ਸੋਸ਼ਲ ਮੀਡੀਆ ‘ਤੇ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗਰਮਾ-ਗਰਮੀ ਬਣੀ ਰਹਿੰਦੀ ਹੈ। ਇਸ ਵਾਰ ਸੋਸ਼ਲ ਮੀਡੀਆ ਦੇ ਨਿਸ਼ਾਨੇ ‘ਤੇ ਨੇਸਲੇ ਕੰਪਨੀ ਹੈ, ਜਿਸ ਨੇ Kitkat ਚਾਕਲੇਟ ‘ਤੇ ਭਗਵਾਨ ਜਗਨਨਾਥ ਦੀ ਤਸਵੀਰ ਲਗਾ ਦਿੱਤੀ। ਜਿਵੇਂ ਹੀ ਇਹ ਖ਼ਬਰ ਵੇਖਣ ਨੂੰ ਮਿਲੀ ਤਾਂ ਸੋਸ਼ਲ ਮੀਡੀਆ ‘ਤੇ ਲੋਕ ਭੜਕ ਗਏ ਅਤੇ ਨੇਸਲੇ ਖ਼ਿਲਾਫ ਖ਼ੂਬ ਭੜਾਸ ਕੱਢੀ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਪ੍ਰਮੋਸ਼ਨ ਲਈ ਚਾਕਲੇਟ ਦੇ ਰੈਪਰ ‘ਤੇ ਭਗਵਾਨ ਜਗਨਨਾਥ ਦੀ ਤਸਵੀਰ ਲਗਾਈ ਸੀ, ਜਿਸ ਨੂੰ ਦੇਖ ਕੇ ਲੋਕ ਬਹੁਤ ਭੜਕ ਗਏ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਮੋਸ਼ਨ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਪਿਛਲੇ ਸਾਲ ਆਪਣੇ ਚਾਕਲੇਟ ਰੈਪਰ ‘ਤੇ ਭਗਵਾਨ ਜਗਨਨਾਥ, ਮਾਤਾ ਸੁਭਦਰਾ ਅਤੇ ਬਲਭੱਦਰ ਦੀਆਂ ਫੋਟੋਆਂ ਦੀ ਵਰਤੋਂ ਕੀਤੀ ਸੀ। ਫਿਰ ਇਸ ਤੋਂ ਬਾਅਦ ਲੋਕਾਂ ਨੇ ਰੈਪਰ ਤੋਂ ਬਾਅਦ ਲੋਕਾਂ ਨੇ ਇਹ ਮੰਗ ਕੀਤੀ ਕਿ ਕੰਪਨੀ ਰੈਪਰ ਤੋਂ ਇਸ ਤਸਵੀਰ ਨੂੰ ਹਟਾ ਦੇਵੇ।
ਲੋਕਾਂ ਦਾ ਕਹਿਣਾ ਹੈ ਕਿ ਚਾਕਲੇਟ ਖਾਣ ਤੋਂ ਬਾਅਦ ਲੋਕ ਰੈਪਰ ਨੂੰ ਡਸਟਬਿਨ ਜਾਂ ਸੜਕ ‘ਤੇ ਸੁੱਟ ਦਿੰਦੇ ਹਨ। ਇਹ ਭਗਵਾਨ ਦਾ ਅਪਮਾਨ ਹੋਵੇਗਾ। ਮਾਮਲਾ ਗਰਮ ਹੋਣ ‘ਤੇ ਕੰਪਨੀ ਨੇ ਵੀ ਇਸ ‘ਤੇ ਸਫਾਈ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਸਾਡਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਵੀਰਵਾਰ ਨੂੰ ਸਵਿੱਸ ਮਲਟੀਨੈਸ਼ਨਲ ਐੱਫਐੱਮਸੀਜੀ ਕੰਪਨੀ ਨੈਸਲੇ ਨੇ ਦੱਸਿਆ ਕਿ ਉਸ ਨੇ ਬਾਜ਼ਾਰ ਤੋਂ ਕਿਟਕੈਟ ਚਾਕਲੇਟ ਦੀ ਉਹ ਖੇਪ ਪਹਿਲਾਂ ਹੀ ਵਾਪਿਸ ਲੈ ਲਈ ਹੈ, ਜਿਸ ਦੇ ਉੱਪਰ ਭਗਵਾਨ ਜਗਨਨਾਥ ਦੀ ਤਸਵੀਰ ਛਪੀ ਸੀ। ਕੰਪਨੀ ਨੇ ਇਸ ਮਸਲੇ ‘ਤੇ ਅਫਸੋਸ ਵੀ ਪ੍ਰਗਟਾਇਆ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਕੰਪਨੀ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਚਾਕਲੇਟ ਦੇ ਟ੍ਰੈਵਲ ਪੈਕ ਸਨ, ਜਿਨ੍ਹਾਂ ਨੂੰ ਕੁਝ ਸਥਾਨਕ ਖੂਬਸੂਰਤ ਸਥਾਨਾਂ ਦਾ ਗੁਣਗਾਣ ਕਰਦੇ ਹੋਏ ਛਾਪਿਆ ਗਿਆ ਸੀ। ਓਡਿਸ਼ਾ ਦੀ ਸੰਸਕ੍ਰਿਤੀ ਨੂੰ ਦਿਖਾਉਣ ਦੇ ਮਕਸਦ ਨਾਲ ਚਾਕਲੇਟ ਦੇ ਪੈਕੇਟ ‘ਤੇ ‘ਪੱਟਚਿਤਰ’ ਦੇ ਡਿਜ਼ਾਈਨ ਛਾਪੇ ਗਏ ਸਨ।