ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਹੁਣ ਜਾਪਾਨ ਨੇ ਵੀ ਰੂਸ ਖਿਲਾਫ ਪਾਬੰਦੀਆਂ ਲਾਈਆਂ ਹਨ। ਜਾਪਾਨ ਨੇ ਪੁਤਿਨ ਦੀਆਂ ਧੀਆਂ ਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਪਤਨੀ ਸਣੇ 398 ਰੂਸੀ ਵਿਅਕਤੀਆਂ ਦੀ ਜਾਇਦਾਦ ਜ਼ਬਤ ਕਰ ਲਈ।
ਪਾਬੰਦੀਆਂ ਦਾ ਐਲਾਨ ਉਦੋਂ ਕੀਤਾ ਗਿਆ ਸੀ ਜਦੋਂ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਯੋ ਕਿਸ਼ਿਦਾ ਨੇ ਸ਼ੁੱਕਰਵਾਰ ਨੂੰ ਕਿਹਾ ਕਿਜਾਪਾਨ ਯੂਕਰੇਨ ‘ਤੇ ਹਮਲੇ ਵਾਲੇ ਦੇਸ਼ ‘ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਰੂਸੀ ਕੋਲੇ ਦੀ ਦਰਾਮਦ ਨੂੰ ਖਤਮ ਕਰ ਦੇਵੇਗਾ। ਇਹ ਫੈਸਲਾ ਮਾਸਕੋ ਨੂੰ ਸਜ਼ਾ ਦੇਣ ਲਈ ਸੱਤ ਦੇਸ਼ਾਂ ਦੇ ਹੋਰ ਗਰੁੱਪ ਨੇ ਗਠਜੋੜ ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰਦਾ ਹੈ।
ਫੁਮਿਓ ਕਿਸ਼ਿਦਾ ਨੇ ਅੱਗੇ ਕਿਹਾ ਕਿ ਅਸੀਂ ਰੂਸ ਤੋਂ ਕੋਲੇ ਦੀ ਦਰਾਮਦ ਪੂਰੀ ਤਰ੍ਹਾਂ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ। ਜਾਪਾਨ ਕੋਲੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੂਸ ਵੱਲੋਂ ਆਉਣ ਵਾਲੇ ਕੋਲੇ ਦਾ ਬਦਲ ਲੱਭੇਗਾ, ਜਿਸ ਨਾਲ ਦੇਸ਼ ਦੇ ਉਦਯੋਗ ਤੇ ਨਾਗਰਿਕਾਂ ਨੂੰ ਇਸ ਦੀ ਕਮੀ ਦੀ ਮਾਰ ਨਾ ਝੱਲਣੀ ਪਏ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਨੇ 130 ਸੰਸਥਾਵਾਂ ਤੇ ਘੱਟੋ-ਘੱਟ 101 ਨਾਗਰਿਕਾਂ ਨੂੰ ਬੈਨ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੂਜੇ ਪਾਸੇ ਬ੍ਰਿਟੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀਆਂ ਦੋਵੇਂ ਧੀਆਂ ਨੂੰ ਆਪਣੀ ਪਾਬੰਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਉਸ ਨੇ ਅਮਰੀਕਾ ਤੇ ਯੂਰਪੀ ਸੰਘ ਵੱਲੋਂ ਚੁੱਕੇ ਗਏ ਕਦਮ ‘ਤੇ ਚੱਲਦਿਆਂ ਇਹ ਕਾਰਵਾਈ ਕੀਤੀ। ਬ੍ਰਿਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਪੁਤਿਨ ਦੀਆਂ ਧੀਆਂ ਕੈਟਰੀਨਾ ਤਿਖੋਨੋਵਾ ਤੇ ਮਾਰੀਆ ਵੋਰੋਂਤਸੋਵਾ ਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਧੀ ਯਾਕੇਤਰੀਨਾ ਵਿਨੋਕੁਰੋਵਾ ਦੀ ਜਾਇਦਾਦ ਜ਼ਬਤ ਕਰ ਲਈ ਹੈ ਤੇ ਉਨ੍ਹਾਂ ‘ਤੇ ਯਾਤਰਾ ਪਾਬੰਦੀਆਂ ਲਾਈਆਂ ਹਨ।
ਬ੍ਰਿਟੇਨ ਨੇ ਕਿਹਾ ਕਿ ਯੂਕਰੇਨ ‘ਤੇ 24 ਫਰਵਰੀ ਨੂੰ ਰੂਸੀ ਹਮਲਾ ਹੋਣ ਮਗਰੋਂ ਉਸ ਨੇ 1200 ਰੂਸੀ ਨਾਗਰਿਕਾਂ ਤੇ ਕਾਰੋਬਾਰਾਂ ‘ਤੇ ਪਾਬੰਦੀਆਂ ਲਾਈਆਂ ਹਨ, ਜਿਨ੍ਹਾਂ ਵਿੱਚ 16 ਬੈਂਕ ਵੀ ਸ਼ਾਮਲ ਹਨ।