ਇਕ ਪਾਸੇ ਦਿੱਲੀ ਦੇ ਬਾਰਡਰਾਂ ‘ਤੇ ਚਲ ਰਹੇ ਅੰਦੋਲਨ ਨੂੰ 9 ਮਹੀਨੇ ਦਾ ਸਮਾਂ ਹੋਣ ਜਾ ਰਿਹਾ ਪਰ ਕਿਸਾਨਾਂ ਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਫਿਰ ਵੀ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਹਨ। ਦੂਜੇ ਪਾਸੇ ਹੁਣ ਕਿਸਾਨ ਪੰਜਾਬ ‘ਚ 20 ਅਗਸਤ ਨੂੰ ਵੱਡਾ ਰੋਸ ਪ੍ਰਦਰਸ਼ਨ ਕਿਸਾਨ ਕਰਨ ਜਾ ਰਹੇ ਹਨ।
ਜਲੰਧਰ ਦਾ ਮੁੱਖ ਮਾਰਗ ਜਾਮ ਕਰਕੇ ਕਿਸਾਨ ਸਰਕਾਰ ਖਿਲਾਫ ਗੰਨੇ ਦੇ ਬਕਾਏ ਅਤੇ ਮਹਿੰਗਾਈ ਅਨੁਸਾਰ ਗੰਨੇ ਦੀ ਕੀਮਤ ਦੇ ਵਾਧੇ ਨੂੰ ਲੈ ਕੇ ਭੜਾਸ ਕਢਣਗੇ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ ਇਹ ਪ੍ਰਦਰਸ਼ਨ ਲੰਮਾ ਵੀ ਚੱਲ ਸਕਦਾ ਹੈ।
ਉਨ੍ਹਾਂ ਕੇਦਰ ਸਰਕਾਰ ਵੱਲੋਂ ਫਿਰ ਤੋਂ ਖੇਤੀ ਕਨੂੰਨਾਂ ਵਿਚ ਸੋਧ ਕਰਨ ਦੇ ਫੈਸਲੇ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਸਾਡੀ ਮੋਰਚੇ ਦੀ ਇਕੋ-ਇਕ ਸ਼ਰਤ ਹੈ ਕਿ ਖੇਤੀ ਕਨੂੰਨ ਰੱਦ ਕਰਵਾਏ ਬਗੈਰ ਅੰਦੋਲਨ ਖਤਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਦਾਖਲਾ ਪੋਰਟਲ ਸਰਕਾਰੀ ਕਾਲਜਾਂ ਲਈ 31 ਅਗਸਤ ਤੱਕ ਵਧਾਇਆ, ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ
ਉਥੇ ਹੀ ਉਨ੍ਹਾਂ ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਲੈ ਕੇ ਸਵਾਲ ਦੇ ਜਵਾਬ ‘ਚ ਕਿਹਾ ਕਿ ਲੋਕਾਂ ‘ਚ ਸਿਆਸੀ ਲੋਕਾਂ ਖਿਲਾਫ ਗੁੱਸਾ ਜ਼ਰੂਰ ਹੈ ਪਰ ਮੋਰਚੇ ਦਾ ਐਲਾਨ ਸਿਰਫ ਬੀਜੇਪੀ ਅਤੇ ਉਸਦੀ ਹਮਾਇਤੀ ਪਾਰਟੀ ਦਾ ਸ਼ਾਂਤਮਈ ਤਰੀਕੇ ਨਾਲ ਕਾਲੀਆ ਝੰਡੀਆਂ ਨਾਲ ਵਿਰੋਧ ਕਰਨ ਦਾ ਐਲਾਨ ਸੀ ਪਰ ਜੋ ਦੂਜੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਹੋ ਰਿਹਾ ਹੈ ਉਹ ਕਿਤੇ ਨਾ ਕਿਤੇ ਕਿਸਾਨਾਂ ਦੀ ਆੜ ‘ਚ ਸ਼ਾਤਿਰ ਲੋਕਾਂ ਜਾਂ ਸਿਆਸੀ ਧਿਰਾਂ ਦੇ ਲੋਕ ਵੀ ਕਰ ਰਹੇ ਹਨ। ਇਸ ਗੱਲ ਤੋਂ ਵੀ ਮੁਕਰਿਆ ਨਹੀਂ ਜਾ ਸਕਦਾ ਕਿਉਂਕਿ ਮਲੋਟ ‘ਚ ਹੋਏ ਵਿਰੋਧ ‘ਚ ਦੋ ਕਾਂਗਰਸ ਪਾਰਟੀ ਦੇ ਲੋਕਾਂ ਦੀ ਸ਼ਨਾਖਤ ਹੋਈ ਸੀ।