ਇੱਕ ਪਾਸੇ ਜਿਥੇ ਦੇਸ਼ ਵਿੱਚ ਆਏ ਦਿਨ ਧਰਮ ਦੇ ਨਾਂ ‘ਤੇ ਵਿਵਾਦ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਬਿਹਾਰ ਵਿੱਚ ਇੱਕ-ਦੂਜੇ ਦੇ ਧਰਮ ਨੂੰ ਮਾਣ ਦੇ ਕੇ ਮਿਸਾਲ ਕਾਇਮ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇੱਕ ਮੁਸਲਿਮ ਪਰਿਵਾਰ ਨੇ ਸੂਬੇ ਦੇ ਪੂਰਬੀ ਚੰਪਰਣ ਜ਼ਿਲ੍ਹੇ ਦੇ ਕੈਥਵਲੀਆ ਇਲਾਕੇ ਵਿੱਚ ਬਣਨ ਵਾਲੇ ਇੱਕ ਮੰਦਰ ਲਈ 2.5 ਕਰੋੜ ਰੁਪਏ ਦੀ ਜ਼ਮੀਨ ਦਾਨ ਕਰ ਦਿੱਤੀ ਹੈ।
ਦੱਸ ਦੇਈਏ ਕਿ ਬਿਹਾਰ ਵਿੱਚ ਬਣਨ ਵਾਲਾ ਇਹ ਮੰਦਰ ਦੁਨੀਆ ਦਾ ਸਭ ਤੋਂ ਵੱਡਾ ਰਾਮਾਇਣ ਮੰਦਰ ਹੋਵੇਗਾ। ਇਸ ਜ਼ਮੀਨ ਦਾਨ ਦੀ ਜਾਣਕਾਰੀ ਸੋਮਵਾਰ ਨੂੰ ਰਿਪੋਰਟਰ ਨਾਲ ਗੱਲਬਾਤ ਦੌਰਾਨ ਪਟਨਾ ਦੇ ਮਹਾਵੀਰ ਮੰਦਰ ਟਰੱਸਟ ਦੇ ਮੁਖੀ ਆਚਾਰੀਆ ਕਿਸ਼ੋਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਮੰਦਰ ਦੇ ਨਿਰਮਾਣ ਲਈ ਇਸ਼ਤਿਆਕ ਅਹਿਮਦ ਖ਼ਾਨ ਨੇ 2.5 ਕਰੋੜ ਰੁਪਏ ਦੀ ਜ਼ਮੀਨ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ਼ਤਿਆਕ ਪੂਰਬੀ ਚੰਪਾਰਣ ਦੇ ਰਹਿਣ ਵਾਲੇ ਹਨ ਤੇ ਫਿਲਹਾਲ ਗੁਹਾਟੀ ਵਿੱਚ ਕਾਰੋਬਾਰ ਕਰ ਰਹੇ ਹਨ।
ਚੰਪਾਰਣ ਵਿੱਚ ‘ਵਿਰਾਟ ਰਾਮਾਇਣ ਮੰਦਰ’ ਦੇ ਨਿਰਮਾਣ ਦੀ ਤਿਆਰੀ ਹੋ ਰਹੀ ਹੈ। ਬਣਨ ਤੋਂ ਬਾਅਦ ਇਸ ਦੀ ਤਸਵੀਰ ਅਜਿਹੀ ਹੋਵੇਗੀ ਕਿ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹਿ ਜਾਣਗੀਆਂ। ਵਿਰਾਟ ਰਾਮਾਇਣ ਮੰਦਰ ਦੁਨੀਆ ਵਿੱਚ ਸਰਵਪ੍ਰਸਿੱਧ ਤੇ 12ਵੀਂ ਸਦੀ ਦੇ ਅੰਗਕੋਰਵਾਟ ਦੇ ਮੰਦਰ ਤੋਂ ਵੀ ਲੰਮਾ ਹੋਵੇਗਾ। ਇਹ ਮੰਦਰ ਲਗਭਗ 500 ਕਰੋੜ ਰੁਪਏ ਲਾਗਤ ਵਿੱਚ ਬਣਾਈ ਜਾਵੇਗੀ। ਇਸ ਦੇ ਨਿਰਮਾਣ ਲਈ ਨਵੀਂ ਦਿੱਲੀ ਵਿੱਚ ਸੰਸਦ ਭਵਨ ਦੇ ਨਿਰਮਾਣ ਵਿੱਚ ਲੱਗੇ ਕਈ ਮਸ਼ਹੂਰ ਵਾਸਤੂਕਾਰਾਂ ਦੀ ਮਦਦ ਲਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਚੰਪਾਰਣ ਦੇ ਕੇਸਰੀਆ ਵਿੱਚ ਬਣਨ ਵਾਲਾ ਮੰਦਰ 270 ਫੁੱਟ ਉੱਚਾ, 1080 ਫੁੱਟ ਲੰਮਾ ਤੇ 540 ਫੁੱਟ ਚੌੜਾ ਹੋਵੇਗਾ। ਇਸ ਮੰਦਰ ਦਾ ਨਿਰਮਾਣ ਇਸ ਤਰ੍ਹਾਂ ਕਰਵਾਇਆ ਜਾ ਰਿਹਾ ਹੈ ਕਿ ਕਈ ਸੌ ਸਾਲ ਤੱਕ ਚੱਲੇ। ਦੱਸਿਆ ਜਾ ਰਿਹਾ ਹੈ ਕਿ ਮੰਦਰ ਲਗਭਗ ਢਾਈ ਸੌ ਸਾਲ ਤੱਕ ਟਿਕਾਊ ਹੋਵੇਗਾ। ਇਹ 100 ਏਕੜ ਵਿੱਚ ਬਣ ਰਿਹਾ ਹੈ। ਮੰਦਰ ਦੇ ਸਟਰਕਚਰਲ ਡਿਜ਼ਾਈਨ ਵਿੱਚ ਵਿਸ਼ੇਸ਼ ਬਦਲਾਅ ਕੀਤੇ ਜਾ ਰਹੇ ਹਨ।