ਦੇਸ਼ ਵਿੱਚ ਕੋਰੋਨਾ ਦੇ ਘਟਦੇ ਮਾਮਲੇ ਕਰਕੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਤੇ ਲੋਕ ਆਮ ਜ਼ਿੰਦਗੀ ਜਿਊਣ ਲੱਗ ਗਏ ਹਨ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਨਵੇਂ ਵੇਰੀਏਂਟ ਬਾਰੇ ਜਾਣਕਾਰੀ ਦਿੱਤੀ ਹੈ।
ਕੋਵਿਡ-19 ਦਾ ਇਹ ਨਵਾਂ ਵੇਰੀਏਂਟ ਯੂਕੇ ਵਿੱਚ ਪਾਇਆ ਗਿਆ ਹੈ। WHO ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ XE ਨਾਂ ਦਾ ਇਹ ਨਵਾਂ ਵੇਰੀਏਂਟ ਕੋਰੋਨਾ ਦੇ ਕਿਸੇ ਵੀ ਵੇਰੀਏਂਟ ਤੋਂ ਵੱਧ ਫੈਲਣ ਵਾਲਾ ਹੋ ਸਕਦਾ ਹੈ। XE ਇੱਕ ਰੀਕਾਂਬੀਨੈਂਟ ਜੋਕਿ BA’1 ਤੇ BA.2 ਓਮੀਕ੍ਰੋਨ ਦਾ ਮਿਊਟੇਸ਼ਨ ਹੈ। ਇਸ ਤਰ੍ਹਾਂ ਦਾ ਮਿਊਟੇਸ਼ਨ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਮਰੀਜ਼ ਕੋਰੋਨਾ ਦੇ ਕਈ ਤਰ੍ਹਾਂ ਦੇ ਵੇਰੀਏਂਟ ਤੋਂ ਸੰਕ੍ਰਮਿਤ ਹੋ ਜਾਂਦਾ ਹੈ।
WHO ਨੇ ਕਿਹਾ ਕਿ ਨਵਾਂ ਵੇਰਿਏਂਟ XE ਓਮੀਕ੍ਰੋਨ ਦੇ ਸਬ-ਵੇਰੀਏਂਟ BA.2 ਦੇ ਮੁਕਾਬਲੇ 10 ਫੀਸਦੀ ਵੱਧ ਫੈਲਣ ਵਾਲਾ ਹੈ। ਡਬਲਿਊ.ਐੱਚ.ਓ. ਨੇ ਕਿਹਾ ਕਿ ਸ਼ਉਰੂਆਤੀ ਅਨੁਮਾਨ BA.2 ਦੇ ਮੁਕਾਬਲੇ 10 ਫੀਸਦੀ ਵੱਧ ਸੰਕ੍ਰਾਮਕ ਹੋਣ ਦਾ ਸੰਕੇਤ ਦਿੰਦਾ ਹੈ, ਹਾਲਾਂਕਿ ਇਸ ਦੇ ਲਈ ਹੋਰ ਪੁਸ਼ਟੀ ਦੀ ਲੋੜ ਹੈ।
ਬ੍ਰਿਟੇਨ ਦੀ ਸਿਹਤ ਏਜੰਸੀ ਨੇ ਕਿਹਾ ਹੈ ਕਿ XE ਦਾ ਪਹਿਲੀ ਵਾਰ 19 ਜਨਵਰੀ ਨੂੰ ਪਤਾ ਲੱਗਾ ਸੀ ਹੁਣ ਤੱਕ ਵੇਰੀਏਂਟ ਦੇ 637 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਵਿਚਾਲੇ ਓਮੀਕ੍ਰੋਨ ਦਾ BA.2 ਸਬ-ਵੇਰੀਏਂਟ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ ਤੇ ਚੀਨ ਵਿੱਚ BA.2 ਵੇਰੀਏਂਟ ਦੇ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੂਜੇ ਪਾਸੇ ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਵੇਖੀ ਜਾ ਰਹੀ ਹੈ। ਸ਼ਨੀਵਾਰ ਨੂੰ ਕੋਰੋਨਾ ਦੇ 1,260 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਉਥੇ ਹੀ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 13,445 ਰਹਿ ਗਈ ਹੈ। ਦੂਜੇ ਪਾਸੇ ਇੱਕ ਦਿਨ ਵਿੱਚ ਕੋਰੋਨਾ ਨਾਲ 83 ਲੋਕਾਂ ਨੇ ਆਪਣੀ ਜਾਨ ਗੁਆਈ ਹੈ।