ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ‘ਚੋਂ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਾਤ ਦੇਣ ਵਾਲੀ ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਚੋਣ ਮੁਹਿੰਮ ਸਕੂਟੀ ‘ਤੇ ਹੀ ਚਲਾਈ ਤੇ ਭਵਿੱਖ ਵਿਚ ਵੀ ਉਹ ਇਸੇ ਸਕੂਟੀ ਨੂੰ ਤਰਜੀਹ ਦਿੰਦਿਆਂ ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਹੀ ਸਕੂਟੀ ‘ਤੇ ਹਲਕੇ ਦਾ ਦੌਰਾ ਕਰਨ ਦਾ ਐਲਾਨ ਕੀਤਾ।
ਸਾਲ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਜਦੋਂ ਸਿਆਸੀ ਵਿਰੋਧੀਆਂ ਦੇ ਡਰ ਕਾਰਨ ਲੋਕਾਂ ਨੇ ਜਦੋਂ ‘ਆਪ’ ਤੋਂ ਦੂਰੀ ਬਣਾਈ ਲਈ ਤਾਂ ਭਰਾਜ ਨੇ ਪਿੰਡ ਵਿਚ ਹੀ ਚੋਣ ਬੂਥ ਸਥਾਪਤ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮੱਧਵਰਗੀ ਪਰਿਵਾਰ ਤੋਂ ਹਾਂ ਤੇ ਇਸ ਲਈ ਮੈਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਹੈ। ਮੈਂ ਬੱਸਾਂ ਤੇ ਆਟੋ ਵਿਚ ਵੀ ਸਫਰ ਕੀਤਾ ਹੈ ਤੇ ਮੈਂ ਸਾਈਕਲ ਵੀ ਚਲਾਇਆ ਹੈ। ਮੇਰੇ ਵਿਰੋਧੀ ਮੈਨੂੰ ਛੋਟੀ ਜਿਹੀ ਕੁੜੀ ਕਹਿੰਦੇ ਹਨ ਪਰ ਅੱਜ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਮਰ ਨਾਲ ਕੋਈ ਫਰਕ ਨਹੀਂ ਪੈਂਦਾ, ਇਰਾਦਾ ਨੇਕ ਤੇ ਮਜ਼ਬੂਤ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਭਰਾਜ ਨੇ ਕਿਹਾ ਕਿ ਮੇਰਾ ਮੁੱਖ ਉਦੇਸ਼ ਦਬੇ-ਕੁਚਲਿਆਂ ਤੇ ਕਮਜ਼ੋਰ ਤਬਕੇ ਦੀ ਆਵਾਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣਾ ਹੈ। ਵਿਧਾਇਕਾ ਬਣਨ ਮਗਰੋਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਵਧੇਰੇ ਕਾਰਗਰ ਤਰੀਕੇ ਨਾਲ ਕੰਮ ਕਰ ਸਕਾਂਗੀ। ਮੈਂ ਸੰਗਰੂਰ ਵਿਚ ਸਿਰਫ ਕਮਿਸ਼ਨ ਦੀ ਰਾਜਨੀਤੀ ਦੇਖੀ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਆਗੂ ਸਰਕਾਰੀ ਪ੍ਰਾਜੈਕਟਾਂ ਵਿਚੋਂ ਕਮਿਸ਼ਨ ਖਾਂਦੇ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਸੰਗਰੂਰ ਤੇ ਲੋਕਾਂ ਨੂੰ ਵੱਡਾ ਸੁਧਾਰ ਨਜ਼ਰ ਆਏਗਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ MPS ਚੱਢਾ ਤੇ ਗੁਰਪ੍ਰੀਤ ਸਿੰਘ ਜੱਸਾ ਨੂੰ ਦਿੱਲੀ ਐਡਹਾਕ ਕਮੇਟੀ ‘ਚ ਕੀਤਾ ਸ਼ਾਮਲ
ਗੌਰਤਲਬ ਹੈ ਕਿ ਨਰਿੰਦਰ ਕੌਰ ਭਰਾਜ ਨੇ 36430 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਭਰਾਜ ਦੇ ਸਿਆਸੀ ਵਿਰੋਧੀ ਉਸ ਨੂੰ ਛੋਟੀ ਜਿਹੀ ਕੁੜੀ ਆਖਦੇ ਸਨ। ਆਪ ਵਿਧਾਇਕਾ ਭਰਾਜ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਆਪਣੇ ਵੋਟਰਾਂ ਨਾਲ ਸਿੱਧਾ ਰਾਬਤਾ ਰੱਖਣ ਲਈ ਸਕੂਟੀ ਨੂੰ ਹੀ ਤਰਜੀਹ ਦੇਣਗੇ। ਕਿਸਾਨ ਪਰਿਵਾਰ ਨਾਲ ਸਬੰਧਤ ਭਰਾਜ ਨੇ ਐੱਲਐੱਲਬੀ ਕੀਤੀ ਹੋਈ ਹੈ।