ਨੀਰੂ ਬਾਜਵਾ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਹਾਲੀਵੁੱਡ ‘ਚ ਵੀ ਆਪਣੀ ਪਛਾਣ ਬਣਾਈ ਹੈ। ਅਭਿਨੇਤਰੀ ਨੇ ਹਾਲ ਹੀ ਵਿੱਚ ਹਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਨੀਰੂ ਬਾਜਵਾ ਨੇ ਆਪਣੇ ਨਿੱਜੀ ਅਤੇ ਪੇਸ਼ੇਵਰ ਵਿਕਾਸ ਨਾਲ ਸਾਰਿਆਂ ਨੂੰ ਮਾਣ ਮਹਿਸੂਸ ਕਰਾਇਆ ਹੈ।
ਪਾਲਣ-ਪੋਸ਼ਣ ਦੀ ਯਾਤਰਾ ਉਸ ਪਲ ਤੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਔਰਤ ਗਰਭਵਤੀ ਹੁੰਦੀ ਹੈ। ਦੂਸਰੀ ਵਾਰ ਗਰਭਵਤੀ ਹੋਣ ਦੇ ਬਾਵਜੂਦ ਵੀ ਉਹ ਜਲਦੀ ਹੀ ਜਨਮ ਲੈਣ ਵਾਲੇ ਬੱਚੇ ਨਾਲ ਆਪਣੇ ਭਵਿੱਖ ਦੀ ਕਲਪਨਾ ਕਰਨ ਲੱਗਦੀ ਹੈ। ਉਸ ਦੀ ਜ਼ਿੰਦਗੀ ਵਿਚ ਸਭ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ। ਨੀਰੂ ਬਾਜਵਾ ਨੇ ਜ਼ਾਹਰ ਕੀਤਾ ਕਿ ਉਹ ਵੀ ਅਜਿਹੀ ਹੀ ਸਥਿਤੀ ਵਿੱਚੋਂ ਲੰਘੀ ਹੈ। ਹਾਲ ਹੀ ਵਿੱਚ,ਪਾਲੀਵੁੱਡ ਕੁਈਨ ਨੇ ਆਪਣੀ ਜੁੜਵਾਂ ਬੇਟੀ ਆਕੀਰਾ ਅਤੇ ਆਲੀਆ ਦਾ ਦੂਜਾ ਜਨਮਦਿਨ ਪਰਿਵਾਰ ਨਾਲ ਮਨਾਇਆ। ਜਿਸ ਦੀ ਤਸਵੀਰਾਂ ਸਾਂਝੀ ਕਰਦੇ ਹੋਏ ਉਸਨੇ ਦਸਿਆ ਕਿ ਡਾਕਟਰਾਂ ਨੇ ਉਸਦੀ ਜੁੜਵਾ ਧੀਆਂ ਤੋਂ ਪਹਿਲਾ ਕਿਹਾ ਸੀ ਕਿ ਤੁਸੀਂ ਜੁੜਵਾ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੇ।
ਇਹ ਵੀ ਪੜ੍ਹੋ : ‘Salman Khan ਦੇ ਫਾਰਮ ਹਾਊਸ ‘ਚ ਦਫਨਾਈਆਂ ਗਈਆਂ ਨੇ ਫ਼ਿਲਮੀ ਸਿਤਾਰਿਆਂ ਦੀਆਂ ਲਾਸ਼ਾਂ’ ਗੁਆਂਢੀ ਦਾ ਵੱਡਾ ਦਾਅਵਾ
ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ ਹੈ।ਜਿਸ ਵਿੱਚ ਉਨ੍ਹਾਂ ਨੇ ਆਪਣੀ ਧੀਆਂ ਆਲੀਆ ਅਤੇ ਆਕੀਰਾ ਨੂੰ ਦੂਜੇ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਮੇਰੀ ਯੋਧਾ ਰਾਜਕੁਮਾਰੀ ਤੁਸੀਂ ਮੰਮੀ ਦੇ ਚੰਗੇ ਭਾਗਾਂ ਵਾਲੇ ਚਾਰਮ ਹੋ। ਉਨ੍ਹਾਂ ਆਪਣੀ ਧੀਆਂ ਨੂੰ ਇਹ ਵੀ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦਾ ਸਾਥ ਦੇਵੇਗੀ। ਨੀਰੂ ਬਾਜਵਾ ਨੇ ਕਿਹਾ ਭਾਵੇਂ ਉਹ ਗ਼ਲਤੀਆਂ ਕਰ ਸਕਦੀ ਹਾਂ ਪਰ ਉਹ ਹਮੇਸ਼ਾ ਉਨ੍ਹਾਂ ਦਾ ਸਾਥ ਦੇਵੇਗੀ।
ਨੀਰੂ ਬਾਜਵਾ ਦਾ ਵਿਆਹ 2015 ਵਿੱਚ ਇੱਕ ਭਾਰਤੀ-ਕੈਨੇਡੀਅਨ ਕਾਰੋਬਾਰੀ ਹੈਰੀ ਜਵੰਧਾ ਨਾਲ ਹੋਇਆ ਸੀ।ਵਿਆਹ ਦੇ ਕੁਝ ਮਹੀਨਿਆਂ ਬਾਅਦ, ਜੋੜੇ ਨੇ ਆਪਣੇ ਪਹਿਲੇ ਬੱਚੇ, ਅਨਾਇਆ ਕੌਰ ਜਵੰਧਾ ਦਾ ਸਵਾਗਤ ਕੀਤਾ।






















