ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖੂਨ ਅਤੇ ਪਿਸ਼ਾਬ ਦੀਆਂ ਜਾਂਚ ਰਿਪੋਰਟਾਂ, ਜੋ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਕੋਲ ਉਪਲਬਧ ਹਨ, ਇਹ ਸੰਕੇਤ ਦਿੰਦੀਆਂ ਹਨ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਮੁਖੀ ਸ਼ਰਾਬ ਅਤੇ ਕੋਕੀਨ ਦੀ ਵਰਤੋਂ ਨਹੀਂ ਕਰਦੇ ਹਨ।
ਇੱਕ ਨਿਊਜ਼ ਚੈਨਲ ਵਿੱਚ ਪ੍ਰਕਾਸ਼ਿਤ ਅੰਸਾਰ ਅੱਬਾਸੀ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਕ ਜਾਣਕਾਰ ਸੂਤਰ ਨੇ ਦੱਸਿਆ ਕਿ ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਸੰਘੀ ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਵਲੋਂ ਕੁਝ ਦਿਨ ਪਹਿਲਾਂ ਲਗਾਏ ਗਏ ਦੋਸ਼ਾਂ ਦਾ ਸਮਰਥਨ ਨਹੀਂ ਕਰਦੀ।
ਸੂਤਰ ਨੇ ਅੱਗੇ ਕਿਹਾ ਕਿ ਇਮਰਾਨ ਦੀਆਂ ਮੈਡੀਕਲ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਸਿਹਤ ਦੇ ਸਾਰੇ ਸੰਕੇਤ ਨਾਰਮਲ ਹਨ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੇ ਖੂਨ ਅਤੇ ਪਿਸ਼ਾਬ ਦੇ ਨਮੂਨੇ ਉਸ ਸਮੇਂ ਲਏ ਗਏ ਸਨ ਜਦੋਂ ਉਹ ਐੱਨਏਬੀ ਦੀ ਹਿਰਾਸਤ ਵਿੱਚ ਸਨ ਅਤੇ ਇਸੇ ਲਈ ਇਨ੍ਹਾਂ ਨਮੂਨਿਆਂ ਦੀਆਂ ਰਿਪੋਰਟਾਂ ਐੱਨਏਬੀ ਦੀ ਜਾਇਦਾਦ ਹਨ। ਉਨ੍ਹਾਂ ਕਿਹਾ, “NAB ਕੋਲ ਉਪਲਬਧ ਮੈਡੀਕਲ ਰਿਪੋਰਟ ਕਿਸੇ ਵੀ ਤਰ੍ਹਾਂ ਸਿਹਤ ਮੰਤਰੀ ਦੇ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੀ।”
ਇਹ ਵੀ ਪੜ੍ਹੋ : ਚੰਨੀ ਨੂੰ ਦਿੱਤਾ ਅਲਟੀਮੇਟਮ ਖ਼ਤਮ! CM ਮਾਨ ਨੇ ਸੱਚਾਈ ਕੀਤੀ ਬੇਨਕਾਬ, ਸਾਹਮਣੇ ਲਿਆਉਂਦਾ ਕ੍ਰਿਕਟਰ
ਸਿਹਤ ਮੰਤਰੀ ਨੇ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਦੋਸ਼ ਲਗਾਇਆ ਸੀ ਕਿ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਗ੍ਰਿਫਤਾਰੀ ਦੌਰਾਨ ਇਮਰਾਨ ਦੇ ਮੈਡੀਕਲ ਟੈਸਟ ‘ਚ ਸ਼ਰਾਬ ਅਤੇ ਕੋਕੀਨ ਦੀ ਵਰਤੋਂ ਦਾ ਪਤਾ ਲੱਗਾ ਹੈ। ਇਸ ਦੇ ਲਈ ਪਟੇਲ ਨੇ ਪੰਜ ਡਾਕਟਰਾਂ ਦੇ ਪੈਨਲ ਦੁਆਰਾ ਤਿਆਰ ਰਿਪੋਰਟ ਦਾ ਹਵਾਲਾ ਦਿੱਤਾ। ਉਸ ਨੇ ਕਿਹਾ ਸੀ ਕਿ ਮੁੱਢਲੀ ਮੈਡੀਕਲ ਰਿਪੋਰਟ ‘ਚ ‘ਸ਼ਰਾਬ ਅਤੇ ਕੋਕੀਨ’ ਵਰਗੇ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਦਾ ਖੁਲਾਸਾ ਹੋਇਆ ਹੈ। ਸਿਹਤ ਮੰਤਰੀ ਜਿਨ੍ਹਾਂ ਕਿਹਾ ਸੀ ਕਿ ਸਰਕਾਰ ਇਮਰਾਨ ਦੀਆਂ ਮੈਡੀਕਲ ਰਿਪੋਰਟਾਂ ਜਨਤਕ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: