ਓਮੀਕਰੋਨ ਦੇ ਵਧਦੇ ਖ਼ਤਰੇ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਬੱਚਿਆਂ ਲਈ ਦਵਾਈਆਂ ਤੇ ਮਾਸਕ ਦੀ ਵਰਤੋਂ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ। ਮੰਤਰਾਲੇ ਨੇ ‘ਬੱਚਿਆਂ ਅਤੇ ਕਿਸ਼ੋਰਾਂ (18 ਸਾਲ ਤੋਂ ਘੱਟ) ਵਿੱਚ ਕੋਵਿਡ-19 ਦੇ ਪ੍ਰਬੰਧਨ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਨਵੇਂ ਤੱਥ ਸਾਹਮਣੇ ਆਉਣ ‘ਤੇ ਇਨ੍ਹਾਂ ਨਿਰਦੇਸ਼ਾਂ ਦੀ ਸਮੀਖਿਆ ਕਰਕੇ ਇਨ੍ਹਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।
ਸਰਕਾਰ ਨੇ ਕਿਹਾ ਹੈ ਕਿ 5 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਜ਼ਰੂਰੀ ਨਹੀਂ। ਮਾਤਾ-ਪਿਤਾ ਦੀ ਨਿਗਰਾਨੀ ਹੇਠ 6-11 ਸਾਲ ਦੀ ਉਮਰ ਦੇ ਬੱਚੇ ਮਾਸਕ ਪਹਿਨ ਸਕਦੇ ਹਨ। 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬਾਲਗਾਂ ਵਾਂਗ ਹੀ ਮਾਸਕ ਪਹਿਨਣਾ ਚਾਹੀਦਾ ਹੈ। ਮਾਸਕ ਪਹਿਨਣ ਵੇਲੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਸਾਫ਼ ਕਰਨਾ ਜਾਂ ਅਲਕੋਹਲ-ਅਧਾਰਤ ਹੈਂਡ ਰਬ ਦਾ ਇਸਤੇਮਾਲ ਯਕੀਨੀ ਬਣਾਉਣਾ ਚਾਹੀਦਾ ਹੈ।
ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਲੈ ਕੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਮੁਤਾਬਕ ਕੋਵਿਡ ਦੀ ਗੰਭੀਰਤਾ ਦੇ ਬਾਵਜੂਦ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਂਟੀਵਾਇਰਲ ਜਾਂ ਮੋਨੋਕਲੋਨਲ ਐਂਟੀਬਾਡੀਜ਼ ਨਹੀਂ ਦੇਣੀ ਚਾਹੀਦੀ।
ਲੱਛਣਾਂ ਵਾਲੇ ਅਤੇ ਹਲਕੇ ਮਾਮਲਿਆਂ ਲਈ ਥੈਰੇਪੀ ਜਾਂ ਪ੍ਰੋਫਾਈਲੈਕਸਿਸ ਲਈ ਐਂਟੀਮਾਈਕਰੋਬਾਇਲਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹਦੀ। ਮੱਧਮ ਅਤੇ ਗੰਭੀਰ ਮਾਮਲਿਆਂ ਲਈ ਐਂਟੀਮਾਈਕਰੋਬਾਇਲਸ ਉਦੋਂ ਤੱਕ ਤਜਵੀਜ਼ ਨਹੀਂ ਕੀਤੇ ਜਾਣੇ ਚਾਹੀਦੇ, ਜਦੋਂ ਤੱਕ ਕਿ ਕਿਸੇ ਸੁਪਰ ਐਡਿਡ ਇਨਫੈਕਸ਼ਨ ਦਾ ਕਲੀਨਿਕਲ ਸ਼ੱਕ ਨਾ ਹੋਵੇ। ਕੋਵਿਡ-19 ਦੇ ਲੱਛਣ ਰਹਿਤ ਅਤੇ ਹਲਕੇ ਮਾਮਲਿਆਂ ਵਿੱਚ ਸਟੀਰੌਇਡ ਨੁਕਸਾਨਦੇਹ ਹਨ। ਆਪਣੇ ਆਪ ਸਟੀਰੌਇਡ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਸ ਤੋਂ ਇਲਾਵਾ ਪੋਸਟ-ਕੋਵਿਡ ਦੇਖਭਾਲ ਵਿੱਚ ਲੱਛਣ ਰਹਿਤ ਸੰਕਰਮਣ ਜਾਂ ਹਲਕੀ ਬਿਮਾਰੀ ਵਾਲੇ ਬੱਚਿਆਂ ਨੂੰ ਰੁਟੀਨ ਚਾਈਲਡ ਕੇਅਰ, ਉਚਿਤ ਟੀਕਾਕਰਣ (ਜੇ ਯੋਗ ਹੋਣ), ਪੋਸ਼ਣ ਸੰਬੰਧੀ ਸਲਾਹ, ਅਤੇ ਫਾਲੋ-ਅੱਪ ‘ਤੇ ਮਨੋਵਿਗਿਆਨਕ ਸਹਾਇਤਾ ਲੈਣੀ ਚਾਹੀਦੀ ਹੈ।
ਦਰਮਿਆਨੀ ਤੋਂ ਗੰਭੀਰ ਕੋਵਿਡ ਵਾਲੇ ਬੱਚਿਆਂ ਲਈ ਜਿਨ੍ਹਾਂ ਨੂੰ ਸਾਹ ਸਬੰਧੀ ਮੁਸ਼ਕਲ ਆ ਰਹੀ ਹੋਵੇ, ਹਸਪਤਾਲ ਤੋਂ ਡਿਸਚਾਰਜ ਹੋਣ ‘ਤੇ ਮਾਤਾ-ਪਿਤਾ ਨੂੰ ਦੇਖਭਾਲ ਲਈ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਬੱਚੇ ਨੂੰ ਕਿਨ੍ਹਾਂ ਹਾਲਤਾਂ ਵਿੱਚ ਹਸਪਤਾਲ ਦੀ ਸੁਵਿਧਾ ਦੀ ਦੁਬਾਰਾ ਲੋੜ ਪੈ ਸਕਦੀ ਹੈ, ਇਸ ਬਾਰੇ ਵਿਸਥਾਰ ਨਾਲ ਦੱਸਿਆ ਜਾਣਾ ਚਾਹੀਦਾ ਹੈ। ਜਿਹੜੇ ਬੱਚਿਆਂ ਦੇ ਹਸਪਤਾਲ ਵਿਚ ਰਹਿਣ ਦੌਰਾਨ ਜਾਂ ਬਾਅਦ ਵਿਚ ਕਿਸੇ ਵੀ ਅੰਗ ਵਿੱਚ ਸਮੱਸਿਆ ਹੋਵੇ, ਉਨ੍ਹਾਂ ਨੂੰ ਉਚਿਤ ਦੇਖਭਾਲ ਮਿਲਣੀ ਚਾਹੀਦੀ ਹੈ