ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 150 ਤੋਂ ਵੱਧ ਸਟਾਰਟਅਪ ਕਾਰੋਬਾਰੀਆਂ ਨਾਲ ਵਰਚੂਅਲੀ ਮੀਟਿੰਗ ਕਰ ਰਹੇ ਹਨ। ਮੀਟਿੰਗ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਰੇ ਸਟਾਰਟ-ਅੱਪਸ ਦੀ ਦੁਨੀਆ ਵਿੱਚ ਭਾਰਤ ਦਾ ਝੰਡਾ ਬੁਲੰਦ ਕਰਨ ਲਈ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਟਾਰਟ-ਅੱਪਸ ਦੇ ਇਸ ਸੱਭਿਆਚਾਰ ਨੂੰ ਦੇਸ਼ ਦੇ ਦੂਰ-ਦਰਾਡੇ ਦੇ ਹਿੱਸਿਆਂ ਤੱਕ ਪਹੁੰਚਾਉਣ ਲਈ 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਵਜੋਂ ਮਨਾਇਆ ਜਾਵੇਗਾ।
ਸਟਾਰਟਅਪ ਕਾਰੋਬਾਰੀਆਂ ਨਾਲ ਪੀ.ਐੱਮ. ਮੋਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਇਨੋਵੇਸ਼ਨ ਨੂੰ ਉਤਸ਼ਾਹ ਮਿਲ ਰਿਹਾ ਹੈ। ਸਟਾਰਟਅਪ ਨਵੀਆਂ ਸੰਭਾਵਨਾਂ ਲੈ ਕੇ ਆਏ ਹਨ। ਦੇਸ਼ ਨੂੰ ਆਪਣੇ ਨੌਜਵਾਨਾਂ ਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਕਿਰਿਆਂ ਨੂੰ ਵੀ ਸਟਾਰਟਅਪਸ ਲਈ ਸੌਖਾ ਬਣਾਇਆ ਗਿਆ ਹੈ। ਨੌਜਵਾਨਾਂ ਨੂੰ ਇਨੋਵੇਸ਼ਨ ਦਾ ਮੌਕਾ ਦੇਣਾ ਸਰਕਾਰ ਦੀ ਪਹਿਲ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੱਜ 60 ਹਜ਼ਾਰ ਤੋਂ ਵੱਧ ਸਟਾਰਟਅਪ ਹਨ। ਸਟਾਰਟਅਪ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਪੀਐੱਮ. ਮੋਦੀ ਨੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਸਟਾਰਟ-ਅਪਸ ਖੁਦ ਨੂੰ ਆਸਾਨੀ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਤੱਕ ਪਹੁੰਚਾ ਸਕਦੇ ਹਨ। ਇਸ ਲਈ ਤੁਸੀਂ ਆਪਣੇ ਸੁਪਨਿਆਂ ਨੂੰ ਸਿਰਫ ਲੋਕਲ ਨਾ ਬਣਾਓ ਸਗੋਂ ਗਲੋਬਲ ਬਣਾਓ।
ਉਨ੍ਹਾਂ ਕਿਹਾ ਕਿ ਬੀਤੇ ਸਾਲ ਤਾਂ 42 ਯੂਨੀਕਾਰਨ ਦੇਸ਼ ਵਿੱਚ ਬਣੇ ਹਨ। ਹਜ਼ਾਰਾਂ ਕਰੋੜ ਰੁਪਏ ਦੀਆਂ ਇਹ ਕੰਪਨੀਆਂ ਆਤਮ-ਨਿਰਭਰ ਹੁੰਦੀਆਂ, ਆਤਮਵਿਸ਼ਵਾਸੀ ਭਾਰਤ ਦੀ ਪਛਾਣ ਹਨ। ਅੱਜ ਭਾਰਤ ਤੇਜ਼ੀ ਨਾਲ ਯੂਨੀਕਾਰਨ ਦੀ ਸੇਂਚੁਰੀ ਲਗਾਉਣ ਵੱਲ ਵਧ ਰਿਹਾ ਹੈ ਤੇ ਮੈਂ ਮੰਨਦਾ ਹਾਂ ਕਿ ਭਾਰਤ ਦੇ ਸਟਾਰਟਅਪਸ ਦਾ ਸੁਨਹਿਰੀ ਕਾਲ ਸ਼ੁਰੂ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨੋਵੇਸ਼ਨ ਨੂੰ ਲੈ ਕੇ ਭਾਰਤ ਵਿੱਚ ਜੋ ਮੁਹਿੰਮ ਚੱਲ ਰਹੀ ਹੈ, ਉਸ ਦਾ ਪ੍ਰਭਾਵ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਵੀ ਭਾਰਤ ਦੀ ਰੈਂਕਿੰਗ ਵਿੱਚ ‘ਤੇ ਵੀ ਪਿਆ ਹੈ। ਸਾਲ 2015 ਵਿੱਚ ਇਸ ਰੈਂਕਿੰਗ ਵਿੱਚ ਭਾਰਤ 81ਵੇਂ ਨੰਬਰ ‘ਤੇ ਸੀ, ਹੁਣ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ 46ਵੇਂ ਨੰਬਰ ‘ਤੇ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2013-14 ਵਿੱਚ ਜਿਥੇ 4 ਹਜ਼ਾਰ ਪੇਟੈਂਟਸ ਨੂੰ ਮਨਜ਼ੂਰੀ ਮਿਲੀ ਸੀ, ਉਥੇ ਪਛਲੇ ਸਾਲ 28 ਹਜ਼ਾਰ ਤੋਂ ਵੱਧ ਪੇਟੈਂਟਸ ਗ੍ਰਾਂਟ ਕੀਤੇ ਗਏ ਹਨ। ਸਾਲ 2013-14 ਵਿੱਚ ਜਿਥੇ ਲਗਭਗ 70 ਟ੍ਰੇਡਮਾਰਕ ਰਜਿਸਟਰ ਹੋਏ ਸਨ, ਉਤੇ 2020-21 ਵਿੱਚ ਢਾਈ ਲੱਖ ਤੋਂ ਵੱਧ ਟ੍ਰੇਡਰਮਾਰਕ ਰਜਿਸਟਰ ਹੋਏ ਹਨ। ਸਾਲ 2013-14 ਵਿੱਚ ਚਾਰ ਹਜ਼ਾਰ ਕੌਪੀਰਾਈਟਸ ਗ੍ਰਾਂਚ ਕੀਤੇ ਗਏ ਸਨ, ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 16 ਹਜ਼ਾਰ ਦੇ ਵੀ ਪਾਰ ਹੋ ਗਈ ਹੈ।