ਅੱਜ ਯੂਪੀ ਦੇ ਲਖੀਮਪੁਰ-ਖੀਰੀ ਵਿੱਚ ਹੋਏ ਹੰਗਾਮੇ ਵਿੱਚ ਤਿੰਨ ਕਿਸਾਨਾਂ ਦੀ ਜਾਨ ਜਾਣ ‘ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ। ਸਿੱਧੂ ਨੇ ਇਸ ਘਿਨੌਣੇ ਅਪਰਾਧ ਲਈ ਕੇਂਦਰੀ ਮੰਤਰੀ ਦੇ ਪੁੱਤਰ ‘ਤੇ ਪਰਚਾ ਕਰਕੇ ਜੇਲ੍ਹ ਵਿੱਚ ਬੰਦ ਕਰਨ ਲਈ ਕਿਹਾ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੋਈ ਵੀ ਕਾਨੂੰਨ ਉੱਪਰ ਨਹੀਂ ਹੈ। ਬੇਕਸੂਰ ਕਿਸਾਨਾਂ ਦੇ ਕਤਲ ਲਈ ਕੇਂਦਰੀ ਮੰਤਰੀ ਦੇ ਪੁੱਤਰ ਉੱਪਰ ਧਾਰਾ 302 ਤਹਿਤ ਲਾਜ਼ਮੀ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਵਹਿਸ਼ੀ ਅਪਰਾਧ ਲਈ ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਲਖੀਮਪੁਰ-ਖੇੜੀ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦਾ ਇੱਕ ਪ੍ਰੋਗਰਾਮ ਸੀ। ਕੇਸ਼ਵ ਪ੍ਰਸਾਦ ਮੌਰੀਆ ਲਖੀਮਪੁਰ-ਖੀਰੀ ਵਿੱਚ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਾਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਜੱਦੀ ਪਿੰਡ ਬਨਬੀਰਪੁਰ ਵੀ ਜਾਣਾ ਸੀ।
ਉਪ ਮੁੱਖ ਮੰਤਰੀ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਮਿਲਣ ‘ਤੇ ਕਿਸਾਨ ਆਗੂ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ। ਹਾਲਾਂਕਿ, ਕੇਸ਼ਵ ਪ੍ਰਸਾਦ ਮੌਰਿਆ ਦੇ ਆਉਣ ਤੋਂ ਪਹਿਲਾਂ ਹੀ ਕੁਝ ਭਾਜਪਾ ਨੇਤਾਵਾਂ ਅਤੇ ਕਿਸਾਨਾਂ ਵਿੱਚ ਹੰਗਾਮਾ ਹੋ ਗਿਆ। ਉਪ ਮੁੱਖ ਮੰਤਰੀ ਨੂੰ ਰਿਸੀਵ ਕਰਨ ਜਾਣ ਵੇਲੇ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗੱਡੀ ਦਾ ਰਸਤਾ ਰੋਕ ਕੇ ਕਿਸਾਨ ਵਿਰੋਧ ਕਰਨ ਲੱਗੇ।
ਇਹ ਵੀ ਵੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਖੁਦ ਨੂੰ ਕਿਸਾਨਾਂ ਨਾਲ ਘਿਰਿਆ ਵੇਖ ਕੇ ਕੇਂਦਰੀ ਮੰਤਰੀ ਦੇ ਪੁੱਤਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਅੰਦੋਲਨ ਕਰ ਰਹੇ ਕਿਸਾਨ ਉਸ ਦੀ ਗੱਡੀ ਅੱਗੇ ਆ ਗਏ, ਟੱਕਰ ਲੱਗਣ ਨਾਲ 2 ਕਿਸਾਨਾਂ ਦੀ ਮੌਤ ਹੋ ਗਈ, ਜਦਕਿ 8 ਜ਼ਖਮੀ ਦੱਸੇ ਜਾ ਰਹੇ ਹਨ। ਇਸ ਤੋਂ ਨਾਰਾਜ਼ ਕਿਸਾਨਾਂ ਨੇ ਮੰਤਰੀ ਦੇ ਪੁੱਤਰ ਦੀਆਂ ਦੋਵੇਂ ਗੱਡੀਆਂ ਫੂਕ ਦਿੱਤੀਆਂ।
ਇਹ ਵੀ ਪੜ੍ਹੋ : ਲਖੀਮਪੁਰ-ਖੀਰੀ ‘ਚ ਹੋਏ ਬਵਾਲ CM ਯੋਗੀ ਨੇ ਲਿਆ ਸਖਤ ਨੋਟਿਸ, ਵੱਡੇ ਪੁਲਿਸ ਅਫਸਰਾਂ ਨੂੰ ਦਿੱਤੇ ਇਹ ਹੁਕਮ