ਇੱਕ ਆਨਲਾਈਨ ਐਪ ‘ਤੇ ਮੁਸਲਿਮ ਔਰਤਾਂ ਦੀ ਕਥਿਤ ‘ਨੀਲਾਮੀ’ ਨੂੰ ਲੈ ਕੇ ਅਪਲੋਡ ਕੀਤੀਆਂ ਗਈਆਂ ਫੋਟੋਆਂ ਨੂੰ ਲੈ ਕੇ ਔਰਤਾਂ ਵਿੱਚ ਗੁੱਸਾ ਭੜਕ ਰਿਹਾ ਹੈ। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਹੋਸਟਿੰਗ ਪਲੇਟਫਾਰਮ ਗਿਟਹਬ ਦੀ ਵਰਤੋਂ ਕਰਦੇ ਹੋਏ ਐਪ ‘ਤੇ ਸੈਂਕੜੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ।
ਚਤੁਰਵੇਦੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਮੁੰਬਈ ਪੁਲਸ ਕੋਲ ਉਠਾਇਆ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਮੈਂ ਮੁੰਬਈ ਪੁਲਿਸ ਕਮਿਸ਼ਨਰ ਅਤੇ ਪੁਲਿਸ ਡਿਪਟੀ ਕਮਿਸ਼ਨਰ (ਅਪਰਾਧ) ਰਸ਼ਮੀ ਕਰੰਦੀਕਰ ਜੀ ਨਾਲ ਗੱਲ ਕੀਤੀ ਹੈ। ਉਹ ਇਸ ਦੀ ਜਾਂਚ ਕਰਨਗੇ। ਮੈਂ ਮਹਾਰਾਸ਼ਟਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਦਖਲ ਦੇਣ ਲਈ ਵੀ ਗੱਲ ਕੀਤੀ ਹੈ। ਉਮੀਦ ਹੈ ਕਿ ਇਸ ਤਰ੍ਹਾਂ ਦੀ ਗਲਤ ਸਾਈਟ ਦੇ ਪਿੱਛੇ ਲੱਗੇ ਲੋਕ ਫੜੇ ਜਾਣਗੇ।
ਉਨ੍ਹਾਂ ਕਿਹਾ ਮੈਂ ਸੂਚਨਾ ਤਕਨਾਲੋਜੀ ਮੰਤਰੀ ਮਾਣਯੋਗ ਅਸ਼ਵਨੀ ਵੈਸ਼ਨਵ ਜੀ ਨੂੰ ਉਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਈ ਵਾਰ ਬੇਨਤੀ ਕੀਤੀ ਹੈ ਕਿ ਉਹ ਸੁਲੀਡੀਲਜ਼ ਵਰਗੇ ਪਲੇਟਫਾਰਮਾਂ ਰਾਹੀਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਇਹ ਸ਼ਰਮਨਾਕ ਹੈ ਕਿ ਇਸ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੰਬਈ ਪੁਲਸ ਨੇ ਕਿਹਾ ਕਿ ਉਨ੍ਹਾਂ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਸਾਈਬਰ ਪੁਲਿਸ ਨੇ ਇਤਰਾਜ਼ਯੋਗ ਸਮੱਗਰੀ ਦੇ ਸਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਕੋਲ ਇੱਕ ਮਹਿਲਾ ਪੱਤਰਕਾਰ ਨੇ ਸ਼ਨੀਵਾਰ ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇੱਕ ਵੈਬਸਾਈਟ ਉੱਤੇ ਮੁਸਲਿਮ ਔਰਤਾਂ ਨੂੰ ਸ਼ਰਮਸਾਰ ਕਰਨ ਅਤੇ ਅਪਮਾਨਿਤ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੀ ਅਜਿਹੀ ਤਸਵੀਰ ਇੱਕ ਵੈੱਬਸਾਈਟ ‘ਤੇ ਪਾਈ ਗਈ, ਜਿਸ ਨਾਲ ਛੇੜਛਾੜ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮਹਿਲਾ ਪੱਤਰਕਾਰ ਨੇ ਦੱਖਣੀ ਦਿੱਲੀ ਦੇ ਸੀਆਰ ਪਾਰਕ ਪੁਲਿਸ ਸਟੇਸ਼ਨ ‘ਚ ਆਨਲਾਈਨ ਸ਼ਿਕਾਇਤ ਦਰਜ ਕਰਵਾਈ, ਜਿਸ ਦੀ ਇਕ ਕਾਪੀ ਉਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਸਾਂਝੀ ਕੀਤੀ। ਮਹਿਲਾ ਪੱਤਰਕਾਰ ਜੋ ਇੱਕ ਆਨਲਾਈਨ ਨਿਊਜ਼ ਪੋਰਟਲ ਲਈ ਕੰਮ ਕਰਦੀ ਹੈ, ਨੇ ਸੋਸ਼ਲ ਮੀਡੀਆ ਅਤੇ ਇੰਟਰਨੈਟ ‘ਤੇ ‘ਮੁਸਲਿਮ ਔਰਤਾਂ ਨੂੰ ਤੰਗ ਕਰਨ ਅਤੇ ਬੇਇੱਜ਼ਤ ਕਰਨ’ ਦੀ ਕੋਸ਼ਿਸ਼ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੇ ਸਮੂਹ ਦੇ ਖਿਲਾਫ ਤੁਰੰਤ ਐੱਫਆਈਆਰ ਅਤੇ ਜਾਂਚ ਦੀ ਮੰਗ ਕੀਤੀ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ, “ਮੈਂ ਅੱਜ ਸਵੇਰੇ ਇਹ ਜਾਣ ਕੇ ਹੈਰਾਨ ਰਹਿ ਗਈ ਕਿ ‘ਬੁੱਲਬਾਈ ਡਾਟ ਗਿਥੁਬ ਡਾਟ ਆਈਓ’ ਨਾਂ ਦੀ ਇੱਕ ਵੈਬਸਾਈਟ/ਪੋਰਟਲ ਵਿੱਚ ਮੇਰੀ ਇੱਕ ਤਸਵੀਰ ਨਾਲ ਛੇੜਛਾੜ ਕਰਕੇ ਪਾਈ ਗਈ, ਇਸ ਸਬੰਧ ਵਿੱਚ ਤੁਰੰਤ ਕਾਰਵਾਈ ਦੀ ਲੋੜ ਹੈ ਕਿਉਂਕਿ ਇਸਦਾ ਉਦੇਸ਼ ਮੈਨੂੰ ਅਤੇ ਹੋਰ ਆਜ਼ਾਦ ਔਰਤਾਂ ਅਤੇ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰਨਾ ਹੈ।