ਕੁੱਲੂ ‘ਚ ਬੀਤੀ ਅੱਧੀ ਰਾਤੀਂ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਥਾਰ ਦੀ ਕਾਰ ਟਰੱਕ ਨਾਲ ਟਕਰਾ ਗਈ ਤਾਂ ਦੇ ਪਰਖੱਚੇ ਉੱਡ ਗਏ। ਮਨਾਲੀ ਨੈਸ਼ਨਲ ਹਾਈਵੇਅ ‘ਤੇ 17 ਮੀਲ ਨੇੜੇ ਟੂਰਿਸਟ ਵਾਹਨ ਥਾਰ ਦੀ ਟਰੱਕ ਨਾਲ ਟਕਰਾ ਜਾਣ ਨਾਲ ਹਨੀਮੂਨ ਮਨਾਉਣ ਆਏ ਨਵੇਂ ਵਿਆਹੇ ਜੋੜੇ ਦੀ ਮੌਤ ਹੋ ਗਈ। ਦੋਵੇਂ ਯੂਪੀ ਤੋਂ ਮਨਾਲੀ ਹਨੀਮੂਨ ਮਨਾਉਣ ਜਾ ਰਹੇ ਸਨ। ਪਤਾ ਲੱਗਾ ਹੈ ਕਿ ਦੋਵਾਂ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।
ਟੱਕਰ ਇੰਨੀ ਜ਼ਬਰਦਸਤ ਟੱਕਰ ਹੋਈ ਕਿ ਗੱਡੀ ਚਕਨਾਚੂਰ ਹੋ ਗਈ। ਮ੍ਰਿਤਕਾਂ ਦੀ ਪਛਾਣ ਰੋਹਿਤ ਕੌਸ਼ਿਕ ਪੁੱਤਰ ਆਨੰਦ ਕੌਸ਼ਿਕ ਉਮਰ 23 ਸਾਲ ਤੇ ਮਾਨਸੀ ਪਤਨੀ ਰੋਹਿਤ ਉਮਰ 23 ਸਾਲ ਕਾਕਰੀ ਤਹਿਸੀਲ ਤਾਲਬੇਹਟ, ਜ਼ਿਲ੍ਹਾ ਲਲਿਤਪੁਰ ਯੂਪੀ ਵਜੋਂ ਹੋਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਟਰੱਕ ਐੱਚ.ਪੀ. 64 ਬੀ 6667 ਅਤੇ ਥਾਰ ਵਾਹਨ ਯੂਪੀ 94ਏ 6068 ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਹੋਈ ਕੀ ਥਾਰ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋਵੇਂ ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾਂ ਦੇ ਘਰ ਵਾਲਿਆਂ ਨਾਲ ਸੰਪਰਕ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਲੰਪੀ ਵਾਇਰਸ ਨੇ ਪਾਇਆ ਵਖ਼ਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਐਤਵਾਰ ਵੀ ਕਰਨਾ ਪਊ ਕੰਮ
ਪਤਲੀਕੂਹਲ ਥਾਣਾ ਇੰਚਾਰਜ ਮੁਕੇਸ਼ ਰਾਠੌਰ ਨੇ ਦੱਸਿਆ ਕਿ ਅੱਧੀ ਰਾਤ ਨੂੰ ਹੋਈ ਦੋ ਗੱਡੀਆਂ ਵਿਚਾਲੇ ਟੱਕਰ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੇ ਘਰ ਵਾਲਿਆਂ ਨਾਲ ਸੰਪਰਕ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: