ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਦਸੰਬਰ 2021 ਵਿੱਚ ਹੋਏ ਬੰਬ ਧਮਾਕੇ ਨਾਲ ਸਬੰਧਤ ਮਾਮਲੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਸਣੇ ਪੰਜਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਬੰਬ ਧਮਾਕੇ ਵਿੱਚ ਇੱਕ ਸ਼ੱਕੀ ਅੱਤਵਾਦੀ ਦੀ ਜਾਨ ਚਲੀ ਗਈ ਸੀ। ਜਦਕਿ ਛੇ ਨਾਗਰਿਕ ਜ਼ਖ਼ਮੀ ਹੋ ਗਏ।
ਕੇਂਦਰੀ ਏਜੰਸੀ ਨੇ ਪਾਕਿਸਤਾਨੀ ਨਾਗਰਿਕਾਂ ਜ਼ੁਲਫ਼ਕਾਰ ਉਰਫ਼ ਪਹਿਲਵਾਨ, ਹਰਪ੍ਰੀਤ ਸਿੰਘ ਉਰਫ਼ ਹੈਪੀ (ਮਲੇਸ਼ੀਆ), ਸੁਰਮੁੱਖ ਸਿੰਘ ਉਰਫ਼ ਸੰਮੂ, ਦਿਲਬਾਗ ਉਰਫ਼ ਬੱਗੋ ਅਤੇ ਰਾਜਨਪ੍ਰੀਤ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਕੇਂਦਰੀ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਏਜੰਸੀ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੋਹਾਲੀ ਸਥਿਤ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 23 ਦਸੰਬਰ 2021 ਨੂੰ ਲੁਧਿਆਣਾ ਦੇ ਥਾਣਾ ਡਵੀਜ਼ਨ-5 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਪਰ ਬਾਅਦ ‘ਚ 13 ਜਨਵਰੀ 2022 ਨੂੰ NIA ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਅੱਤਵਾਦੀ ਲਖਬੀਰ ਸਿੰਘ ਰੋਡੇ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਆਈਈਡੀ ਧਮਾਕਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ।
ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਉਸ ਨੇ ਪਾਕਿਸਤਾਨ ਸਥਿਤ ਸਮੱਗਲਰਾਂ ਨਾਲ ਹੱਥ ਮਿਲਾਇਆ। ਪੰਜਾਬ ਵਿੱਚ, ਆਈ.ਈ.ਡੀਜ਼ ਦੀ ਤਸਕਰੀ ਕਰਨ ਅਤੇ ਧਮਾਕਿਆਂ ਰਾਹੀਂ ਭਾਰੀ ਨੁਕਸਾਨ ਪਹੁੰਚਾਉਣ ਅਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਗੁਰਗੇ ਭਰਤੀ ਕੀਤੇ ਗਏ ਸਨ।
ਐਨਆਈਏ ਨੇ ਕਿਹਾ ਕਿ ਪੰਜਾਬ ਵਿੱਚ ਆਈਈਡੀ ਧਮਾਕੇ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਰੋਡੇ ਨੇ ਪਾਕਿਸਤਾਨ ਸਥਿਤ ਹਥਿਆਰ-ਵਿਸਫੋਟਕ-ਨਸ਼ੀਲੇ ਪਦਾਰਥਾਂ ਦੇ ਤਸਕਰ ਜ਼ੁਲਫ਼ਕਾਰ ਉਰਫ਼ ਪਹਿਲਵਾਨ, ਹਰਪ੍ਰੀਤ ਸਿੰਘ ਉਰਫ਼ ਹੈਪੀ (ਮਲੇਸ਼ੀਆ), ਸੁਰਮੁਖ ਸਿੰਘ ਉਰਫ਼ ਸੰਮੂ, ਦਿਲਬਾਗ ਉਰਫ਼ ਬੱਗੋ ਅਤੇ ਰਾਜਨਪ੍ਰੀਤ ਸਿੰਘ ਨਾਲ ਮਿਲ ਕੇ ਅੱਤਵਾਦੀ ਗਿਰੋਹ ਬਣਾਇਆ ਸੀ।
ਇਹ ਵੀ ਪੜ੍ਹੋ : ‘ਪੰਜਾਬ ‘ਚ BJP ਆਪਣੇ ਦਮ ‘ਤੇ ਇਕੱਲੀ ਲੜੇਗੀ 2024 ਦੀਆਂ ਚੋਣਾਂ’, ਅਸ਼ਵਨੀ ਸ਼ਰਮਾ ਦਾ ਵੱਡਾ ਐਲਾਨ
ਬੁਲਾਰੇ ਨੇ ਦੱਸਿਆ ਕਿ ਰੋਡੇ ਨੇ ਗਗਨਦੀਪ ਸਿੰਘ ਉਰਫ ਗੱਗੀ ਨੂੰ ਆਈਈਡੀ ਪਹੁੰਚਾਉਣ ਲਈ ਪਾਕਿਸਤਾਨ ਸਥਿਤ ਤਸਕਰ ਜ਼ੁਲਫਿਕਾਰ ਅਤੇ ਉਸਦੇ ਸਾਥੀਆਂ ਦੇ ਤਸਕਰੀ ਚੈਨਲਾਂ ਦੀ ਵਰਤੋਂ ਕੀਤੀ। ਇਹ ਗਗਨਦੀਪ ਹੀ ਸੀ ਜਿਸ ਨੇ ਲੁਧਿਆਣਾ ਕਚਹਿਰੀ ਦੇ ਅਹਾਤੇ ਵਿੱਚ ਬੰਬ ਲਾਇਆ ਸੀ ਅਤੇ ਇਸ ਨੂੰ ਪਲਾਂਟ ਕਰਦੇ ਸਮੇਂ ਧਮਾਕੇ ਵਿੱਚ ਉਸ ਦੀ ਜਾਨ ਚਲੀ ਗਈ ਸੀ।
ਵਿਸਫੋਟਕ ਪਦਾਰਥ ਐਕਟ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਜਨਤਕ ਜਾਇਾਦ ਨੁਕਸਾਨ ਰੋਕਥਾਮ ਐਕਟ ਦੀ ਵੱਖ-ਵੱਖ ਧਾਰਾਵਾਂ ਤਹਿਤ ਗਾਗੀ (ਮ੍ਰਿਤਕ, ਸੰਮੂ, ਬੱਗੋ, ਰਾਜਨਪ੍ਰੀਤ ਸਿੰਘ (ਸਾਰੇ ਪੰਜਾਬ ਨਿਵਾਸੀ) ਅਤੇ ਜ਼ੁਲਫੀਕਾਰ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: