ਚੰਡੀਗੜ੍ਹ ਦੇ ਮਸ਼ਹੂਰ ਲੇਕ ਸਪੋਰਟਸ ਕੰਪਲੈਕਸ ਦਾ ਇੱਕ ਅਜੀਬ ਨੋਟਿਸ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵਾਇਰਲ ਹੋ ਰਹੇ ਚੰਡੀਗੜ੍ਹ ਲੇਕ ਕਲੱਬ ਦੇ ਨੋਟਿਸ ਵਿੱਚ ਅਜੀਬੋ-ਗਰੀਬ ਸ਼ਰਤਾਂ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋਵੋਗੇ।
ਇਸ ਵਿੱਚ ਕਲੱਬ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅੰਡਰਵੀਅਰ ਉੱਤੇ ਹੁਣ ਮੋਹਰ ਲਗਾਈ ਜਾਣੀ ਚਾਹੀਦੀ ਹੈ, ਨਾਲ ਹੀ ਜੁਰਾਬਾਂ ਅਤੇ ਸਰੀਰ ਦੀ ਬਦਬੂ ਆਉਣ ‘ਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ। ਹਾਲਾਂਕਿ ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਇੰਟਰਨੈਟ ਤੇ ਬਹਿਸ ਚੱਲ ਰਹੀ ਹੈ। ਇਹ ਨੋਟਿਸ ਵੀ ਫਰਜ਼ੀ ਦੱਸਿਆ ਜਾ ਰਿਹਾ ਹੈ।
ਇੰਨਾ ਹੀ ਨਹੀਂ, ਗਤੀਵਿਧੀਆਂ ਵਿੱਚ ਸ਼ਾਮਲ ਕਲੱਬ ਮੈਂਬਰਾਂ ਨੂੰ ਸਹੀ ਕੱਪੜੇ ਪਾਉਣੇ ਪੈਣਗੇ। ਸਭ ਤੋਂ ਵੱਧ ਧਿਆਨ ਅੰਡਰਵੀਅਰ ਵੱਲ ਰੱਖਣਾ ਪਏਗਾ। ਕਲੱਬ ਨੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਦਫਤਰ ਤੋਂ ਅੰਡਰਗਾਰਮੈਂਟਸ ਦੇ ਨਮੂਨੇ ਲੈ ਸਕਦੇ ਹਨ, ਜਿਸ ਤੋਂ ਬਾਅਦ ਉਹ ਆਪਣੇ ਅੰਡਰਗਾਰਮੈਂਟਸ ਦੀ ਮੋਹਰ ਵੀ ਲਗਾ ਸਕਦੇ ਹਨ। ਇਸਦੇ ਨਾਲ ਹੀ ਮੈਂਬਰਾਂ ਨੂੰ ਸਫਾਈ ਦਾ ਵੀ ਬਹੁਤ ਧਿਆਨ ਰੱਖਣਾ ਪਏਗਾ, ਉਨ੍ਹਾਂ ਨੂੰ ਆਪਣੀਆਂ ਜੁਰਾਬਾਂ ਨੂੰ ਰੋਜ਼ਾਨਾ ਧੋਣਾ ਪਏਗਾ।
ਵਾਇਰਲ ਨੋਟਿਸ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਜੇ ਕਿਸੇ ਦੇ ਜੁਰਾਬਾਂ ਵਿੱਚੋਂ ਬਦਬੂ ਆਉਂਦੀ ਹੈ ਅਤੇ ਉਹ ਗੰਦੀ ਲੱਗਦੀਆਂ ਹਨ, ਤਾਂ ਉਸਨੂੰ ਜੁਰਮਾਨਾ ਭਰਨਾ ਪਏਗਾ। ਇਹ ਕਾਰਵਾਈ ਸਰੀਰ ਤੋਂ ਆਉਣ ਵਾਲੀ ਬਦਬੂ ‘ਤੇ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੋਟਿਸ ਵਿੱਚ ਭਾਰ ਚੁੱਕਣ ਵੇਲੇ ਆਵਾਜ਼ ਕੱਢਣ ਦੀ ਮਨਾਹੀ ਹੈ, ਨਾਲ ਹੀ ਕਲੱਬ ਦੇ ਮੈਂਬਰ ਵੀ ਅਪਸ਼ਬਦ ਨਹੀਂ ਬੋਲ ਸਕਣਗੇ। ਹਾਲਾਂਕਿ ਕਲੱਬ ਵੱਲੋਂ ਅਪਸ਼ਬਦਾਂ ਸ਼ਬਦਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਸਿਰਫ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।
ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ਾਰਟਸ ਪਹਿਨ ਕੇ ਆਉਂਦਾ ਹੈ, ਤਾਂ ਉਸਨੂੰ ਆਪਣੀਆਂ ਲੱਤਾਂ ਸ਼ੇਵ ਕਰਕੇ ਆਉਣਾ ਪੈਣਗੀਆਂ। ਚੰਡੀਗੜ੍ਹ ਲੇਕ ਕਲੱਬ ਦੀ ਤਰਫੋਂ ਵਾਇਰਲ ਹੋ ਰਹੇ ਇਸ ਨੋਟਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚ ਗਿਆ ਹੈ। ਕਈ ਯੂਜ਼ਰਸ ਇਸ ‘ਤੇ ਮਿਸ਼ਰਤ ਪ੍ਰਤੀਕਿਰਿਆ ਦੇ ਰਹੇ ਹਨ, ਹਾਲਾਂਕਿ ਇਸ ਮਾਮਲੇ ‘ਤੇ ਸਪੋਰਟਸ ਕੰਪਲੈਕਸ ਦੇ ਟ੍ਰੇਨਰ ਅਨਮੋਲ ਦੀਪ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਨ੍ਹਾਂ ਨੋਟਿਸਾਂ ਨੂੰ ਫਰਜ਼ੀ ਦੱਸਿਆ ਹੈ।
ਅਨਮੋਲ ਦੀਪ ਨੇ ਕਿਹਾ ਕਿ ਇਹ ਨੋਟਿਸ ਚੰਡੀਗੜ੍ਹ ਲੇਕ ਕਲੱਬ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ, ਇਹ ਕਿਸੇ ਦੀ ਸ਼ਰਾਰਤ ਹੈ। ਸੋਮਵਾਰ ਨੂੰ ਸਪੋਰਟਸ ਕੰਪਲੈਕਸ ਬੰਦ ਰਹਿੰਦਾ ਹੈ, ਸ਼ਾਇਦ ਉਸੇ ਦਿਨ ਕਿਸੇ ਨੇ ਜਾਅਲੀ ਨੋਟਿਸ ਵਾਇਰਲ ਕੀਤਾ ਹੋਵੇ। ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਪਿੱਛੇ ਕੌਣ ਹੈ।
ਇਹ ਵੀ ਪੜ੍ਹੋ : ਡਿਪ੍ਰੈਸ਼ਨ ਦੂਰ ਕਰਨ ਦੇ ਬਹਾਨੇ ਪੋਲੈਂਡ ਦੀ ਕੁੜੀ ਨਾਲ ਅਸ਼ਲੀਲ ਹਰਕਤਾਂ, ਉਤਰਾਖੰਡ ਦੇ ਯਾਹੂ ਬਾਬਾ ਖਿਲਾਫ ਜਲੰਧਰ ‘ਚ ਕੇਸ ਦਰਜ
ਉਨ੍ਹਾਂ ਅੱਗੇ ਕਿਹਾ ਕਿ ‘ਜਦੋਂ ਮੈਂ ਸਵੇਰੇ ਆਇਆ ਤਾਂ ਮੈਂ ਵੇਖਿਆ ਕਿ ਇਸ ‘ਤੇ ਜਨਰਲ ਮੈਨੇਜਰ ਦੇ ਦਸਤਖਤ ਨਹੀਂ ਸਨ ਜਿਵੇਂਕਿ ਪਿਛਲੇ ਸਾਰੇ ਨੋਟਿਸਾਂ ਵਿੱਚ ਸੀ। ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਉਨ੍ਹਾਂ ਨੇ ਅਜਿਹਾ ਕੋਈ ਨੋਟਿਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਸੀਂ ਇਸ ਨੂੰ ਨੋਟਿਸ ਬੋਰਡ ਤੋਂ ਉਤਾਰ ਦਿੱਤਾ।