ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੈ। ਹੁਣ ਇੱਕ ਹੋਰ ਡਰਾਉਣੀ ਖਬਰ ਆਈ ਹੈ। ਡਾਕਟਰਾਂ ਨੇ ਇੱਕ ਨਵੇਂ ਵਾਇਰਸ ਬਾਰੇ ਚਿਤਾਵਨੀ ਦਿੱਤੀ ਹੈ। ਚੀਨ ਵਿੱਚ ਦਰਜਨਾਂ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਇਸ ਵਾਇਰਸ ਦਾ ਨਾਂ ਹੈਨੀਪਾਵਾਇਰਸ ਜਾਂ ਲੰਗਯਾ ਵਾਇਰਸ ਹੈ। ਇਸ ਦਾ ਪਤਾ ਲਗਾਉਣ ਵਿੱਚ ਵੀ ਮੁਸ਼ਕਲ ਆ ਰਹੀ ਹੈ।
ਇਹ ਵਾਇਰਸ ਜਾਨਵਰਾਂ ਤੋਂ ਫੈਲਦਾ ਹੈ। ਚੀਨੀ ਮੀਡੀਆ ਨੇ ਦੱਸਿਆ ਕਿ ਸ਼ਾਨਡੋਂਗ ਅਤੇ ਹੇਨਾਨ ਸੂਬਿਆਂ ਵਿੱਚ ਹੁਣ ਤੱਕ 35 ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ। ਇਹ ਇੱਕ ਗੰਭੀਰ ਵਾਇਰਸ ਹੈ। ਜੇ ਸੰਕਰਮਿਤ ਵਿਅਕਤੀ ਇਸ ਵਾਇਰਸ ਨਾਲ ਗੰਭੀਰ ਹੋ ਜਾਏ ਤਾਂ ਤਿੰਨ-ਚੌਥਾਈ ਤੱਕ ਮੌਤਾਂ ਹੋ ਸਕਦੀਆਂ ਹਨ।
ਹਾਲਾਂਕਿ ਹੁਣ ਤੱਕ ਇਸ ਵਾਇਰਸ ਨਾਲ ਕੋਈ ਮੌਤ ਨਹੀਂ ਹੋਈ ਹੈ। ਲਗਭਗ ਸਾਰੇ ਮਾਮਲੇ ਹਲਕੇ ਹਨ। ਮਰੀਜ਼ਾਂ ਵਿੱਚ ਫਲੂ ਵਰਗੇ ਹਨ। ਵਾਇਰਸ ਦਾ ਪਤਾ ਗਲੇ ਦੇ ਤੋਂ ਲਏ ਗਏ ਸੈਂਪਲਾਂ ਤੋਂ ਲੱਗਾ। ਇਸ ਨਾਲ ਜੁੜੀ ਸਟੱਡੀ ਵਿਚ ਹਿੱਸਾ ਲੈਣ ਵਾਲੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਇਹ ਵਾਇਰਸ ਜਾਨਵਰਾਂ ਤੋਂ ਫੈਲਿਆ ਹੋਵੇ। ਸੰਕਰਮਿਤ ਲੋਕਾਂ ਵਿੱਚ ਥਕਾਵਟ, ਖੰਘ ਅਤੇ ਮਨ ਖਰਾਬ ਹੋਣ ਵਰਗੇ ਲੱਛਣ ਹੁੰਦੇ ਹਨ। ਲੰਗਯਾ ਵਾਇਰਸ ਲਈ ਇਸ ਵੇਲੇ ਕੋਈ ਟੀਕਾ ਜਾਂ ਇਲਾਜ ਨਹੀਂ ਹੈ। ਹਾਲਾਂਕਿ, ਦੇਖਭਾਲ ਹੀ ਇਸ ਦਾ ਇਲਾਜ ਹੈ. ਇਹ ਵਾਇਰਸ ਛੋਟੇ ਥਣਧਾਰੀ ਜੀਵਾਂ ਜਿਵੇਂਕਿ ਹੇਜਹੌਗ ਅਤੇ ਮੋਲਸ ਰਾਹੀਂ ਫੈਲਦਾ ਹੈ।
ਚੁਆਂਗ ਨੇ ਕਿਹਾ ਕਿ ਚੀਨ ਵਿੱਚ 35 ਮਰੀਜ਼ਾਂ ਦਾ ਇੱਕ ਦੂਜੇ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ ਅਤੇ ਨਾ ਹੀ ਇਨ੍ਹਾਂ ਮਰੀਜ਼ਾਂ ਦੇ ਪਰਿਵਾਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚ ਕੋਈ ਸੰਕਰਮਿਤ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 35 ਵਿੱਚੋਂ 26 ਮਰੀਜ਼ਾਂ ਵਿੱਚ ਬੁਖਾਰ, ਥਕਾਵਟ, ਖੰਘ, ਭੁੱਖ ਨਾ ਲੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਅਤੇ ਉਲਟੀਆਂ ਵਰਗੇ ਲੱਛਣ ਪਾਏ ਗਏ ਹਨ। ਮਰੀਜ਼ਾਂ ਵਿੱਚ ਵ੍ਹਾਈਟ ਬਲੱਡ ਸੈੱਲਜ਼ ਵਿੱਚ ਵੀ ਕਮੀ ਦੇਖੀ ਗਈ। ਇੰਨਾ ਹੀ ਨਹੀਂ ਮਰੀਜ਼ਾਂ ‘ਚ ਪਲੇਟਲੈਟਸ ਘੱਟ ਹੋਣ, ਲਿਵਰ ਫੇਲ੍ਹ ਹੋਣ ਅਤੇ ਕਿਡਨੀ ਫੇਲ੍ਹ ਹੋਣ ਵਰਗੇ ਲੱਛਣ ਵੀ ਪਾਏ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਝਟਕਾ, ਖਾਲੀ ਕਰਾਈ ਜ਼ਮੀਨ ‘ਤੇ ਹਾਈਕੋਰਟ ਨੇ ਲਾਇਆ ਸਟੇਅ
ਲੰਗਯਾ ਵਾਇਰਸ ਨਿਪਾਹ ਵਾਇਰਸ ਦੀ ਫੈਮਿਲੀ ਤੋਂ ਆਉਂਦਾ ਹੈ, ਜੋ ਕਿ ਇੱਕ ਖਤਰਨਾਕ ਵਾਇਰਸ ਹੈ। ਨਿਪਾਹ ਵਾਇਰਸ ਆਮ ਤੌਰ ‘ਤੇ ਚਮਗਿੱਦੜਾਂ ਵਿੱਚ ਪਾਇਆ ਜਾਂਦਾ ਹੈ। ਕੋਵਿਡ ਦੀ ਤਰ੍ਹਾਂ ਨਿਪਾਹ ਵੀ ਸਾਹ ਰਾਹੀਂ ਅੰਦਰ ਆਉਣ ਵਾਲੀਆਂ ਬੂੰਦਾਂ ਰਾਹੀਂ ਫੈਲ ਸਕਦਾ ਹੈ। WHO ਨੇ ਨਿਪਾਹ ਨੂੰ ਅਗਲੀ ਮਹਾਮਾਰੀ ਦਾ ਕਾਰਨ ਬਣਨ ਵਾਲੇ ਵਾਇਰਸ ਦੇ ਰੂਪ ਵਜੋਂ ਸੂਚੀਬੱਧ ਕੀਤਾ ਹੈ। ਨਿਪਾਹ ਲਈ ਫਿਲਹਾਲ ਕੋਈ ਵੈਕਸੀਨ ਉਪਲਬਧ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: