ਜਲੰਧਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ। ਸੰਤੋਖਪੁਰਾ ਵਾਸੀ ਨਿਹੰਗ ਜੋਧ ਸਿੰਘ ਸਬਜ਼ੀ ਦਾ ਕੰਮ ਕਰਦਾ ਹੈ। ਉਹ ਸਵੇਰੇ ਸਬਜ਼ੀ ਮੰਡੀ ਗਿਆ ਸੀ ਉਥੇ ਉਸ ਨੂੰ ਇਕ ਮਹਿਲਾ ਮਿਲ ਗਈ। ਉਸ ਨੇ ਕਿਹਾ ਕਿ ਮੇਰੇ ਪਿੱਛੇ ਕੁਝ ਲੋਕ ਪਏ ਹਨ, ਤੁਸੀਂ ਮੇਰੀ ਮਦਦ ਕਰੋ।
ਇਨਸਾਨੀਅਤ ਦੇ ਨਾਤੇ ਸਾਰੇ ਕੰਮਕਾਜ ਛੱਡ ਕੇ ਨਿਹੰਗ ਸਿੰਘ ਮਹਿਲਾ ਨੂੰ ਸੰਤੋਖਪੁਰਾ ਵਿਚ ਆਪਣੇ ਘਰ ‘ਤੇ ਛੱਡ ਆਇਆ। ਮਹਿਲਾ ਨੂੰ ਪਹਿਨਣ ਲਈ ਪਤਨੀ ਦੇ ਕੱਪੜੇ ਵੀ ਦਿੱਤੇ। ਉਸ ਨੂੰ ਘਰ ਖਾਣਾ ਵੀ ਖੁਆਇਆ। ਇਸ ਦੇ ਬਾਅਦ ਨਿਹੰਗ ਸਿੰਘ ਮਹਿਲਾ ਨੂੰ ਆਪਣੇ ਘਰ ਛੱਡ ਕੇ ਵਾਪਸ ਮੰਡੀ ਚਲਾ ਗਿਆ। ਦੁਪਹਿਰ ਨੂੰ ਘਰ ਤੋਂ ਫੋਨ ਆਇਆ ਕਿ ਮਹਿਲਾ ਉਸ ਦੀ ਬੱਚੀ ਨੂੰ ਲੈ ਫਰਾਰ ਹੋ ਗਈ ਹੈ।
ਘਰ ਤੋਂ ਬੱਚੀ ਨੂੰ ਲਿਜਾ ਰਹੀ ਮਹਿਲਾ ਮੁਹੱਲੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਉਹ ਬੱਚੇ ਨੂੰ ਕੋਈ ਲਾਲਚ ਦੇ ਕੇ ਬਹੁਤ ਆਰਾਮ ਨਾਲ ਲਿਜਾ ਰਹੀ ਹੈ। ਬੱਚੀ ਵੀ ਬਿਨਾਂ ਕਿਸੇ ਡਰ ਦੇ ਮਹਿਲਾ ਨੂੰ ਆਪਣਾ ਸਮਝ ਕੇ ਨਾਲ ਜਾ ਰਹੀ ਹੈ। ਨਿਹੰਗ ਸਿੰਘ ਨੇ ਪੁਲਿਸ ਥਾਣਾ 8 ਵਿਚ ਸ਼ਿਕਾਇਤ ਦਰਜ ਕਰਵਾਈ। ਜਨਤਕ ਥਾਵਾਂ ‘ਤੇ ਬੱਚੀ ਦੇ ਮਹਿਲਾ ਦੀ ਫੋਟੋ ਭੇਜ ਦਿੱਤੀ ਗਈ ਹੈ।
ਨਿਹੰਗ ਜੋਧ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਆਪਣਾ ਕੰਮ ਕਰ ਰਿਹਾ ਸੀ ਤਾਂ ਇਕ ਮਹਿਲਾ ਉੁਸ ਕੋਲ ਆਈ। ਕਹਿਣ ਲੱਗੀ 2 ਲੜਕੇ ਉਸ ਨੂੰ ਤੰਗ ਕਰ ਰਹੇ ਹਨ, ਮੇਰੀ ਮਦਦ ਕਰੋ। ਨਿਹੰਗ ਸਿੰਘ ਨੇ ਮਹਿਲਾ ਨੂੰ ਛੇੜ ਰਹੇ ਨੌਜਵਾਨਾਂ ਨੂੰ ਉਸ ਤੋਂ ਛੁਡਵਾਇਆ ਤੇ ਸੁਰੱਖਿਅਤ ਘਰ ਲੈ ਆਇਆ। ਦੁਪਹਿਰ ਮਹਿਲਾ ਉਸ ਦੀ 7 ਸਾਲ ਦੀ ਧੀ ਨੂੰ ਕਿਸੇ ਚੀਜ਼ ਦਾ ਲਾਲਚ ਦੇ ਕੇ ਨਾਲ ਲੈ ਗਈ ਤੇ ਵਾਪਸ ਨਹੀਂ ਪਰਤੀ।
ਇਹ ਵੀ ਪੜ੍ਹੋ : ਜਗਰਾਓਂ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੱਡੀ ਨੂੰ ਟੱਕਰ ਮਾਰ ਫਰਾਰ ਹੋਏ ਬਦਮਾਸ਼
ਸ਼ਿਕਾਇਤ ਆਉਣ ਦੇ ਬਾਅਦ ਮਹਿਲਾ ਤੇ ਬੱਚੇ ਦੀ ਫੋਟੋ ਸਾਰੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਸਰਕੁਲੇਟ ਕਰ ਦਿੱਤੀ ਗਈ ਹੈ ਤਾਂ ਜੋ ਜਲਦ ਤੋਂ ਜਲਦ ਉਸ ਔਰਤ ਨੂੰ ਫੜਿਆ ਜਾ ਸਕੇ। ਉਨ੍ਹਾਂ ਨੇ ਕਿਸੇ ਵੀ ਅਨਜਾਣ ਨੂੰ ਆਪਣ ਘਰ ਨਾ ਲੈ ਕੇ ਆਓ। ਜੇਕਰ ਕੋਈ ਮਦਦ ਮੰਗਦਾ ਹੈ ਤਾਂ ਪੁਲਿਸ ਨੂੰ ਸੂਚਿਤ ਕਰੇ।
ਵੀਡੀਓ ਲਈ ਕਲਿੱਕ ਕਰੋ -: