ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸ਼ੁੱਕਰਵਾਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ। ਬੋਰਡ ਅਨੁਸਾਰ ਇਸ ਵਾਰ 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਉਥੇ ਹੀ ਫਰੀਦਕੋਟ ਦੀ ਧੀ ਨਾਵਰੋਜ਼ ਕੌਰ ਨੇ CBSE ਬਾਰ੍ਹਵੀਂ ਦੇ ਨਤੀਜਿਆਂ ਵਿੱਚ 99.4 ਫੀਸਦੀ ਨੰਬਰ ਹਾਸਲ ਕਰਕੇ ਪੂਰੇ ਦੇਸ਼ ‘ਚੋਂ ਦੂਜਾ ਸਥਾਨ ਹਾਸਲ ਕੀਤਾ ਹੈ, ਉਥੇ ਹੀ ਆਪਣੇ ਜ਼ਿਲ੍ਹੇ ਦਾ ਨਾਂ ਵੀ ਰੌਸ਼ਨ ਕੀਤਾ।
ਦੂਜੇ ਪਾਸੇ ਅੰਮ੍ਰਿਤਸਰ ਦੇ DAV ਇੰਟਰਨੈਸ਼ਨਲ ਸਕੂਲ ਦੀ ਦੀਪਾਨਿਕਾ ਗੁਪਤਾ ਨੇ 99.2 ਫੀਸਦੀ ਨੰਬਰ ਹਾਸਲ ਕੀਤੇ ਅਤੇ ਪਟਿਆਲਾ ਦੇ ਬੁੱਢਾ ਦਲ ਪਬਲਿਕ ਸਕੂਲ ਦੀ ਵਿਦੂਸ਼ੀ ਅਗਰਵਾਲ ਨੇ 98.2 ਫੀਸਦੀ ਨੰਬਰ ਹਾਸਲ ਕੀਤੇ।
ਦੱਸ ਦੇਈਏ ਕਿ ਇਸ ਸਾਲ ਦੀ ਪਾਸ ਪਰਸੈਂਟੇਜ 92.71 ਫੀਸਦੀ ਰਿਹਾ ਜਦੋਂ ਕਿ ਪਿਛਲੇ ਸਾਲ 99.37 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਸੀਬੀਐੱਸਈ ਵੱਲੋਂ ਇਸ ਸਾਲ 26 ਅਪ੍ਰੈਲ ਤੋਂ 15 ਜੂਨ 2022 ਦੇ ਵਿਚ ਕਲਾਸ 12ਵੀਂ ਦੀਆਂ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਹਨ। ਸੀਬੀਐੱਸਈ ਦੀ 12ਵੀਂ ਕਲਾਸ ਦੀ ਟਰਮ-2 ਪ੍ਰੀਖਿਆ ਵਿਚ 14 ਲੱਖ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਅੰਜੁਮ ਮੋਦਗਿਲ ਨੂੰ ਮੰਤਰੀ ਹੇਅਰ ਨੇ ਘਰ ਬੁਲਾ ਦਿੱਤੀ ਵਧਾਈ, ਵਿਸ਼ਵ ਕੱਪ ‘ਚ ਜਿੱਤੇ ਕਾਂਸੀ ਤਮਗੇ, ਬਣੀ ਵਰਲਡ ਨੰ. 1
ਵਿਦਿਆਰਥੀ ਆਪਣਾ ਨਤੀਜਾ ਵੈੱਬਸਾਈਟ http://cbse.gov.in ਅਤੇ http://results.cbse.nic.in ‘ਤੇ ਦੇਖ ਸਕਦੇ ਹਨ। ਇਸ ਦੇ ਨਾਲ ਹੀ ਡੀਏਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਦੀਪਿਕਾ ਗੁਪਤਾ ਨੇ 99.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: