200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ‘ਚ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਖਿਲਾਫ ਬਾਲੀਵੁੱਡ ਐਕਟ੍ਰੈਸ ਨੋਰਾ ਫਤੇਹੀ ਸਰਕਾਰੀ ਗਵਾਹ ਬਣ ਗਈ ਹੈ। ਈ. ਡੀ. ਨੇ ਨੋਰਾ ਤੋਂ ਇਸ ਮਾਮਲੇ ਵਿਚ ਪਹਿਲਾਂ ਹੀ ਪੁੱਛਗਿਛ ਕਰ ਚੁੱਕਾ ਹੈ।
ਇਸ ਤੋਂ ਪਹਿਲਾਂ ਸੁਕੇਸ਼ ਚੰਦਰਸ਼ੇਖਰ ਨੇ ਈਡੀ ਨੂੰ ਦਿੱਤੇ ਬਿਆਨ ‘ਚ ਜੈਕਲੀਨ ਫਰਨਾਡੀਜ਼ ਤੇ ਨੋਰਾ ਫਤੇਹੀ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਸ਼ਰਧਾ ਕਪੂਰ, ਹਰਮਨ ਬਵੇਜਾ ਵਰਗੀਆਂ ਬਾਲੀਵੁੱਡ ਸੇਲੇਬਸ ਦਾ ਨਾਂ ਲਿਆ ਸੀ। ਹੁਣ ਇਸ ਮਾਮਲੇ ‘ਚ ਨੋਰਾ ਫਤੇਹੀ ਦੇ ਸਰਕਾਰੀ ਗਵਾਹ ਬਣਨ ਨਾਲ ਸੁਕੇਸ਼ ਚੰਦਰਸ਼ੇਖਰ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧਦੀਆਂ ਦਿਖ ਰਹੀਆਂ ਹਨ।
ਸੁਕੇਸ਼ ਦੀ ਪਤਨੀ ਲੀਨਾ ਪਾਲ ਦੇ ਚੇਨਈ ‘ਚ ਹੋਈ ਇਕ ਈਵੈਂਟ ਨੂੰ ਅਟੈਂਡ ਕਰਨ ਦੇ ਬਦਲੇ ‘ਚ ਨੋਰਾ ਫਤੇਹੀ ਨੂੰਇਕ DMW ਕਾਰ ਅਤੇ ਇਕ ਆਈਫੋਨ ਗਿਫਟ ਵਜੋਂ ਦਿੱਤਾ ਗਿਆ ਸੀ। ਹਾਲ ਹੀ ‘ਚ ਮਨੀ ਲਾਂਡਰਿੰਗ ਐਕਟ 2002 ਸੈਕਸ਼ਨ 50 (2) ਅਤੇ 50 (3) ਤਹਿਤ ਨੋਰਾ ਦਾ ਸਟੇਟਮੈਂਟ ਰਿਕਾਰਡ ਕੀਤਾ ਗਿਆ ਹੈ, ਜਿਸ ਵਿਚ ਉਸ ਨੇ ਖੁਦ ‘ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ।
ਸੁਕੇਸ਼ ਨੇ ਸ਼ਿਲਪਾ ਸ਼ੈੱਟੀ ਨਾਲ ਵੀ ਕਾਂਟੈਕਟ ਕੀਤਾ ਸੀ ਜਿਸ ਵਿਚ ਉਸ ਨੇ ਰਾਜ ਕੁੰਦਰਾ ਦੀ ਕੰਡੀਸ਼ਨਲ ਰਿਲੀਜ਼ ਬਾਰੇ ਗੱਲ ਕੀਤੀ ਸੀ। ਪਟਿਆਲਾ ਹਾਊਸ ਕੋਰਟ ਨੇ ਹੁਣੇ ਜਿਹੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਸੁਕੇਸ਼ ਚੰਦਰਸ਼ੇਖਰ, ਪਤਨੀ ਲੀਨਾ ਮਾਰੀਆ ਪਾਲ ਅਤੇ ਹੋਰਨਾਂ ਖਿਲਾਫ ਦਾਇਰ ਈਡੀ ਦੀ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਫਿਲਹਾਲ ਸਾਰੇ ਦੋਸ਼ੀ ਨਿਆਂਇਕ ਹਿਰਾਸਤ ‘ਚ ਹਨ।
ਗੌਰਤਲਬ ਹੈ ਕਿ ਸੁਕੇਸ਼ ਨੇ ਰੈਨਬੈਕਸੀ ਦੇ ਸਾਬਕਾ ਫਾਊਂਡਰ ਨੂੰ ਜੇਲ੍ਹ ਤੋਂ ਬਾਹਰ ਕੱਢਣ ਦਾ ਝਾਂਸਾ ਦੇ ਕੇ ਉਸ ਦੇ ਪਰਿਵਾਰ ਤੋਂ 200 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹੀ ਪੈਸਾ ਉਹ ਫਿਲਮੀ ਕਲਾਕਾਰਾਂ ‘ਤੇ ਲੁਟਾ ਰਿਹਾ ਸੀ। ਸੁਕੇਸ਼ ਨੇ ਜੇਲ੍ਹ ਤੋਂ ਹੀ ਫੋਨ ‘ਤੇ ਕਈ ਐਕਟ੍ਰੈਸ ਨਾਲ ਕਾਂਟੈਕਟ ਕੀਤਾ ਤੇ ਖੁਦ ਨੂੰ ਬਹੁਤ ਵੱਡਾ ਆਦਮੀ ਦੱਸ ਕੇ ਆਪਣੇ ਜਾਲ ਵਿਚ ਫਸਾਇਆ ਸੀ। ਉਨ੍ਹਾਂ ਨੂੰ ਮਹਿੰਗੇ ਤੋਹਫੇ ਦਿੱਤੇ ਸੀ। ਇਸ ‘ਚ ਮਹਿੰਗੀ ਗੱਡੀ, ਜਵੈਲਰੀ ਤੇ ਹਵਾਈ ਯਾਤਰਾ ਦਾ ਖਰਚ ਵੀ ਸ਼ਾਮਲ ਹੈ। ਦਾਅਵਾ ਹੈ ਕਿ ਉਸ ਦੇ ਇਸ ਝਾਂਸੇ ‘ਚ ਚਾਹਤ ਖੰਨਾ, ਨੇਹਾ ਕਪੂਰ ਅਤੇ ਨੋਰਾ ਫਤੇਹੀ ਨੇ ਸੁਕੇਸ਼ ਨਾਲ ਤਿਹਾੜ ਜੇਲ੍ਹ ‘ਚ ਕਈ ਵਾਰ ਮੁਲਾਕਾਤ ਕੀਤੀ ਸੀ।