ਚੀਨ ਵਿੱਚ ਕੋਰੋਨਾ ਲਾਗ ਦੀ ਸਥਿਤੀ ਸਾਲ 2020 ਦੀ ਯਾਦ ਦਿਵਾ ਰਹੀ ਹੈ। ਹਾਲਤ ਇੰਨੀ ਮਾੜੀ ਹੈ ਕਿ ਇੱਥੋਂ ਦੇ ਹਸਪਤਾਲਾਂ ਦੇ ਸਾਰੇ ਬੈੱਡ ਭਰੇ ਪਏ ਹਨ। ਮੈਡੀਕਲ ਸਟੋਰਾਂ ਵਿੱਚ ਦਵਾਈਆਂ ਖਤਮ ਹੋ ਰਹੀਆਂ ਹਨ। ਮਰੀਜ਼ ਇਲਾਜ ਲਈ ਡਾਕਟਰ ਦੇ ਸਾਹਮਣੇ ਗਿੜਗਿੜਾਉਂਦੇ ਨਜ਼ਰ ਆ ਰਹੇ ਹਨ।
ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨਘਾਟ ਵਿੱਚ 24 ਘੰਟੇ ਅੰਤਿਮ ਸੰਸਕਾਰ ਕੀਤੇ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਚੀਨ ‘ਚ ਫੈਲ ਰਿਹਾ ਨਵਾਂ ਵੇਰੀਐਂਟ ਹੋ ਸਕਦਾ ਹੈ। ਇਸ ਦਾ ਨਾਮ BA.5.2.1.7 ਹੈ। ਵਿਗਿਆਨੀ ਇਸ ਨੂੰ BF.7 ਵੀ ਕਹਿ ਰਹੇ ਹਨ। ਚੀਨ ਵਿੱਚ ਜ਼ੀਰੋ-ਕੋਵਿਡ ਨੀਤੀ ਦੇ ਖਤਮ ਹੋਣ ਤੋਂ ਬਾਅਦ ਇਸ ਨੂੰ ਮਾਮਲਿਆਂ ਵਿੱਚ ਅਚਾਨਕ ਵਾਧੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮਾਹਰਾਂ ਦੇ ਮੁਤਾਬਕ ਇਹ ਓਮਿਕਰੋਨ ਦਾ ਸਭ ਤੋਂ ਖਤਰਨਾਕ ਮਿਊਟੇਸ਼ਨ ਹੈ। ਰਿਪੋਰਟ ਮੁਤਾਬਕ ਚੀਨ ਵਿੱਚ 80 ਕਰੋੜ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਚੀਨ ਵਿੱਚ ਫੈਲ ਰਿਹਾ BF.7 ਓਮੀਕ੍ਰਾਨ ਸਭ ਤੋਂ ਤਾਕਤਵਰ ਵੇਰੀਐਂਟ ਹੈ। ਇਹ ਪਹਿਲਾਂ ਤੋਂ ਪੌਜ਼ੀਟਿਵ ਆਏ ਲੋਕਾਂ ਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਹ ਬਹੁਤ ਜਲਦੀ ਟਰਾਂਸਫਰ ਹੁੰਦਾ ਹੈ। ਇਸ ਵੇਰੀਐਂਟ ਤੋਂ ਸੰਕ੍ਰਮਿਤ ਮਰੀਜ਼ 10 ਤੋਂ 18.6 ਲੋਕਾਂ ਨੂੰ ਇੱਕ ਵਾਰ ਵਿੱਚ ਲਪੇਟ ਵਿੱਚ ਲੈਣ ਦੀ ਸਮਰੱਥਾ ਰਖਦਾ ਹੈ। ਚੀਨ ਵਿੱਚ ਕੋਰੋਨਾ ਦੇਕੇਸ ਦਿਨਾਂ ਵਿੱਚ ਨਹੀਂ, ਸਗੋਂ ਘੰਟਿਆਂ ਵਿੱਚ ਦੁੱਗਣੇ ਹੋ ਰਹੇ ਹਨੇ। ਇਸ ਵੇਰੀਐਂਟ ਦੇ ਲੱਛਣਾਂ ਵਿੱਚ ਸਰਦੀ, ਖਾਂਸੀ, ਬੁਖਾਰ, ਗਲੇ ਵਿੱਚ ਖਰਾਸ਼, ਉਲਟੀ ਤੇ ਡਾਇਰੀਆ ਸ਼ਾਮਲ ਹੈ।
ਲੰਦਨ ਦੀ ਬਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਏਏਰਫਿਨਿਟੀ ਨੇ ਆਪਣੇ ਐਨਾਲਿਸਿਸ ਵਿ4ਚ ਦੱਸਿਆ ਹੈ ਕਿ ਚੀਨ ਵਿੱਚ 13 ਤੋਂ 21 ਲੱਖ ਮੌਤਾਂ ਹੋ ਸਕਦੀਆਂ ਨੇ। ਉਥੇ ਹੀ ਛੁੱਟੀਆਂ ਕਰਕੇ ਜਨਵਰੀ ਵਿੱਚ ਚੀਨ ‘ਚ ਕੋੋਰਨਾ ਦੀ ਦੂਜੀ ਲਹਿਰ ਆਏਗੀ।
ਚੀਨ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੈ। ਮਰੀਜ਼ਾਂ ਦਾ ਜ਼ਮੀਨ ‘ਤੇ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿੱਚ ਥਾਂ-ਥਾਂ ਲਾਸ਼ਾਂ ਹੀ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ। ਕਈ ਥਾਵਾਂ ‘ਤੇ ਢੇਰ ਦੇਖੇ ਜਾ ਸਕਦੇ ਹਨ। ਮੈਡੀਕਲ ਸਟੋਰਾਂ ਦੇ ਬਾਹਰ ਲੰਮੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਡਰੇ ਹੋਏ ਲੋਕ ਪ੍ਰੋਟੈਕਟਿਵ ਬਬਲਸ ਪਹਿਨ ਕੇ ਖਰੀਦਦਾਰੀ ਕਰ ਰਹੇ ਹਨ।
ਵੀਡੀਓਸ ਵਿੱਚ ਇੱਕ ਪਿਤਾ ਡਾਕਟਰ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚੇ ਨੂੰ ਹਸਪਤਾਲ ਵਿੱਚ ਦਾਖ਼ਲ ਕਰ ਲਵੇ। ਕੋਰੋਨਾ ਦੇ ਮਾਮਲੇ ਵਧਣ ਕਾਰਨ ਕਾਰੋਬਾਰ ਠੱਪ ਹੋ ਗਏ ਹਨ। ਫੂਡ ਡਿਲਿਵਰੀ ਕਾਰੋਬਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਐਂਬੂਲੈਂਸ ਨਾ ਮਿਲਣ ਕਾਰਨ ਇੱਕ ਮਾਂ ਆਪਣੇ ਬੀਮਾਰ ਬੱਚੇ ਨੂੰ ਹਸਪਤਾਲ ਨਹੀਂ ਲੈ ਜਾ ਸਕੀ। ਇਸ ਲਈ ਬੁਖਾਰ ਨੂੰ ਘੱਟ ਕਰਨ ਲਈ ਉਸ ਦੇ ਸਰੀਰ ‘ਤੇ ਆਲੂ ਰਖ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਸਕੂਲਾਂ ਦੇ ਬਾਹਰ ਨਹੀਂ ਵਿਕੇਗਾ ਤੰਬਾਕੂ, ਬਾਲ ਸੰਸਦ ‘ਚ ਮੁੱਦਾ ਉਠਣ ਮਗਰੋਂ ਹੁਕਮ ਜਾਰੀ
Worldometers.info ਦੇ ਅੰਕੜਿਆਂ ਮੁਤਾਬਕ ਇੱਕ ਹਫ਼ਤੇ ਵਿੱਚ ਦੁਨੀਆ ਵਿੱਚ ਕੋਰੋਨਾ ਦੇ 34 ਲੱਖ 84 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 9 ਹਜ਼ਾਰ 928 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿੱਚ 7 ਦਿਨਾਂ ਵਿੱਚ 15 ਹਜ਼ਾਰ 548 ਮਾਮਲੇ ਅਤੇ 7 ਮੌਤਾਂ ਹੋਈਆਂ ਹਨ। ਹਾਲਾਂਕਿ, ਮਾਹਰਾਂ ਨੂੰ ਸ਼ੱਕ ਹੈ ਕਿ ਅਸਲ ਅੰਕੜੇ ਨੂੰ ਲੁਕਾਇਆ ਜਾ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਕਈ ਗੁਣਾ ਵੱਧ ਹੋ ਸਕਦੀ ਹੈ।
ਜਾਪਾਨ, ਦੱਖਣੀ ਕੋਰੀਆ ਅਤੇ ਫਰਾਂਸ ਵਿੱਚ ਇੱਕ ਹਫ਼ਤੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਮਰੀਜ਼ਾਂ ਦੀ ਗਿਣਤੀ 10 ਲੱਖ 65 ਹਜ਼ਾਰ, 4 ਲੱਖ 61 ਹਜ਼ਾਰ ਅਤੇ 3 ਲੱਖ 58 ਹਜ਼ਾਰ ਹੈ। ਭਾਰਤ ਵਿੱਚ 7 ਦਿਨਾਂ ਵਿੱਚ 1,081 ਮਾਮਲੇ ਸਾਹਮਣੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: