ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਫੌਜੀ ਨਾਇਕ ਸੁਖਵਿੰਦਰ ਸਿੰਘ ਦੀ ਲੇਹ ਲੱਦਾਖ ਵਿਖੇ ਡਿਊਟੀ ਦੌਰਾਨ ਬਰਫ਼ ਤੋਂ ਤਿਲਕ ਕੇ ਡਿੱਗਣ ਕਰਕੇ ਸ਼ਹੀਦ ਹੋ ਜਾਣ ਦਾ ਦੀ ਮੰਦਭਾਗੀ ਖਬਰ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਸੁਖਵਿੰਦਰ ਸਿੰਘ 12 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ
ਇਹ ਵੀ ਪੜ੍ਹੋ : ‘ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾਂ, ਇਸੇ ਕਰਕੇ ਥੱਕਦਾ ਨਹੀਂ’, ਤੇਲੰਗਾਨਾ ‘ਚ ਬੋਲੇ PM ਮੋਦੀ
ਉਸ ਦੀ ਮ੍ਰਿਤਕ ਦੇਹ ਜੱਦੀ ਪਿੰਡ ਜਦੋਂ ਪੁੱਜੀ ਤਾਂ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਸ਼ਹੀਦ ਨਾਇਕ ਸੁਖਵਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਵੱਡੀ ਗਿਣਤੀ ‘ਚ ਲੋਕਾਂ ਦੀ ਹਾਜ਼ਰੀ ‘ਚ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਸ਼ਹੀਦ ਸੁਖਵਿੰਦਰ ਸਿੰਘ ਸਲਾਮੀ ਦਿੱਤੀ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: