ਚੰਡੀਗੜ੍ਹ ਦੀ ਇਕ ਅਦਾਲਤ ਨੇ ਅਭਿਨੇਤਰੀ ਉਪਾਸਨਾ ਸਿੰਘ ਵੱਲੋਂ ਫਿਲਮ ਪ੍ਰਮੋਸ਼ਨ ਵਿਵਾਦ ਨਾਲ ਜੁੜੇ ਦਾਇਰ ਇਕ ਮਾਮਲੇ ਵਿਚ ਮਿਸ ਯੂਨੀਵਰਸ ਹਰਨਾਮ ਕੌਰ ਸੰਧੂ ਨੂੰ ਨੋਟਿਸ ਜਾਰੀ ਕੀਤਾ ਹੈ। ਸਿਵਲ ਜੱਜ ਜੂਨੀਅਰ ਡਵੀਜ਼ਨ ਦੀ ਇਕ ਅਦਾਲਤ ਨੇ ਹਰਨਾਜ ਕੌਰ ਨੂੰ 7 ਸਤੰਬਰ 2022 ਤੱਕ ਜਵਾਬ ਦਾਖਲ ਕਰ ਨਦੇ ਨਿਰਦੇਸ਼ ਦਿੱਤੇ ਹਨ। ਉਪਾਸਨਾ ਸਿੰਘ ਨੇ 4 ਅਗਸਤ ਨੂੰ ਹਰਨਾਜ ਕੌਰ ਸੰਧੂ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਸੀ ਜਿਸ ਵਿਚ ਹਰਨਾਜ ਕੌਰ ਸੰਧੂ ਤੋਂ ਕਥਿਤ ਤੌਰ ‘ਤੇ ਇਕ ਐਗਰੀਮੈਂਟ ਦਾ ਉਲੰਘਣ ਕਰਨ ਤੇ ਉਨ੍ਹਾਂ ਦਰਮਿਆਨ ਸਮਝੌਤੇ ਸਬੰਧੀ ਆਪਣੇ ਫਰਜ਼ਾਂ ਦਾ ਪਾਲਣ ਨਾ ਕਰਨ ਲਈ 1 ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਕੀਤਾ ਸੀ।
ਉਪਾਸਨਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਰਨਾਜ ਸੰਧੂ ਨੂੰ ਆਪਣੇ ਬੈਨਰ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐੱਲਐੱਲਪੀ ਤਹਿਤ ਸਾਲ 2020 ਵਿਚ ਪੰਜਾਬੀ ਫੀਚਰ ਫਿਲਮ ‘ਬਾਈ ਜੀ ਕੁੱਟਣਗੇ’ ਵਿਚ ਮੁੱਖ ਕਲਾਕਾਰ ਵਜੋਂ ਸਾਈਨ ਕੀਤਾ ਸੀ। ਉਪਾਸਨਾ ਨੇ ਦਾਅਵਾ ਕੀਤਾ ਕਿ 13 ਦਸੰਬਰ 2020 ਨੂੰ ਇਕ ਸਮਝੌਤੇ ਰਾਹੀਂ ਦੋਵੇਂ ਪੱਖਾਂ ਵਿਚ ਖਾਸ ਸਹਿਮਤੀ ਹੋਈ ਸੀਕਿ ਉਹ ਫਿਲਮ ਪ੍ਰਮੋਸ਼ਨ ਦੀਆਂ ਪ੍ਰਚਾਰ ਗਤੀਵਿਧੀਆਂ ਦੌਰਾਨ ਖੁਦ ਹਾਜ਼ਰ ਹੋਵੇਗੀ।
ਉਪਾਸਨਾ ਨੇ ਦੋਸ਼ ਲਗਾਇਆ ਕਿ ਹਰਨਾਜ ਨੂੰ ਮਿਸ ਯੂਨੀਵਰਸਿਟ 2021 ਦਾ ਤਾਜ ਪਹਿਨਾਏ ਜਾਣ ਅਤੇ ਵਿਸ਼ਵ ਪੱਧਰ ‘ਤੇ ਪਛਾਣ ਮਿਲਣ ਦੇ ਤੁਰੰਤ ਬਾਅਦ ਉੁਨ੍ਹਾਂ ਦਾ ਵਿਵਹਾਰ ਬਦਲ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਕਿ ਹਰਨਾਜ ਸੰਧੂ ਨੇ ਪ੍ਰੋਡਕਸ਼ਨ ਹਾਊਸ ਦੇ ਨਾਲ-ਨਾਲ ਸਾਰੇ ਸਬੰਧਤ ਹਿੱਤਧਾਰਕਾਂ ਵੱਲੋਂ ਕੀਤੇ ਗਏ ਸਾਰੇ ਸੰਚਾਰਾਂ ਨੂੰ ਪੂਰੀ ਤਰ੍ਹਾਂ ਤੋਂ ਅਣਦੇਖਾ ਕਰ ਦਿੱਤਾ। ਉਸ ਨੇ ਇਕ ਵੀ ਸੰਦੇਸ਼ ਜਾਂ ਉਸ ਨੂੰ ਭੇਜੇ ਗਏ ਕਿਸੇਵੀ ਈ-ਮੇਲ ਦਾ ਜਵਾਬ ਨਹੀਂ ਦਿੱਤਾ।
ਉਪਾਸਨਾ ਦਾ ਕਹਿਣਾ ਹੈ ਕਿ ਮਿਸ ਯੂਨੀਵਰਸ ਵੱਲੋਂ ਇਸ ਤਰ੍ਹਾਂ ਦੇ ਵਿਵਹਾਰ ਦੇ ਨਤੀਜੇ ਵਜੋਂ ਫਿਲਮ ਨੇ ਆਪਣੇ ਵਿਤਰਕ ਗੁਆ ਦਿੱਤੇ, ਇਸਦੀ ਰਿਲੀਜ਼ ਮਿਤੀ ਨਾਲ ਸਮਝੌਤਾ ਕੀਤਾ ਗਿਆ ਅਤੇ ਅੰਤ ਵਿੱਚ ਰਿਲੀਜ਼ ਦੀ ਮਿਤੀ 27 ਮਈ, 2022 ਤੋਂ 19 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: