਉਪ ਮਹਾਦੀਪ ਵਿੱਚ ਮੀਡੀਆ ਰਾਈਟਸ ਦੀ ਕੀਮਤ 1.7 ਤੋਂ 1.8 ਅਰਬ ਡਾਲਰ ਤੱਕ ਜਾ ਸਕਦੀ ਹੈ। ਅੱਠ ਸਾਲਾਂ ਦੇ ਅਧਿਕਾਰਾਂ ਵਿੱਚ ਦੋ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ (2027, 2031), ਚਾਰ ਪੁਰਸ਼ ਟੀ-20 ਵਿਸ਼ਵ ਕੱਪ (2024, 2026, 2028 ਅਤੇ 2030), ਦੋ ਚੈਂਪੀਅਨਜ਼ ਟਰਾਫੀ (2025, 2029) ਅਤੇ ਚਾਰ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਸ਼ਾਮਲ ਹੋਣਗੇ। ਇਹ ਟੈਸਟ 2025, 2027, 2029 ਅਤੇ 2031 ਵਿੱਚ ਹੋਣਗੇ।
ਇਹ ਵੀ ਪੜ੍ਹੋ : Breaking : CM ਚੰਨੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਾਲ ਕਰਨਗੇ ਮੁਲਾਕਾਤ
ਅਧਿਕਾਰੀ ਨੇ ਕਿਹਾ ਕਿ ਸਟਾਰ ਅਤੇ ਡਿਜ਼ਨੀ, ਸੋਨੀ ਪਿਕਚਰਜ਼ ਨੈੱਟਵਰਕ ਅਤੇ ਰਿਲਾਇੰਸ ਇੰਡਸਟਰੀਜ਼ ਦੇ ਵਾਇਆਕਾਮ 18 ਵਿਚਕਾਰ ਰਾਈਟਸ ਲਈ ਸਖ਼ਤ ਮੁਕਾਬਲਾ ਹੋਵੇਗਾ। ਐਮਾਜ਼ਾਨ ਅਤੇ ਫੇਸਬੁੱਕ ਵੀ ਬ੍ਰਾਡਕਾਸਟਿੰਗ ਰਾਈਟਸ ਦੇ ਮੈਦਾਨ ਵਿੱਚ ਉਤਰ ਸਕਦੇ ਹਨ, ਕਿਉਂਕਿ ਉਹ ਭਾਰਤ ‘ਚ ਆਪਣੇ ਵੀਡੀਓ ਬਿਜ਼ਨੈੱਸ ਨੂੰ ਵਧਾਉਣਾ ਚਾਹੁੰਦੇ ਹਨ।