ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਮੰਗਲਵਾਰ ਨੂੰ ਆਪਣੇ ਵਿਆਹ ਦਾ ਐਲਾਨ ਕੀਤਾ। ਉਨ੍ਹਾਂ ਨੇ ਟਵੀਟ ਰਾਹੀਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਅਨਮੋਲ ਦਿਨ ਹੈ। ਅਸਰ ਤੇ ਮੈਂ ਜ਼ਿੰਦਗੀ ਭਰ ਲਈ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਾਂ।
ਅਸੀਂ ਬਰਮਿੰਘਮ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਘਰ ਵਿੱਚ ਇੱਕ ਛੋਟਾ ਨਿਕਾਹ ਸਮਾਰੋਹ ਆਯੋਜਿਤ ਕੀਤਾ। ਕਿਰਪਾ ਸਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿਓ। ਅਸੀਂ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਦੀ ਉਤਸ਼ਾਹਿਤ ਹਾਂ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
24 ਸਾਲਾ ਮਲਾਲਾ ਯੂਸਫ਼ਜ਼ਈ ਪਾਕਿਸਤਾਨੀ ਕੁੜੀਆਂ ਦੀ ਸਿੱਖਿਆ ਲਈ ਕਾਫੀ ਕੰਮ ਕਰ ਚੁੱਕੀ ਪਾਕਿਸਤਾਨੀ ਵਰਕਰ ਹੈ। ਉਹ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਹੈ। 2012 ਵਿੱਚ ਉਸਨੇ ਵਿਸ਼ਵਵਿਆਪੀ ਪਛਾਣ ਹਾਸਲ ਕੀਤੀ ਜਦੋਂ ਕੁੜੀਆਂ ਲਈ ਸਿੱਖਿਆ ਦੇ ਮੂਲ ਅਧਕਾਰ ਦੀ ਵਕਾਲਤ ਕਰਨ ‘ਤੇ ਉੱਤਰ-ਪੱਛਮ ਪਾਕਿਸਤਾਨ ਵਿੱਚ ਤਾਲਿਬਾਨ ਵੱਲੋਂ ਉਨ੍ਹਾਂ ਨੂੰ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਹ ਸਿਰਫ 16 ਸਾਲ ਦੀ ਸੀ ਜਦੋਂ ਉਸ ਨੇ ਸੰਯੁਕਤ ਰਾਸ਼ਟਰ (ਯੂਐੱਨ) ਮੁੱਖ ਦਫਤਰ ਵਿੱਚ ਸਿੱਖਿਆ ਵਿੱਚ ਲੈਂਗਿਕ ਸਮਾਨਤਾ ਦੀ ਲੋੜ ‘ਤੇ ਭਾਸ਼ਣ ਦਿੱਤਾ ਸੀ।
ਇਹ ਵੀ ਪੜ੍ਹੋ : ਰਾਣਾ ਗੁਰਜੀਤ ‘ਤੇ ਰਿਟਾ. ਮਹਿਲਾ ਜੱਜ ਨੇ ਲਾਏ ਵੱਡੇ ਦੋਸ਼, ਪੁਲਿਸ ਨੂੰ ਦਿੱਤੀ ਸ਼ਿਕਾਇਤ, ਜਾਣੋ ਮਾਮਲਾ
ਮਲਾਲਾ ਯੂਸਫ਼ਜ਼ਈ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਤਾਲਿਬਾਨ ਵੱਲੋਂ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਖਾਸ ਗੱਲ ਇਹ ਹੈ ਕਿ ਇਹ ਧਮਕੀ ਉਸੇ ਅੱਤਵਾਦੀ ਨੇ ਦਿੱਤੀ ਸੀ, ਜਿਸ ਨੇ 9 ਸਾਲ ਪਹਿਲਾਂ ਮਲਾਲਾ ਨੂੰ ਗੋਲੀ ਮਾਰੀ ਸੀ। ਤਾਲਿਬਾਨ ਅੱਤਵਾਦੀ ਨੇ ਟਵਿੱਟਰ ‘ਤੇ ਲਿਖਿਆ, ‘ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ।’ ਹਾਲਾਂਕਿ ਇਸ ਤੋਂ ਬਾਅਦ ਟਵਿਟਰ ਨੇ ਅੱਤਵਾਦੀ ਦਾ ਅਕਾਊਂਟ ਬਲਾਕ ਕਰ ਦਿੱਤਾ।