ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇਸ ਵੇਲੇ ਆਪਣੇ ਸਭ ਤੋਂ ਮਾੜੇ ਆਰਥਿਕ ਦੌਰ ਤੋਂ ਲੰਘ ਰਿਹਾ ਹੈ। ਕਦੇ ਇੱਕ ਨਾਮੀ ਅਰਬਪਤੀ ਹੁਣ ਪੂਰੀ ਤਰ੍ਹਾਂ ਤੋਂ ਦੀਵਾਲੀਆ ਹੋ ਗਿਆ ਹੈ। ਨੀਰਵ ਮੋਦੀ ਦੀ ਮਾੜੀ ਹਾਲਤ ਸਾਲ 2019 ਵਿੱਚ ਲੰਦਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਈ। ਨੀਰਵ ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੀਆਂ ਵੱਡੀਆੰ ਮਾਲੀ ਬੇਨਿਯਮੀਆਂ ਦਾ ਮੁੱਖ ਦੋਸ਼ੀ ਹੈ।
ਰਿਪੋਰਟ ਮੁਤਾਬਕ ਮੋਦੀ ਦੀ ਫਾਇਰਸਟਾਰ ਡਾਇਰਮੰਡ ਇੰਟਰਨੈਸ਼ਲ ਪ੍ਰਾਈਵੇਟ ਲਿਮਟਿਡ ਦੇ ਕੋਲ 236 ਰੁਪਏ ਦਾ ਬੈਂਕ ਬੈਲੇਂਸ ਬਚਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੀਰਵ ਮੋਦੀ ਦੀ ਫਰਮ ਦੇ ਇੱਕ ਬੈਂਕ ਖਾਤੇ ਵਿੱਚ ਸਿਰਫ 236 ਰੁਪਏ ਬਚੇ ਹਨ। ਕੋਟਕ ਮਹਿੰਦਰਾ ਬੈਂਕ ਨੇ ਇਕਮ ਟੈਕਸ ਬਕਾਇਆ ਲਈ ਐੱਸ.ਬੀ.ਆਈ. ਨੂੰ 2.46 ਕਰੋੜ ਰੁਪਏ ਟਰਾਂਸਫਰ ਕੀਤੇ ਹਨ।
ਦੂਜੇ ਪਾਸੇ ਕੰਪਨੀ ਲਈ ਨਿਯੁਕਤ ਲਿਕਵਿਡੇਟਰ ਨੇ ਵਿਸ਼ੇਸ਼ ਅਦਾਲਤ ਵਿੱਚ ਪੈਸੇ ਜਾਰੀ ਕਰਨ ਦੀ ਮੰਗ ਕੀਤੀ। 2021 ਵਿੱਚ ਅਦਾਲਤ ਨੇ ਹਿਦਾਇਤਾਂ ਦਿੱਤੀਆਂ ਸਨ ਕਿ ਭਗੌੜਾ ਆਰਥਿਕ ਅਪਰਾਧੀ ਐਕਟ ਦੇ ਤਹਿਤ ਐੱਫ. ਡੀ. ਆਈ. ਪੀ. ਐੱਲ. ਸੰਬੰਧੀ ਨਿਯੁਕਤ ਲਿਕਵਿਡੇਟਰ ਰਾਹੀਂ ਦਾਅਵੇਦਾਰ, ਪੰਜਾਬ ਨੈਸ਼ਲ ਬੈਂਕ ਨੂੰ ਰਕਮ ਜਾਰੀ ਕੀਤੀ ਜਾਵੇ।
ਕੋਰਟ ਨੇ ਕਿਹਾ ਕਿ ਦੋਵੇਂ ਬੈਂਕਾਂ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਲਿਕਵਿਡੇਟਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਯੂਨੀਅਨ ਆਫ ਬੈਂਕ ਆਫ ਇੰਡੀਆ ਨੂੰ ਕੰਪਨੀ ਦੇ ਖਾਤੇ ਵਿੱਚ ਪਈ ਰਕਮ ਨੂੰ ਟਰਾਂਸਫਰ ਕਰਨ ਲਈ ਸੂਚਿਤ ਕੀਤਾ ਸੀ। ਦੋਸ਼ ਹੈ ਕਿ ਬੈਂਕ ਨੇ ਈਮੇਲ ਦਾ ਜਵਾਬ ਨਹੀਂ ਦਿੱਤਾ। ਬੈਂਕ ਨੇ ਸਿਰਫ 17 ਕਰੋੜ ਰੁਪਏ ਟਰਾਂਸਫਰ ਕੀਤੇ, ਪੂਰਾ ਬੈਲੇਂਸ ਨਹੀਂ। ਦੂਜੇ ਪਾਸੇ ਲਿਕਵਿਡੇਟਰ ਦੀ ਪਟੀਸ਼ਨ ਦੇ ਜਵਾਬ ਵਿੱਚ, ਵਿਸ਼ੇਸ਼ ਅਦਾਲਤ ਨੇ UBI ਤੇ BoM ਬੈਂਕ ਨੂੰ ਤਿੰਨ ਮਹੀਨੇ ਦੇ ਅੰਦਰ ਆਪਣੇ ਪਹਿਲਾਂ ਦੇ ਹੁਕਮ ਦੀ ਪਾਲਣਾ ਕਰਨ ਤੇ ਲਿਕਵਿਡੇਟਰ ਦੇ ਖਾਤੇ ਵਿੱਚ ਪੈਸਾ ਟਰਾਂਸਫਰ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਜਲੰਧਰ DIG ਦਾ ਵੱਡਾ ਖੁਲਾਸਾ, ਦੱਸਿਆ- ‘ਕਿਵੇਂ ਫਰਾਰ ਹੋਇਆ ਅੰਮ੍ਰਿਤਪਾਲ’
ਦਸ ਦੇਈਏ ਕਿ ਪਿਛਲੇ ਹਫਤੇ ਇੱਕ ਰਿਪੋਰਟ ਆਈ ਜਿਸ ਵਿੱਚ ਨੀਰਵ ਮੋਦੀ ਨੇ ਦਾਅਵਾ ਕੀਤਾ ਕਿ ਉਸ ਦੇ ਕੋਲ ਕੋਈ ਪੈਸਾ ਨਹੀਂ ਹੈ ਤੇ ਉਹ ਅਦਾਲਤ ਵੱਲੋਂ ਦਿੱਤੇ ਹੁਕਮ ਦੀ ਕਾਨੂੰਨੀ ਲਾਗਤ ਦਾ ਭੁਗਤਾਨ ਕਰਨ ਲਈ 150,000 ਪਾਊਂਡ ਤੋਂ ਵੱਧ ਦੀ ਰਕਮ ਉਧਾਰ ਲੈਣ ਦਾ ਸਹਾਰਾ ਲੈ ਰਿਹਾ ਹੈ। ਮੋਦੀ ਦੀ ਫਰਮ ਦੇ ਬੈਂਕ ਖਾਤਿਆਂ ਵਿੱਚੋ ਸਿਰਫ 236 ਰੁਪਏ ਬਾਕੀ ਹੈ। ਕੋਟਕ ਮਹਿੰਦਰਾ ਬੈਂਕ ਵੱਲੋਂ ਇਨਕਮ ਟੈਕਸ ਬਕਾਇਆ ਲਈ ਐੱਸ.ਬੀ.ਆਈ. ਨੂੰ 2.46 ਕਰੋੜ ਟਰਾਂਸਫਰ ਕਰਨ ਤੋਂ ਦਾ, ਦੋ ਹੋਰ ਬੈਂਕਾਂ- ਯੂਨੀਅਨ ਬੈਂਕ ਆਫ ਇੰਡੀਆ ਤੇ ਬੈਂਕ ਆਫ ਮਹਾਰਾਸ਼ਟਰਾ ਨੇ ਦੇਣਯੋਗ ਰਕਮ ਦੀ ਕੁਲ ਰਕਮ ਦਾ ਸਿਰਫ ਇੱਕ ਹਿੱਸਾ ਟਰਾਂਸਫਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: