ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਅਪਮਾਨਜਨਕ’ ਟਿੱਪਣੀ ਕਰਨ ਲਈ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਦੇ ਇੱਕ ਸ਼ੋਅ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜ਼ੀ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ।
ਦਰਅਸਲ, ਚੈਨਲ ਦੇ ਇੱਕ ਕਾਮੇਡੀ ਸ਼ੋਅ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਪੀ.ਐੱਮ ਮੋਦੀ ਦਾ ਕਥਿਤ ਤੌਰ ‘ਤੇ ਮਜ਼ਾਕ ਉਡਾਇਆ ਗਿਆ ਸੀ। ਜਿਸ ਤੋਂ ਬਾਅਦ ਇਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਤਾਮਿਲਨਾਡੂ ਵਿੱਚ ਭਾਜਪਾ ਦੇ ਆਈਟੀ ਅਤੇ ਸੋਸ਼ਲ ਮੀਡੀਆ ਵਿੰਗ ਦੇ ਪ੍ਰਧਾਨ ਸੀਟੀਆਰ ਨਿਰਮਲ ਕੁਮਾਰ ਨੇ ਕੀਤੀ ਹੈ। ਇਸ ਦੇ ਨਾਲ ਹੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜ਼ੀ ਤੋਂ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ, ਨਹੀਂ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦਰਅਸਲ, 15 ਜਨਵਰੀ ਨੂੰ ‘ਜੂਨੀਅਰ ਸੁਪਰ ਸਟਾਰਜ਼ ਸੀਜ਼ਨ 4’ ਰਿਐਲਿਟੀ ਸ਼ੋਅ ਵਿੱਚ ਪੀਐੱਮ ਮੋਦੀ ਦਾ ਕਥਿਤ ਤੌਰ ‘ਤੇ ਮਜ਼ਾਕ ਉਡਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਇਹ ਸ਼ੋਅ ਤਮਿਲ ਫਿਲਮ ‘ਇਮਸਾਈ ਅਰਸਾਨ 23 ਐਮ ਪੁਲੀਕੇਸੀ’ ਦੀ ਥੀਮ ਨੂੰ ਅਪਣਾਇਆ ਗਿਆ ਸੀ।
ਸ਼ੋਅ ਦੇ ਇੱਕ ਸੀਨ ਵਿੱਚ ਬੱਚੇ ਇੱਕ ਰਾਜੇ ਦੀ ਕਹਾਣੀ ਸੁਣਾ ਰਹੇ ਹਨ ਜੋ ਕਾਲੇ ਧਨ ਨੂੰ ਖਤਮ ਕਰਨ ਲਈ ਕਰੰਸੀ ਨੋਟਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਿੱਚ ਉਹ ਅਸਫਲ ਰਹਿੰਦਾ ਹੈ। ਸ਼ੋਅ ਵਿੱਚ ਅੱਗੇ ਦਿਖਾਇਆ ਗਿਆ ਕਿ ਬੱਚਿਆਂ ਨੇ ਇਹ ਵੀ ਕਿਹਾ ਕਿ ਕਾਲਾ ਧਨ ਰੋਕਣ ਦੀ ਬਜਾਏ ਰਾਜਾ ਵੱਖ-ਵੱਖ ਰੰਗਾਂ ਦੀਆਂ ਜੈਕੇਟ ਪਾ ਕੇ ਵਿਦੇਸ਼ਾਂ ਵਿੱਚ ਘੁੰਮਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Bharwa Baingan Recipe | Baingan Recipe | ਭਰਵਾ ਬੈਂਗਣ ਮਸਾਲਾ | Round Brinjal Recipe | Eggplant Recipe
ਸ਼ੋਅ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਵਿਨਿਵੇਸ਼ ਯੋਜਨਾ, ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ਅਤੇ ਸ਼ਾਸਨ ਦਾ ਮਜ਼ਾਕ ਉਡਾਇਆ ਗਿਆ ਹੈ। ਬੀਜੇਪੀ ਦਾ ਇਹ ਵੀ ਇਲਜ਼ਾਮ ਹੈ ਕਿ ਬੱਚੇ ਪੀ.ਐੱਮ. ਮੋਦੀ ਦਾ ਮਜ਼ਾਕ ਉਡਾਉਂਦੇ ਰਹੇ ਅਤੇ ਉੱਥੇ ਮੌਜੂਦ ਜੱਜ ਇਸ ‘ਤੇ ਹੱਸਦੇ ਰਹੇ।
ਭਾਜਪਾ ਦੇ ਨਿਰਮਲ ਕੁਮਾਰ ਦਾ ਕਹਿਣਾ ਹੈ ਕਿ ਇਹ ਸ਼ੋਅ ਜਾਣਬੁੱਝ ਕੇ ਕੀਤਾ ਗਿਆ ਹੈ ਤਾਂ ਜੋ ਇਸ ਨਾਲ ਪੀਐਮ ਮੋਦੀ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨੋਟਿਸ ਤੋਂ ਬਾਅਦ ਵੀ ਜ਼ੀ ਦੇ ਪੱਖ ਤੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।