ਹਰਿਆਣਾ ਦੇ ਸੋਨੀਪਤ ਦੇ ਸਿੰਘੂ ਬਾਰਡਰ ‘ਤੇ ਦੁਸਹਿਰੇ ਦੀ ਸਵੇਰ ਨੂੰ ਬੈਰੀਕੇਡ ‘ਤੇ ਲਟਕਾਏ ਗਏ ਲਖਬੀਰ ਸਿੰਘ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ 43 ਸੈਕੰਡ ਦੇ ਵੀਡੀਓ ਵਿੱਚ ਲਖਬੀਰ ਸਿੰਘ ਦੇ ਸਰੀਰ ਉੱਤੇ ਕੋਈ ਜ਼ਖਮ ਦਿਖਾਈ ਨਹੀਂ ਦੇ ਰਿਹਾ ਅਤੇ ਉਸ ਦੀਆਂ ਲੱਤਾਂ ਬੰਨ੍ਹੀਆਂ ਹੋਈਆਂ ਹਨ।
ਵੀਡੀਓ ਵਿੱਚ ਲਖਬੀਰ ਜ਼ਮੀਨ ‘ਤੇ ਪਿਆ ਹੋਇਆ ਹੈ ਅਤੇ ਉਸ ਨੇ ਸਿਰਫ ਕਛਹਿਰਾ ਪਾਇਆ ਹੋਇਆ ਹੈ। ਉਹ ਕਹਿ ਰਿਹਾ ਹੈ ਕਿ ਉਸ ਨੂੰ 30 ਹਜ਼ਾਰ ਰੁਪਏ ਦਿੱਤੇ ਗਏ ਹਨ ਅਤੇ ਉਸ ਦੇ ਨਾਲ ਇਕ ਹੋਰ ਨੌਜਵਾਨ ਵੀ ਹੈ। ਉਸ ਤੋਂ ਬਾਅਦ ਉਹ ਉਕਤ ਨੌਜਵਾਨਾਂ ਦੇ ਮੋਬਾਈਲ ਨੰਬਰ ਬਾਰੇ ਦੱਸਦਾ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਇਸ ‘ਤੇ ਕੁਝ ਲੋਕ ਉਸ ਤੋਂ ਮੋਬਾਈਲ ਨੰਬਰ ਪੁੱਛਦੇ ਹਨ ਤਾਂ ਜ਼ਮੀਨ ‘ਤੇ ਪਿਆ ਲਖਬੀਰ ਨੰਬਰ ਬੋਲਦਾ ਹੈ। ਇਸ ਦੌਰਾਨ ਕੁਝ ਲੋਕ ਇਹ ਨੰਬਰ ਨੋਟ ਕਰਨ ਲਈ ਕਹਿ ਰਹੇ ਹਨ।
ਇਹ ਵੀ ਪੜ੍ਹੋ : ਸ਼ਹੀਦ ਮਨਦੀਪ ਸਿੰਘ ਦੇ ਨਾਂ ‘ਤੇ ਬਣੇਗਾ ਫ਼ੁੱਟਬਾਲ ਸਟੇਡੀਅਮ : ਮੁੱਖ ਮੰਤਰੀ ਚੰਨੀ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵੀਡੀਓ ਵਿੱਚ ਲਖਬੀਰ ਸਿੰਘ ਖ਼ੁਦ ਕਬੂਲ ਰਿਹਾ ਹੈ ਕਿ ਉਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਭੇਜਿਆ ਗਿਆ ਸੀ ਅਤੇ ਉਹ ਆਪਣੇ ਸਾਥੀ ਦਾ ਮੋਬਾਈਲ ਨੰਬਰ ਦੇ ਰਿਹਾ ਹੈ।
ਇਹ ਵੀਡੀਓ ਦਮਨਜੀਤ ਸਿੰਘ ਖਾਲਸਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਗਈ ਸੀ। ਉਪਰ ਲਿਖਿਆ ਗਿਆ ਹੈ ਕਿ ਜਿਹੜੇ ਸਿੰਘੂ ਸਰਹੱਦ ‘ਤੇ ਬੇਅਦਬੀ ਦੇ ਸਬੂਤ ਮੰਗ ਰਹੇ ਹਨ, ਉਹ ਇਹ ਲੈਣ ਸਬੂਤ।