ਪੰਜਾਬ ਦੇ ਨਿਊ ਚੰਡੀਗੜ੍ਹ ਵਿੱਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਨੈਸ਼ਨਲ ਇੰਸਟੀਚਿਊਟ ਆਫ ਵਾਇਰਲੋਲਾਜੀ (ਐਨ.ਆਈ.ਵੀ.) ਦੀ ਸਥਾਪਨਾ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸੋਮਵਾਰ ਨੂੰ ਐਨਆਈਵੀ ਨਾਲ ਸਮਝੌਤਾ ਸਾਈਨ ਕੀਤਾ ਹੈ। ਹੁਣ ਵਾਇਰਸ ਦੀ ਜਾਂਚ ਲਈ ਨਮੂਨੇ ਪੁਣੇ ਨਹੀਂ ਭੇਜਣੇ ਪੈਣਗੇ। ਐਨਆਈਵੀ ਪੰਜਾਬ ਵਿੱਚ ਇੱਕ ਖੇਤਰੀ ਸੰਸਥਾ ਦੇ ਤੌਰ ‘ਤੇ ਕੰਮ ਕਰੇਗਾ।
ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨ.ਆਈ.ਵੀ.), ਪੁਣੇ ਨਾਲ ਪੰਜਾਬ ਭਵਨ ਵਿਖੇ ਹੋਈ ਇੱਕ ਮੀਟਿੰਗ ਵਿੱਚ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਇਹ ਸਮਝੌਤਾ ਪੰਜਾਬ ਦੀ ਤਰਫੋਂ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਅਤੇ ਐਨਆਈਵੀ ਦੀ ਡਾਇਰੈਕਟਰ ਡਾ. ਪ੍ਰੀਆ ਅਬ੍ਰਾਹ ਨੇ ਦਸਥਕਤ ਕੀਤਾ।
ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਜਦੋਂ 2020 ਵਿਚ ਕੋਰੋਨਾ ਸ਼ੁਰੂ ਹੋਣ ‘ਤੇ ਸੂਬੇ ਦੇ ਸਰਕਾਰੀ ਕਾਲਜਾਂ (ਪਟਿਆਲਾ, ਅੰਮ੍ਰਿਤਸਰ, ਫਰੀਦਕੋਟ) ਦੀਆਂ ਲੈਬਾਂ ਨੇ ਰੋਜ਼ਾਨਾ ਕੋਰੋਨਾ ਦੇ ਨਮੂਨਿਆਂ ਦੇ 40 ਟੈਸਟ ਕਰਨੇ ਸ਼ੁਰੂ ਕੀਤੇ ਸਨ, ਜੋਕਿ ਹੁਣ ਪ੍ਰਤੀ ਦਿਨ 10-15 ਹਜ਼ਾਰ ਰੋਜ਼ਾਨਾ ਪ੍ਰਤੀ ਲੈਬ ਟੈਸਟ ਕਰਨ ਦੀ ਸਮਰੱਥਾ ਹੋ ਗਈ ਹੈ।
ਅਜੇ ਵੀ ਕੁਝ ਟੈਸਟਾਂ ਜਿਵੇਂ ਜੀਨੋਮ ਸੀਕਵੈਂਸਿੰਗ, ਕੁਆਲਟੀਅਸੋਰੈਨਸ ਆਦਿ ਲਈ ਐਨਆਈਵੀ ਪੁਣੇ ਨੂੰ ਨਮੂਨੇ ਭੇਜੇ ਜਾਣੇ ਹਨ। ਹੁਣ ਇਨ੍ਹਾਂ ਬਿਮਾਰੀਆਂ ਦੇ ਟੈਸਟ ਸਿਰਫ ਪੰਜਾਬ ਵਿਚ ਹੀ ਕੀਤੇ ਜਾ ਸਕਦੇ ਹਨ। ਇਸ ਦੇ ਲਈ ਆਈਸੀਐਮਆਰ ਦੀ ਟੀਮ ਵੱਲੋਂ ਪੰਜ ਏਕੜ ਜ਼ਮੀਨ ਨਿਊ ਚੰਡੀਗੜ੍ਹ ਵਿਖੇ ਐਨਆਈਵੀ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਾਵਰਕਾਮ ਦਾ ਕਾਰਨਾਮਾ : ਲੱਖਾਂ ਰੁਪਏ ਦਾ ਬਿਜਲੀ ਦਾ ਬਿੱਲ ਸੌਂਪ ਕੇ ਗਰੀਬ ਪਰਿਵਾਰ ਦੇ ਉਡਾਏ ਹੋਸ਼
ਵਿਭਾਗੀ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਲਈ ਇਤਿਹਾਸਕ ਦਿਨ ਹੈ, ਜਦੋਂ ਲਗਭਗ 70 ਸਾਲਾਂ ਬਾਅਦ ਦੇਸ਼ ਦੀ ਦੂਜੀ ਐਨਆਈਵੀ ਸੰਸਥਾ ਨਿਊ ਚੰਡੀਗੜ੍ਹ (ਮੋਹਾਲੀ) ਵਿੱਚ ਸਥਾਪਤ ਕੀਤੀ ਜਾ ਰਹੀ ਹੈ।