ਨੋਇਡਾ ਦੇ ਸੈਕਟਰ-93 ‘ਚ ਬਣੇ ਸੁਪਰਟੈੱਕ ਦੇ ਟਵਿਨ ਟਾਵਰ ਦੁਪਹਿਰ 2.30 ਵਜੇ ਡੇਗ ਦਿੱਤੇ ਗਏ। 100 ਮੀਟਰ ਤੋਂ ਜ਼ਿਆਦਾ ਉਚਾਈ ਵਾਲੇ ਦੋਵੇਂ ਟਾਵਰ ਡਿਗਣ ਵਿਚ ਸਿਰਫ 8 ਸੈਕੰਡ ਦਾ ਸਮਾਂ ਲੱਗਾ। ਇਨ੍ਹਾਂ ਨੂੰ ਡੇਗਣ ਵਿਚ 3700 ਕਿਲੋ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ। ਦੋਵੇਂ ਟਾਵਰ ਲਗਭਗ 80,000 ਟਨ ਮਲਬੇ ਵਿਚ ਤਬਦੀਲ ਹੋ ਗਏ। ਇਸ ਮਲਬੇ ਵਿਚ ਕੰਕਰੀਟ ਤੇ ਸਟੀਲ ਹੈ, ਜਿਸ ਦੀ ਕੀਮਤ ਲਗਭਗ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਬਲਾਸਟ ਤੋਂ ਪਹਿਲਾਂ ਟਵਿਨ ਟਾਵਰ ਦੇ ਨੇੜੇ ਦੀਆਂ ਇਮਾਰਤਾਂ ਵਿਚ ਰਹਿਣ ਵਾਲੇ ਲਗਭਗ 7,000 ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜਿਆ ਗਿਆ। ਐਕਸਪਲੋਜਨ ਜ਼ੋਨ ਤੋਂ ਡੇਢ ਕਿਲੋਮੀਟਰ ਤੱਕ ਦਾ ਏਰੀਆ ਖਾਲੀ ਕਰਾਇਆ ਗਿਆ ਸੀ। ਵਿਸਫੋਟ ਤੋਂ ਟਾਵਰ ਕੋਲ ਮੌਜੂਦ ਇਕ ਸੁਸਾਇਟੀ ਦੀ ਬਾਊਂਡਰੀ ਵਾਲ ਨੂੰ ਨੁਕਸਾਨ ਪਹੁੰਚਣ ਤੇ ਸ਼ੀਸ਼ੇ ਟੁੱਟਣ ਦੀ ਖਬਰ ਹੈ।
ਦੋਵੇਂ ਟਾਵਰਸ ਦਾ ਮਲਬਾ ਸਾਈਟ ‘ਤੇ ਜਮ੍ਹਾ ਹੋ ਗਿਆ ਹੈ। ਜਦੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਡਿਗੀ ਹੋਈ ਇਮਾਰਤ ਦੇ ਮਲਬੇ ਦਾ ਢੇਰ ਲਗਭਗ 50 ਤੋਂ 60 ਫੁੱਟ ਦੀ ਉਚਾਈ ਤੱਕ ਫੈਲਿਆ ਨਜ਼ਰ ਆਇਆ। ਇਹ ਉਚਾਈ 5 ਮੰਜ਼ਿਲਾ ਇਮਾਰਤ ਦੇ ਬਰਾਬਰ ਹੈ। ਦਰੱਖਤਾਂ ਤੇ ਇਮਾਰਤਾਂ ਤੋਂ ਧੂੜ ਹਟਾਉਣ ਲਈ 500 ਤੋਂ ਜ਼ਿਆਦਾ ਫਾਇਰ ਟ੍ਰੇਡਰਸ ਨੂੰ ਲਗਾਇਆ ਗਿਆ ਹੈ। ਇਲਾਕੇ ਵਿਚ ਪਾਲਿਊਸ਼ਨ ਲੈਵਲ ਮਾਨੀਟਰ ਕਰਨ ਲਈ ਸਪੈਸ਼ਲ ਡਸਟ ਮਸ਼ੀਨਾਂ ਲਗਾਈਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਨੋਇਡਾ ਦੇ ਸੈਕਟਰ-93 ਵਿਚ ਜਿਸ ਜਗ੍ਹਾ ਸੁਪਰਟੈੱਕ ਦੇ ਟਾਵਰ ਖੜ੍ਹੇ ਸਨ, ਉਥੇ ਧਮਾਕੇ ਦੇ 30 ਮਿੰਟ ਬਾਅਦ ਧੂੜ ਦਾ ਗੁਬਾਰ ਹਟਣ ‘ਤੇ ਜਗ੍ਹਾ ਖਾਲੀ ਨਜ਼ਰ ਆਈ। ਟਾਵਰ ਮਲਬੇ ਵਿਚ ਬਦਲੇ ਤਾਂ ਲਗਭਗ ਅੱਧਾ ਕਿਲੋਮੀਟਰ ਦੇ ਦਾਇਰੇ ਵਿਚ ਧੂੜ ਫੈਲ ਗਈ। ਅੱਦੇ ਘੰਟੇ ਬਾਅਦ ਨੋਇਡਾ ਅਥਾਰਟੀ ਨੇ ਮੋਰਚਾ ਸੰਭਾਲਿਆ। ਮਲਬਾ ਪੂਰੀ ਤਰ੍ਹਾਂ ਹਟਾਉਣ ਵਿਚ ਲਗਭਗ 3 ਮਹੀਨੇ ਦਾ ਸਮਾਂ ਲੱਗੇਗਾ।