ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਨੇ ਆਪਣੇ ਪਿਤਾ ‘ਤੇ ਬਚਪਨ ‘ਚ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸ਼ਨੀਵਾਰ 11 ਮਾਰਚ ਨੂੰ ਮਹਿਲਾ ਕਮਿਸ਼ਨ ਵੱਲੋਂ ਕਰਵਾਏ ਐਵਾਰਡ ਸਮਾਰੋਹ ਵਿੱਚ ਉਸ ਨੇ ਆਪਣੀ ਆਪਬੀਤੀ ਬਿਆਨ ਕਰਦਿਆਂ ਕਿਹਾ ਕਿ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਤਾ ਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ ਸੀ। ਉਹ ਮੈਨੂੰ ਕੁੱਟਦੇ ਸਨ, ਜਦੋਂ ਵੀ ਉਹ ਘਰ ਆਉਂਦੇ ਸਨ ਤਾਂ ਮੈਂ ਬਹੁਤ ਡਰ ਜਾਂਦੀ ਸੀ ਅਤੇ ਮੈਂ ਬੈੱਡ ਥੱਲੇ ਲੁੱਕ ਜਾਂਦੀ ਸੀ।
ਉਸ ਨੇ ਦੱਸਿਆ ਕਿ ਉਦੋਂ ਮੈਂ ਸਾਰੀ ਰਾਤ ਪਲਾਨਿੰਗ ਕਰਦੀ ਸੀ ਕਿ ਜੋ ਵੀ ਆਦਮੀ ਔਰਤਾਂ ਨਾਲ, ਬੱਚੀਆਂ ਨਾਲ ਅਜਿਹਾ ਸਲੂਕ ਕਰਦੇ ਹਨ, ਉਨ੍ਹਾਂ ਨੂੰ ਸਬਕ ਸਿਖਾਵਾਂਗੀ। ਮੈਨੂੰ ਮੇਰੇ ਪਿਤਾ ਬੇਰਹਿਮੀ ਨਾਲ ਕੁੱਟਦੇ ਸਨ। ਮੈਂ ਚੌਥੀ ਕਲਾਸ ਤੱਕ ਆਪਣੀ ਪਿਤਾ ਨਾਲ ਰਹੀ ਸੀ। ਮੇਰਾ ਮੰਨਣਾ ਹੈ ਕਿ ਜਦੋਂ ਕੋਈ ਇਨਸਾਨ ਤਸ਼ੱਦਦ ਸਹਿੰਦਾ ਹੈ ਉਦੋਂ ਹੀ ਉਹ ਦੂਜਿਆਂ ਦਾ ਦਰਦ ਸਮਝ ਸਕਦਾ ਹੈ। ਤਾਂ ਹੀ ਉਸ ਇਨਸਾਨ ਅੰਦਰ ਵੀ ਉਹ ਹਿੰਮਤ ਆਉਂਦੀ ਹੈ, ਜਿਸ ਨਾਲ ਉਹ ਪੂਰਾ ਸਿਸਟਮ ਹਿਲਾ ਸਕਦਾ ਹੈ। ਸ਼ਾਇਦ ਮੇਰੇ ਨਾਲ ਵੀ ਇਹੀ ਹੋਇਆ।
ਸਵਾਤੀ ਨੇ ਕਿਹਾ ਕਿ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਫਾਦਰ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ। ਜਦੋਂ ਉਹ ਘਰ ਆਉਂਦੇ ਸਨ ਤਾਂ ਮੈਨੂੰ ਬਹੁਤ ਡਰ ਲੱਗਦਾ ਸੀ। ਮੈਂ ਪਤਾ ਨਹੀਂ ਕਿੰਨੀਆਂ ਰਾਤਾਂ ਬਿਸਤਰੇ ਥੱਲੇ ਬਿਤਾਈਆਂ ਹਨ। ਮੈਂ ਡਰ ਕੇ ਸਹਿਮ ਕੇ ਕੰਬਦੀ ਰਹਿੰਦੀ ਸੀ।
ਮੈਂ ਕਦੇ ਨਹੀਂ ਭੁੱਲ ਸਕਦੀ ਕਿ ਮੇਰੇ ਫਾਦਰ ਨੂੰ ਇੰਨਾ ਗੁੱਸਾ ਆਉਂਦਾ ਸੀ ਕਿ ਕਦੇ ਵੀ ਉਹ ਮੇਰੀ ਗੁੱਤ ਫੜ ਕੇ ਮੈਨੂੰ ਕੰਧ ਵਿੱਚ ਪਟਕਾ ਦਿੰਦੇ ਸਨ, ਖੂਨ ਵਗਦਾ ਰਹਿੰਦਾ ਸੀ, ਬਹੁਤ ਤੜਫਦੀ ਸੀ। ਉਸ ਤੜਫ ਨਾਲ ਮੇਰੇ ਮਨ ਵਿੱਚ ਇਹੀ ਚੱਲਦਾ ਸੀ ਕਿ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਵਾਂ। ਮੇਰੀ ਜ਼ਿੰਦਗੀ ਵਿੱਚ ਮੇਰੀ ਮਾਂ, ਮਾਸੀ, ਮਾਸੜ ਜੀ ਅਤੇ ਨਾਨਾ-ਨਾਨੀ ਜੀ ਨਾ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਬਚਪਨ ਦੇ ਉਸ ਟਰੌਮਾ ਤੋਂ ਬਾਰ ਨਿਕਲ ਸਕਦੀ। ਨਾ ਹੀ ਤੁਹਾਡੇ ਵਿੱਚ ਖੜ੍ਹੇ ਹੋ ਕੇ ਇੰਨੇ ਵੱਡੇ-ਵੱਡੇ ਕੰਮ ਕਰ ਸਕਦੀ।
ਇਹ ਵੀ ਪੜ੍ਹੋ : G-20 ਸੰਮੇਲਨ ਨੂੰ ਲੈਕੇ ਪੰਜਾਬ ‘ਚ ਸੁਰੱਖਿਆ ਸਖਤ, ਪੈਰਾਮਿਲਟਰੀ ਨੇ ਸੰਭਾਲੀ ਕਮਾਨ
ਸਵਾਤੀ ਮਾਲੀਵਾਲ ਨੇ ਹਾਲ ਹੀ ਵਿੱਚ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਸੰਘਰਸ਼ ਬਾਰੇ ਦੱਸਿਆ। ਮਾਲੀਵਾਲ ਨੇ ਆਪਣੀ ਭੈਣ, ਮਾਂ ਅਤੇ ਆਪਣੀ ਲਗਾਤਾਰ ਕੁੱਟਮਾਰ ਅਤੇ ਡਰ ਦੇ ਮਾਹੌਲ ਵਿੱਚ ਰਹਿਣ ਬਾਰੇ ਦੱਸਿਆ ਸੀ। ਉਸਨੇ ਕਿਹਾ ਸੀ ਕਿ ਉਸਨੂੰ ਨਹੀਂ ਪਤਾ ਸੀ ਕਿ ਉਸਦੇ ਪਿਤਾ ਉਸਨੂੰ ਕਦੋਂ ਕੁੱਟ ਦੇਣਗੇ। ਉਸ ਨੇ ਕਿਹਾ ਸੀ ਕਿ ਉਸ ਦਾ ਬਚਪਨ ਆਪਣੇ ਸ਼ਰਾਬੀ ਪਿਤਾ ਤੋਂ ਘਰੇਲੂ ਹਿੰਸਾ ਦਾ ਦਰਦ ਝੱਲਦਿਆਂ ਬੀਤਿਆ।
ਵੀਡੀਓ ਲਈ ਕਲਿੱਕ ਕਰੋ -: