ਇਸਲਾਮਿਕ ਦੇਸ਼ ਸੰਯੁਕਤ ਅਰਬ ਅਮੀਰਾਤ ਵਿਚ ਇਕ ਸ਼ਹਿਰ ਦਾ ਨਾਂ ਬਦਲ ਕੇ ‘ਹਿੰਦ ਸਿਟੀ’ ਕਰ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਹੁਕਮ ਦਿੱਤਾ ਹੈ ਕਿ ਯੂਏਈ ਦੇ ਇਕ ਜ਼ਿਲ੍ਹੇ ਦਾ ਨਾਂ ਬਦਲਿਆ ਜਾਵੇ। ਉਨ੍ਹਾਂ ਦੇ ਹੁਕਮ ‘ਤੇ ਅਲ ਮਿਨਹਾਦ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਹੁਣ ‘ਹਿੰਦ ਸਿਟੀ’ ਦੇ ਨਾਂ ਤੋਂ ਜਾਣਿਆ ਜਾਵੇਗਾ।
ਅਲ ਮਕਤੂਮ ਨੇ ਆਪਣੀ ਪਤਨੀ ਸ਼ੇਖਾ ਹਿੰਦ ਬਿੰਤ ਮਕਤੂਮ ਬਿਨ ਜੂਮਾ ਦੇ ਨਾਂ ‘ਤੇ ਇਸ ਜਗ੍ਹਾ ਦੇ ਨਾਂ ਨੂੰ ਬਦਲਣ ਦਾ ਐਲਾਨ ਕੀਤਾ ਹੈ। ਹਿੰਦ ਅਰਬੀ ਮਹਿਲਾਵਾਂ ਵਿਚ ਇਕ ਪ੍ਰਚਲਿਤ ਨਾਂ ਹੈ। ਹਿੰਦ ਸਿਟੀ 83.9 ਕਿਲੋਮੀਟਰ ਵਿਚ ਫੈਲਿਆ ਹੈ ਤੇ ਉਸ ਵਿਚ ਚਾਰ ਮੁੱਖ ਜ਼ੋਨ ਬਣਾਏ ਗਏ ਹਨ-ਹਿੰਦ 1 ਹਿੰਦ-2 ਹਿੰਦ-3 ਤੇ ਹਿੰਦ-4
ਦੁਬਈ ਦੇ ਇਸ ਸ਼ਹਿਰ ਵਿਚ ਅਮੀਰਾਤ ਰੋਡ, ਐੱਨ ਏਨ ਰੋਡ ਤੇ ਜੇਬੋਲ ਅਲੀ ਲਹਿਬਾਬ ਰੋਡ ਸਣੇ ਯੂਏਈ ਦੀ ਮੁੱਖ ਸੜਕਾਂ ਹਨ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਯੂਏਈ ਵਿਚ ਕਿਸੇ ਮਹੱਤਵਪੂਰਨ ਥਾਂ ਦਾ ਨਾਂ ਬਦਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 2010 ਵਿਚ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਨੇ ਬੁਰਜ ਦੁਬਈ ਦਾ ਨਾਂ ਬਦਲ ਕੇ ਬੁਰਜ ਖਲੀਫਾ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪਠਾਨਕੋਟ : ਅੰਤਰਰਾਜੀ ਡਰੱਗ ਰੈਕੇਟ ਦੇ 3 ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ, MP ਤੋਂ ਲਿਆਂਦੀ 5 ਕਿਲੋ ਹੈਰੋਇਨ ਬਰਾਮਦ
ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਸੰਯੁਕਤ ਅਰਬ ਅਮੀਰਾਤ ਦੇ ਸਾਬਕਾ ਉਪ ਰਾਸ਼ਟਰਪਤੀ ਤੇ ਦੁਬਈ ਦੇ ਸ਼ਾਸਕ ਸ਼ੇਖ ਰਾਸ਼ਿਦ ਬਿਨ ਸਈਦ ਅਲ ਮਕਤੂਮ ਦੇ ਤੀਜੇ ਬੇਟੇ ਹਨ। 2006 ਵਿਚ ਆਪਣੇ ਭਰਾ ਮਕਤੂਮ ਦੀ ਮੌਤ ਦੇ ਬਾਅਦ ਮੁਹੰਮਦ ਨੇ ਉਪ ਰਾਸ਼ਟਰਪਤੀ ਤੇ ਸ਼ਾਸਕ ਵਜੋਂ ਅਹੁਦਾ ਸੰਭਾਲਿਆ ਸੀ। ਅਲ ਮਕਤੂਮ ਇਕ ਮੰਨੇ-ਪ੍ਰਮੰਨੇ ਰੀਅਲ ਅਸਟੇਟ ਡਿਵੈਲਪਰ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: